
ਜੇਲ ਮੰਤਰੀ ਨੇ ਅਧਿਕਾਰੀਆਂ ਨੂੰ ਦਿਤੇ ਹੁਕਮ
ਚੰਡੀਗੜ੍ਹ : ਬੀਤੇ ਕੁੱਝ ਹਫ਼ਤਿਆਂ 'ਚ ਜੇਲਾਂ ਅੰਦਰ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਸੂਬੇ ਦੀਆਂ ਜੇਲਾਂ ਵਿਚ ਸੁਧਾਰ ਲਈ ਸਰਕਾਰ ਨਾਲ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਹੁਣ ਜੇਲਾਂ 'ਚ ਅਸਰ ਰਸੂਖ਼ ਵਾਲੇ ਕੈਦੀਆਂ ਜਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ 'ਪ੍ਰਾਈਵੇਟ' ਰਸੋਈਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ ਤਾਂ ਜੋ ਸਾਰੇ ਕੈਦੀਆਂ ਨੂੰ ਜੇਲ ਦੀ ਰੋਟੀ ਹੀ ਮਿਲੇ। ਦਰਅਸਲ ਰਿਪੋਰਟਾਂ ਮਿਲੀਆਂ ਸਨ ਕਿ ਜੇਲ 'ਚ ਕੁੱਝ 'ਵਿਸ਼ੇਸ਼' ਕੈਦੀਆਂ ਨੂੰ ਉਨ੍ਹਾਂ ਦੇ 'ਸੇਵਾਦਾਰ' ਭੋਜਨ ਛਕਾਉਂਦੇ ਹਨ ਅਤੇ ਕਈ ਤਾਂ ਬਾਹਰੋਂ ਪਿੱਜ਼ਾ ਅਤੇ ਜਨਮ ਦਿਨ ਦੇ ਕੇਕ ਵੀ ਮੰਗਵਾਉਂਦੇ ਹਨ, ਜਿਸ ਤੋਂ ਬਾਅਦ ਸਰਕਾਰ ਵਲੋਂ ਕਾਰਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਪ੍ਰਾਈਵੇਟ ਰਸੋਈਆਂ ਨੂੰ ਬੰਦ ਕੀਤਾ ਜਾਵੇ।
Private kitchens in Punjab jails being demolished : Sukhjinder Randhawa
ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੇਲਾਂ ਦੇ ਸੁਧਾਰ ਲਈ ਪੂਰੀ ਤਰ੍ਹਾਂ ਗੰਭੀਰ ਜਾਪਦੇ ਹਨ ਜਿਸ ਲਈ ਆਏ ਦਿਨ ਉਹ ਜੇਲਾਂ 'ਤੇ ਸਿਕੰਜਾ ਕਸਦੇ ਜਾ ਰਹੇ ਹਨ। ਇਸ ਸਬੰਧੀ ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਵਾਪਰਦੀਆਂ ਘਟਨਾਵਾਂ ਦੇ ਮੁਕੰਮਲ ਪੋਸਟਮਾਰਟਮ ਲਈ ਸਾਰੀਆਂ ਪੁਰਾਣੀਆਂ ਫ਼ਾਈਲਾਂ ਅਤੇ ਵਿਸਾਰੀਆਂ ਜਾ ਚੁੱਕੀਆਂ ਜਾਂਚ ਰਿਪੋਰਟਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਹਿੰਸਾ 'ਤੇ ਕਾਬੂ ਪਾਉਣ ਲਈ 12 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ ਸੀ ਜਦਕਿ ਅਸੀਂ ਲੁਧਿਆਣਾ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਹਿੰਸਾ 'ਤੇ ਕਾਬੂ ਪਾ ਲਿਆ ਸੀ।
Private kitchens in Punjab jails being demolished : Sukhjinder Randhawa
ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀਆਂ ਨੇ ਜੇਲ ਅਧਿਕਾਰੀਆਂ ਜਾਂ ਸੂਬੇ ਦੇ ਮੰਤਰੀਆਂ ਨਾਲ ਕੋਈ ਬੈਠਕਾਂ ਨਹੀਂ ਕੀਤੀਆਂ ਤਾਂ ਜੋ ਉਹ ਵੀ ਮੁੱਦੇ 'ਤੇ ਅਪਣੀ ਚਿੰਤਾ ਪ੍ਰਗਟਾਉਂਦੇ ਹਨ। ਰੰਧਾਵਾ ਨੇ ਕਿਹਾ ਕਿ ਜੇਲਾਂ ਮਾੜੇ ਅਨਸਰਾਂ ਨਾਲ ਭਰੀਆਂ ਰਹਿੰਦੀਆਂ ਹਨ ਜਿਸ ਕਾਰਨ ਛੋਟੀ ਜਿਹੀ ਚੰਗਿਆੜੀ ਵੀ ਵੱਡੀ ਸਮੱਸਿਆ ਪੈਦਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੈਕਨਾਲੋਜੀ ਅਤੇ ਅਮਲੇ ਰਾਹੀਂ ਹਾਲਾਤ 'ਤੇ ਕਾਬੂ ਪਾਉਣ ਦੀ ਲੋੜ ਹੈ।
Private kitchens in Punjab jails being demolished : Sukhjinder Randhawa
ਉਨ੍ਹਾਂ ਕਿਹਾ ਕਿ ਵਿਚਾਰਾਧੀਨ ਕੈਦੀਆਂ ਦੇ ਅਦਾਲਤਾਂ ਜਾਂ ਰਾਹ ਤੋਂ ਭੱਜਣ ਦੀਆਂ ਘਟਨਾਵਾਂ ਵਧਣ ਕਰ ਕੇ ਕੁਝ ਜੇਲਾਂ ਛੇਤੀ ਹੀ ਟ੍ਰਾਇਲ ਅਦਾਲਤਾਂ ਦਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਰੰਧਾਵਾ ਨੇ ਕਿਹਾ ਕਿ ਜੇਲਾਂ ਦੇ ਸੁਧਾਰ ਲਈ ਜੇਕਰ ਹੋਰ ਕਦਮ ਚੁਕਣੇ ਪਏ ਤਾਂ ਸਰਕਾਰ ਉਹ ਕਦਮ ਚੁੱਕੇਗੀ ਪਰ ਅਪਰਾਧੀਆਂ ਨੂੰ ਸਿਰ ਨਹੀਂ ਚੁਕਣ ਦਿਤਾ ਜਾਵੇਗਾ।