
ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਹੇਠ 4 ਜੁਲਾਈ ਤੋਂ ਖ਼ਾਲਿਸਤਾਨ ਲਈ ਰੈਫਰੈਂਡਮ-2020 ਤਹਿਤ ਵੋਟਾਂ ਦੀ ਮੁਹਿੰਮ ਦੇ ਮੱਦੇਨਜ਼ਰ ਕੇਂਦਰ ਅਤੇ ਸੂਬਾ ਦੀਆਂ
ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਹੇਠ 4 ਜੁਲਾਈ ਤੋਂ ਖ਼ਾਲਿਸਤਾਨ ਲਈ ਰੈਫਰੈਂਡਮ-2020 ਤਹਿਤ ਵੋਟਾਂ ਦੀ ਮੁਹਿੰਮ ਦੇ ਮੱਦੇਨਜ਼ਰ ਕੇਂਦਰ ਅਤੇ ਸੂਬਾ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਸਿੱਖ ਨੌਜਵਾਨਾਂ 'ਤੇ ਪੂਰੀ ਨਜ਼ਰ ਹੈ। ਸਿੱਖ ਧਾਰਮਕ ਸਥਾਨਾਂ ਦੁਆਲੇ ਸਾਦੀ ਵਰਦੀ ਵਿਚ ਪੁਲਿਸ ਮੁਲਾਜ਼ਮ ਨਜ਼ਰ ਰੱਖ ਰਹੇ ਹਨ। ਪਿਛਲੀਆਂ ਸਿੱਖ ਲਹਿਰਾਂ ਵਿਚ ਸ਼ਾਮਲ ਰਹੇ ਨੌਜਵਾਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਜੇ ਕੋਈ ਸਿੱਖ ਨੌਜਵਾਨ ਗ਼ਲਤੀ ਨਾਲ ਵੀ ਸੋਸ਼ਲ ਮੀਡੀਆ 'ਤੇ ਪੰਨੂ ਦੀ ਕਿਸੇ ਪੋਸਟ ਨੂੰ ਲਾਈਕ ਕਰ ਦੇਵੇ ਤਾਂ ਉਸ ਵਿਰੁਧ ਤੁਰਤ ਕਾਰਵਾਈ ਹੋ ਜਾਂਦੀ ਹੈ। ਇਸ ਦੇ ਬਾਵਜੂਦ ਸੂਬੇ ਵਿਚ ਕਈ ਥਾਈਂ ਖ਼ਾਲਿਸਤਾਨੀ ਪੋਸਟਰ ਲੱਗੇ ਹਨ।