
ਰਿਸ਼ਤੇਦਾਰਾਂ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਜਸਲੀਨ, ਪਿਤਾ ਹੈ ਕਿਰਤੀ
ਬਰਨਾਲਾ: ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵਲੋਂ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.) ਦਾ ਨਤੀਜਾ ਐਲਾਨਿਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਦੀ ਵਿਦਿਆਰਥਣ ਜਸਲੀਨ ਕੌਰ ਨੇ ਪ੍ਰੀਖਿਆ ਵਿਚ 180 ਵਿਚੋਂ 155 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੋ ਗੈਂਗਸਟਰਾਂ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
ਜਸਲੀਨ ਕੌਰ ਮੂਲ ਰੂਪ ਵਿਚ ਬਰਨਾਲਾ ਦੇ ਪਿੰਡ ਜੋਗੇ ਦੀ ਵਸਨੀਕ ਹੈ ਅਤੇ ਆਪਣੇ ਰਿਸ਼ਤੇਦਾਰ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਮਜ਼ਦੂਰ ਹੈ। ਪੂਰੇ ਸੂਬੇ ਵਿਚ 2210 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਚੁੱਕੇ ਹਨ। ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 229 ਬੱਚੇ ਪਾਸ ਹੋਏ ਹਨ। ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਚਾਰ ਸਾਲਾਂ ਲਈ 1000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ। ਸਕਾਲਰਸ਼ਿਪ ਦਾ ਲਾਭ ਲੈਣ ਲਈ, ਵਿਦਿਆਰਥੀਆਂ ਨੂੰ ਪੋਰਟਲ 'ਤੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਭਾਰੀ ਮੀਂਹ ਨੇ ਢਾਹਿਆ ਕਹਿਰ, ਚਾਰੇ ਪਾਸੇ ਹੋਇਆ ਪਾਣੀ-ਪਾਣੀ, 9 ਲੋਕਾਂ ਦੀ ਮੌਤ
ਸਕਾਲਰਸ਼ਿਪ ਲਈ 8ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 9ਵੀਂ ਤੋਂ 12ਵੀਂ ਜਮਾਤ ਤੱਕ ਹਰ ਮਹੀਨੇ ਵਿਦਿਆਰਥੀ ਨੂੰ ਪ੍ਰੀਖਿਆ ਪਾਸ ਕਰਨ 'ਤੇ ਵਜ਼ੀਫ਼ਾ ਦਿਤਾ ਜਾਂਦਾ ਹੈ। ਇਹ ਵਜ਼ੀਫ਼ਾ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਲਈ ਦਿਤਾ ਜਾਂਦਾ ਹੈ।
ਜਲੰਧਰ ਦੇ ਸਰਕਾਰੀ ਸਕੂਲਾਂ ਦੇ 170 ਵਿਦਿਆਰਥੀਆਂ ਨੇ NMMS ਦੀ ਪ੍ਰੀਖਿਆ ਪਾਸ ਕੀਤੀ ਹੈ। ਐਨਐਮਐਮਐਸ ਦੀ ਪ੍ਰੀਖਿਆ 19 ਫਰਵਰੀ ਨੂੰ ਹੋਈ ਸੀ, ਜਿਸ ਵਿਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦੋ ਹਜ਼ਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ। ਸੂਬੇ ਦੇ 2210 ਵਿਦਿਆਰਥੀ ਪਾਸ ਹੋਏ ਹਨ। ਸਭ ਤੋਂ ਵੱਧ 229 ਬੱਚੇ ਲੁਧਿਆਣਾ ਤੋਂ ਪਾਸ ਹੋਏ ਹਨ। ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਤਹਿਤ ਵਜ਼ੀਫ਼ਾ ਦਿਤਾ ਜਾਂਦਾ ਹੈ।