
ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾ ਰਹੀ ਹੈ
ਮੁਹਾਲੀ: ਮੁਹਾਲੀ ਦੇ ਵੇਰਕਾ ਮਿਲਕ ਪਲਾਂਟ 'ਚੋਂ ਘਪਲਾਬਾਜ਼ੀ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਕਈ ਕਰੋੜ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਗਾਇਬ ਹੋਏ ਹਨ। ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾ ਰਹੀ ਹੈ, ਜਿਨ੍ਹਾਂ ਦੀ ਕੀਮਤ ਕਰੀਬ 1.25 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਘਰ ਪੁੱਤ ਜੰਮਣ 'ਤੇ ਦੋਸਤਾਂ ਨਾਲ ਨਹਿਰ ਕੰਢੇ ਪਾਰਟੀ ਕਰ ਰਿਹਾ ਬੱਚੇ ਦਾ ਪਿਤਾ ਰੁੜ੍ਹਿਆ
ਪਹਿਲਾਂ ਤਾਂ ਇਹ ਕਰੇਟ ਖ਼ਰਾਬ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਨੀ ਵੱਡੀ ਗਿਣਤੀ ਵਿਚ ਕਰੇਟ ਖ਼ਰਾਬ ਹੋਣ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਦਾ ਵੀ ਪਤਾ ਨਾ ਲੱਗਣ ਕਾਰਨ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾ ਪੰਜਾਬ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 95 ਲੱਖ 'ਚ ਬਾਘ ਦਾ ਬੱਚਾ ਵੇਚਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਖਿਲਾਫ਼ ਮਾਮਲਾ ਕੀਤਾ ਦਰਜ
ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਨੇ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ ਕਿ ਕਰੋੜਾਂ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਪਲਾਂਟ ਵਿਚੋਂ ਗਾਇਬ ਸਨ। ਇਸ ਮਾਮਲੇ ਵਿਚ ਵੇਰਕਾ ਪਲਾਂਟ ਮੁਹਾਲੀ ਦੇ ਚਾਰ ਅਧਿਕਾਰੀਆਂ ਦੇ ਨਾਂ ਲਏ ਗਏ ਹਨ। ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਯੂਨੀਅਨ ਦੇ ਦਬਾਅ ਕਾਰਨ ਬਹਾਲ ਕਰ ਦਿਤਾ ਗਿਆ ਸੀ।