
ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿਂੰਘ ਸਿਧੂ ਪੰਜਾਬੀ ਬੋਲੀ ਦੇ ਹੱਕ ਵਿਚ ਵੀ ਸਟੇਜਾਂ ਤੋਂ ਗਜ
ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) 7 ਅਗਸਤ: ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿਂੰਘ ਸਿਧੂ ਪੰਜਾਬੀ ਬੋਲੀ ਦੇ ਹੱਕ ਵਿਚ ਵੀ ਸਟੇਜਾਂ ਤੋਂ ਗਜ ਵੱਜ ਹੋਕਾ ਦਿਂਦੇ ਵੇਖੇ ਜਾਂਦੇ ਹਨ. ਪਰ ਮਾਂ ਬੋਲੀ ਪੰਜਾਬੀ ਪ੍ਰਤੀ ਸਿਧੂ ਦਾ ਪਿਆਰ ਉਹਨਾਂ ਦੇ ਆਪਣੇ ਵਿਭਾਗ ਖ਼ਾਸਕਰ ਸਥਾਨਕ ਸਰਕਾਰਾਂ ਵਿਭਾਗ ਚ ਆ ਕੇ ਛੂ ਮੰਤਰ ਹੋ ਜਾਂਦਾ ਹੈ.
Navjot Singh Sidhu's Dept. Letter in English
ਜਿਸਦੀ ਸੱਜਰੀ ਮਿਸਾਲ ਸਿਧੂ ਦੇ ਵਿਭਾਗ ਵਲੋਂ ਇਹਨਾਂ ਕੁਝ ਚੰਦ ਇਕ ਦਿਨਾਂ ਚ ਜਾਰੀ ਕੀਤੀ ਇਕ ਅਹਿਮ ਨੋਟੀਫਿਕੇਸ਼ਨ ਅਤੇ ਵੱਖ ਵੱਖ ਨਗਰ ਨਿਗਮ, ਕੌਂਸਲ ਅਧਿਕਾਰੀਆਂ ਅਤੇ ਅਹੁਦੇਦਾਰਾਂ ਨੂੰ ਵਿਭਾਗੀ ਬੈਠਕਾਂ ਲਈ ਘੱਲੇ ਸੱਦਾ ਪੱਤਰ ਹਨ.
Navjot Singh Sidhu's Dept. Letter in English
ਇਥੇ ਪੇਸ਼ ਇਹਨਾਂ ਅੰਗਰੇਜ਼ੀ ਦਸਤਵੇਜਾਂ ਚੋਂ ਇਕ ਨੋਟੀਫਿਕੇਸ਼ਨ ਤਾਂ ਇਨੀ ਅਹਿਮ ਹੈ ਕਿ ਇਸ ਤਹਿਤ ਵੱਖ ਵੱਖ ਅਧਿਕਾਰੀਆਂ ਅਤੇ ਹੋਰਨਾਂ ਸਬੰਧਤ ਰੈਂਕ ਨੂੰ ਹਾਸਿਲ ਅਖ਼ਤਿਆਰਾਂ ਦਾ ਵਿਖਿਆਨ ਕੀਤਾ ਮਿਲਦਾ ਹੈ.
Navjot Singh Sidhu's Dept. Letter in English
ਪਰ ਦੁਖ ਇਸ ਗਲ ਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਦੂਤ ਬਣ ਸਿਧੂ ਸੁਰਜੀਤ ਪਾਤਰ ਸਣੇ ਕਈ ਧੁਨੰਤਰਾਂ ਸਾਹਿਤਕਾਰਾਂ ਦੀ ਸੰਗਤ ਤਾਂ ਮਾਣ ਰਹੇ ਹਨ ਪਰ ਇਸ ਸੰਗਤ ਦਾ ਉਹਨਾਂ ਉਤੇ ਕੋਈ ਸੰਜੀਦਾ ਅਸਰ ਪੈਂਦਾ ਪ੍ਰਤੀਤ ਨਹੀਂ ਹੋ ਰਿਹਾ.