
ਪੰਜਾਬ ਦੇ ਕਿਸਾਨਾਂ ਨੂੰ ਆਰਥਕ ਮੰਦਹਾਲੀ ਵਿਚੋ ਕੱਢਣ ਲਈ ਸੂਬੇ ਵਿਚ ਪਸ਼ੂ ਪਾਲਣ ਧੰਦੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਪ੍ਰਫੂਲਤ ਕੀਤਾ ਜਾਵੇਗਾ.............
ਐਸ.ਏ.ਐਸ. ਨਗਰ : ਪੰਜਾਬ ਦੇ ਕਿਸਾਨਾਂ ਨੂੰ ਆਰਥਕ ਮੰਦਹਾਲੀ ਵਿਚੋ ਕੱਢਣ ਲਈ ਸੂਬੇ ਵਿਚ ਪਸ਼ੂ ਪਾਲਣ ਧੰਦੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਪ੍ਰਫੂਲਤ ਕੀਤਾ ਜਾਵੇਗਾ ਅਤੇ ਰਾਜ ਵਿਚ ਘੋੜਿਆਂ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਮੁੜ ਾਂੋ ਮੰਡੀਆਂ ਲਗਾਉਣ ਦਾ ਸਿਲਸਿਲਾ ਸੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਲਾਈਵ ਸਟਾਕ ਭਵਨ ਐਸ ਏ ਐਸ ਨਗਰ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਨਵੇਂ ਰੂਪ ਵਿਚ ਵੈਬਸਾਈਟ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਅਤੇ ਰਾਜ ਦੇ ਘੋੜਿਆਂ ਦੇ ਪਾਲਕਾਂ ਅਤੇ ਡੋਗ ਲਵਰਜ਼ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸਿੱਧੂ ਨੇ ਦਸਿਆ ਕਿ ਵਿਭਾਗ ਦੀ ਨਵੇਂ ਰੂਪ ਵਿਚ ਲਾਂਚ ਕੀਤੀ ਵੈਬਸਾਈਟ ਵਿਚ ਪਸੂ ਪਾਲਣ ਵਿਭਾਗ ਸਬੰਧੀ ਅਤੇ ਪਸ਼ੂਆ ਦੇ ਹਸਪਤਾਲਾਂ, ਡਿਸਪੈਸਰੀਆਂ ਅਤੇ ਇਹਨਾਂ ਵਿਚ ਤਾਇਨਾਤ ਡਾਕਟਰਾਂ, ਸਟਾਫ ਅਤੇ ਵਿਭਾਗ ਦੇ ਸੀਮਨਜ਼ ਬੈਂਕਾਂ ਤੋਂ ਇਲਾਵਾ ਸਵੈਰੋਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਸਬੰਧੀ ਮੁਕੰਮਲ ਰੂਪ ਵਿਚ ਜਾਣਕਾਰੀ ਉਪਲੱਬਧ ਹੋਵੇਗੀ ਅਤੇ ਸਵ ਰੋਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਵਾਲੇ ਸਿਖਿਆਰਥੀ ਆਨਲਾਈਨ ਅਪਲਾਈ ਕਰ ਸਕਣਗੇ। ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਅਮਰਜੀਤ ਸਿੰਘ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਡਵੋਕੇਟ ਕੰਵਰਬੀਰ ਸਿੱਧੂ, ਡਿਪਟੀ ਡਾਇਰੈਕਟਰ ਅੰਕੜਾ ਡਾ. ਦੇਸ਼ਦੀਪਕ ਆਦਿ ਹਾਜ਼ਰ ਸਨ।