
ਜਾਣਕਾਰੀ ਅਨੁਸਾਰ ਠੱਗੀ ਦੀ ਇਹ ਘਟਨਾ ਹਫ਼ਤਾ ਪਹਿਲਾਂ ਸੰਸਦ ਸ਼ੈਸ਼ਨ ਦੌਰਾਨ ਹੋਈ
ਪਟਿਆਲਾ- ਅੱਜ ਦੇ ਸਮੇਂ ਵਿਚ ਠੱਗੀਆਂ ਦੇ ਮਾਮਲੇ ਤਾਂ ਤੁਸੀਂ ਆਮ ਹੀ ਸੁਣੇ ਹੋਣਗੇ। ਅਜਿਹੀ ਹੀ ਠੱਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ ਵੀ ਹੋਈ ਹੈ। ਪ੍ਰਨੀਤ ਕੌਰ ਤੋਂ 23 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਠੱਗੀ ਦੀ ਇਹ ਘਟਨਾ ਹਫ਼ਤਾ ਪਹਿਲਾਂ ਸੰਸਦ ਸ਼ੈਸ਼ਨ ਦੌਰਾਨ ਹੋਈ। ਠੱਗੀ ਕਰਨ ਵਾਲੇ ਨੇ ਆਪਣੇ ਆਪ ਨੂੰ ਐਸਬੀਆਈ ਦਾ ਬੈਂਕ ਮੈਨੇਜਰ ਦੱਸਿਆ ਅਤੇ ਪ੍ਰਨੀਤ ਕੌਰ ਨੂੰ ਉਸ ਦੀ ਸੈਲਰੀ ਪਾਉਣ ਲਈ ਕਿਹਾ।
Fraud
ਜਿਸ ਤੋਂ ਬਾਅਦ ਉਸ ਨੇ ਉਹਨਾਂ ਨੂੰ ਏਟੀਐਮ ਅਤੇ ਉਸ ਦੇ ਪਿੱਛੇ ਲਿਖਿਆ ਸੀਵੀਵੀ ਨੰਬਰ ਦੱਸਣ ਬਾਰੇ ਕਿਹਾ। ਠੱਗ ਨੇ ਕਿਹਾ ਕਿ ਜੇ ਇਸ ਮਾਮਲੇ ਵਿਚ ਹੋਰ ਦੇਰੀ ਹੋਈ ਤਾਂ ਉਹਨਾਂ ਦੀ ਸੈਲਰੀ ਵਿਚਕਾਰ ਹੀ ਅਟਕ ਜਾਵੇਗੀ। ਜਿਵੇਂ ਹੀ ਪ੍ਰਨੀਤ ਕੌਰ ਵੱਲੋਂ ਫ਼ੋਨ ਕੱਟਿਆ ਗਿਆ ਉਨ੍ਹਾਂ ਦੇ ਹੋਸ਼ ਉੱਡ ਗਏ । ਕਿਉਂਕਿ ਪ੍ਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਨਿੱਕਲ ਚੁੱਕੇ ਸਨ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਤੁਰੰਤ ਠੱਗ ਦਾ ਪਤਾ ਕਰਨ ਵਿੱਚ ਲੱਗ ਗਈ। ਮੰਗਲਵਾਰ ਨੂੰ ਪੁਲਿਸ ਦੀ ਟੀਮ ਮੁੱਖ ਮੰਤਰੀ ਦੀ ਪਤਨੀ ਨਾਲ ਠੱਗੀ ਕਰਨ ਵਾਲੇ ਦੋਸ਼ੀ ਨੂੰ ਰਿਮਾਂਡ ਵਿਚ ਲੈਣ ਲਈ ਝਾਰਖੰਡ ਦੇ ਜਾਮਤਾੜਾ ਪਹੁੰਚੀ। ਜਿੱਥੇ ਜਾਮਤਾੜਾ ਦੇ ਐਸ.ਪੀ ਅੰਸ਼ੁਮਨ ਕੁਮਾਰ ਨੇ ਦੱਸਿਆ ਕਿ ਸਾਈਬਰ ਅਪਰਾਧੀ ਨੂੰ ਰਿਮਾਂਡ 'ਤੇ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ।
Preneet Kaurਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐੱਸ.ਪੀ ਮਨਦੀਪ ਸਿੰਘ ਨੇ ਦੱਸਿਆ ਕਿ ਅੰਸਾਰੀ ਨੇ ਆਪਣੇ ਆਪ ਨੂੰ ਬੈਂਕ ਅਫ਼ਸਰ ਦੱਸਦੇ ਹੋਏ ਪ੍ਰਨੀਤ ਕੌਰ ਨੂੰ ਆਪਣੇ ਝਾਂਸੇ ਵਿਚ ਲੈ ਲਿਆ। ਇਸ ਮਾਮਲੇ ਝਾਰਖੰਡ ਪੁਲਿਸ ਦਾ ਕਹਿਣਾ ਹੈ ਕਿ ਅੰਸਾਰੀ ਖਿਲਾਫ਼ ਜਾਮਤਾੜਾ ਸਾਈਬਰ ਥਾਣੇ ਵਿਚ ਪਹਿਲਾਂ ਵੀ ਠੱਗੀ ਦਾ ਕੇਸ ਦਰਜ ਹੈ। ਇਸ ਤੋਂ ਇਲਾਵਾ ਅੰਸਾਰੀ ਖਿਲਾਫ਼ ਪੰਜਾਬ ਦੇ ਪਟਿਆਲਾ ਥਾਣੇ ਵਿਚ ਵੀ ਕੇਸ ਦਰਜ ਹੈ। ਇਸ ਮਾਮਲੇ ਵਿਚ ਪਟਿਆਲਾ ਜ਼ੋਨ ਦੇ ਆਈਜੀ ਏ.ਐਸ.ਰਾਏ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ 23 ਲੱਖ ਦੀ ਰਿਕਵਰੀ ਕਰ ਲਈ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲਿਆਂਦਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।