ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿਚ ਕਸ਼ਮੀਰ ਮੁੱਦੇ ਨੂੰ ਚੁਕਣ ਦੀ ਇਕ ਹੋਰ ਕੋਸ਼ਿਸ਼ ਕਰਨ ਲਈ
ਨਵÄ ਦਿੱਲੀ, 6 ਅਗੱਸਤ : ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿਚ ਕਸ਼ਮੀਰ ਮੁੱਦੇ ਨੂੰ ਚੁਕਣ ਦੀ ਇਕ ਹੋਰ ਕੋਸ਼ਿਸ਼ ਕਰਨ ਲਈ ਚੀਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੀਨ ਨੂੰ ਅਜਿਹੀਆਂ ਅਸਫਲ ਕੋਸ਼ਿਸ਼ਾਂ ਤੋਂ ਸਬਕ ਲੈਣਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਉਹ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਚੀਨ ਦੀ ਦਖ਼ਲਅੰਦਾਜ਼ੀ”ਨੂੰ ਸਖ਼ਤ ਤੌਰ ’ਤੇ ਖ਼ਾਰਿਜ਼ ਕਰਦਾ ਹੈ।
ਚੀਨ ਨੇ ਬੁਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿਚ ਕਸ਼ਮੀਰ ਮੁੱਦੇ ’ਤੇ ਵਿਚਾਰ ਵਟਾਂਦਰੇ ਲਈ ਪਾਕਿਸਤਾਨ ਦੀ ਕੋਸ਼ਿਸ਼ ਦਾ ਸਮਰਥਨ ਕੀਤਾ। ਇਹ ਕੋਸ਼ਿਸ਼ ਭਾਰਤ ਵਲੋਂ ਜੰਮੂ-ਕਸ਼ਮੀਰ ਦੇ ਪੁਨਰਗਠਨ ਦੀ ਪਹਿਲੀ ਵਰ੍ਹੇਗੰਢ ਮੌਕੇ ਕੀਤੀ ਗਈ ਸੀ। ਹਾਲਾਂਕਿ, ਇਹ ਕੋਸ਼ਿਸ਼ ਸਫਲ ਨਹÄ ਹੋਈ।
ਵਿਦੇਸ਼ ਮੰਤਰਾਲੇ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਚੀਨ ਦੀ ਦਖ਼ਲਅੰਦਾਜ਼ੀ ਨੂੰ ਸਖ਼ਤੀ ਨਾਲ ਖ਼ਾਰਿਜ਼ ਕਰਦਾ ਹੈ।
ਮੰਤਰਾਲੇ ਨੇ ਅਪਣੇ ਬਿਆਨ ’ਚ ਕਿਹਾ, “‘‘ਅਸÄ ਗ਼ੌਰ ਕੀਤਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿਚ ਭਾਰਤ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਸਬੰਧਤ ਮਾਮਲਿਆਂ ’ਤੇ ਚਰਚਾ ਸ਼ੁਰ ਕੀਤੀ।’’ ਇਸ ’ਚ ਕਿਹਾ ਗਿਆ ਹੈ,“‘‘ਇਹ ਪਹਿਲੀ ਵਾਰ ਨਹÄ ਹੈ, ਜਦੋਂ ਚੀਨ ਨੇ ਅਜਿਹਾ ਵਿਸ਼ੇ ਨੂੰ ਚੁਕਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਕੋਸ਼ਿਸ਼ ਨੂੰ ਪਹਿਲਾਂ ਦੀ ਤਰ੍ਹਾਂ ਕੌਮਾਂਤਰੀ ਭਾਈਚਾਰੇ ਦਾ ਬਹੁਤਾ ਸਮਰਥਨ ਨਹÄ ਮਿਲਿਆ।’’
ਵਿਦੇਸ਼ ਮੰਤਰਾਲੇ ਨੇ ਕਿਹਾ , ‘‘ਅਸÄ ਅਪਣੇ ਅੰਦਰੂਨੀ ਮਾਮਲਿਆਂ ਵਿੱਚ ਚੀਨ ਦੀ ਦਖਲਅੰਦਾਜ਼ੀ ਨੂੰ ਸਖ਼ਤੀ ਨਾਲ ਖ਼ਾਰਿਜ਼ ਕਰਦੇ ਹਾਂ ਅਤੇ ਉਸ ਨੂੰ ਅਜਿਹੀਆਂ ਅਸਫਲ ਕੋਸ਼ਿਸ਼ਾਂ ਤੋਂ ਉਚਿਤ ਸਬਕ ਲੈਣ ਦੀ ਅਪੀਲ ਕਰਦੇ ਹਾਂ।’’ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀਕਰਨ ਦੀ ਚੀਨ ਦੀ ਤਾਜ਼ਾ ਕੋਸ਼ਿਸ਼ ਇਕ ਅਜਿਹੇ ਸਮੇਂ ਹੋਈ ਹੈ ਜਦੋਂ ਪੂਰਬੀ ਲਦਾਖ਼ ਵਿਚ ਸਰਹੱਦ ਦੇ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਖ਼ਤ ਵਿਵਾਦ ਚਲ ਰਿਹਾ ਹੈ। (ਪੀਟੀਆਈ)