ਗਿਆਨੀ ਇਕਬਾਲ ਸਿੰਘ ਨੇ ਖ਼ਾਲਸੇ ਦੇ ਨਿਆਰੇਪਣ ਨੂੰ ਢਾਅ ਲਾਉਣ ਵਾਲੀਆਂ ਗੱਲਾਂ ਕੀਤੀਆਂ : ਜਥੇਦਾਰ ਭੌਰ
Published : Aug 7, 2020, 11:34 am IST
Updated : Aug 7, 2020, 11:34 am IST
SHARE ARTICLE
Giani Iqbal Singh
Giani Iqbal Singh

ਦੋ ਸ਼ਖ਼ਸੀਅਤਾਂ ਚਰਚਾ ਦਾ ਵਿਸ਼ਾ ਬਣੀਆਂ ਇਕ ਪ੍ਰਧਾਨ ਮੰਤਰੀ ਅਤੇ ਦੂਜਾ ਗਿਆਨੀ ਇਕਬਾਲ ਸਿੰਘ 

ਸ੍ਰੀ ਅਨੰਦਪੁਰ ਸਾਹਿਬ, 6 ਅਗੱਸਤ (ਭਗਵੰਤ ਸਿੰਘ ਮਟੌਰ): ਰਾਮ ਮੰਦਰ ਦੇ ਨਿਰਮਾਣ ਦੀ ਆਰੰਭਤਾ ਸਮੇਂ ਅਯੁਧਿਆ ਵਿਚ ਆਯੋਜਤ ਸਮਾਗਮ ਸਮੇਂ ਵੱਖ-ਵੱਖ ਧੜਿਆਂ ਵਿਚ ਵੰਡੀ ਸਿੱਖ ਕੌਮ ਨੇ ਸ਼ਾਮਲ ਨਾ ਹੋ ਕੇ, ਕੌਮੀ ਹਿਤਾਂ ਦੀ ਰਾਖੀ ਕੀਤੀ ਹੈ ਕਿਉਂਕਿ ਇਕ ਰੱਬ ਦਾ ਘਰ ਢਾਅ ਕੇ ਦੂਜੇ ਰੱਬ ਦਾ ਘਰ ਬਣਾਉਣ ਨੂੰ ਪੰਥਕ ਵਿਚਾਰਧਾਰਾ ਕੋਈ ਮਹੱਤਵ ਨਹੀਂ ਦਿੰਦੀ। ਗੁਰਮਤਿ ਵਿਚਾਰਧਾਰਾ ਤਾਂ ਦੂਸਰਿਆਂ ਦੇ ਧਰਮ ਨੂੰ ਬਚਾਉਣ ਖ਼ਾਤਰ ਖ਼ੁਦ ਨੂੰ ਕੁਰਬਾਨ ਕਰਨ ਦੀ ਹੈ।

ਦੋ ਸ਼ਖ਼ਸੀਅਤਾਂ ਇਸ ਸਮਾਗਮ ਦੌਰਾਨ ਚਰਚਾ ਦਾ ਵਿਸ਼ਾ ਬਣੀਆਂ । ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜਾ ਗਿਆਨੀ ਇਕਬਾਲ ਸਿੰਘ, ਕਿਉਂਕਿ ਇਸ ਮੌਕੇ ਉਨ੍ਹਾਂ ਵਲੋਂ ਸਿੱਖੀ ਦੇ ਨਿਆਰੇਪਣ ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਗਏ। ਗੁਰਮਤਿ ਦਾ ਸਿਧਾਂਤ ਹੈ ਕਿ ਜੇ ਕਿਸੇ ਵਿਅਕਤੀ ਨੇ ਖ਼ਾਲਸਾ ਪੰਥ ਵਿਚ ਪ੍ਰਵੇਸ਼ ਕਰਨਾ ਹੈ ਤਾਂ ਉਸ ਨੂੰ ਅਪਣੀ ਕੁਲਨਾਸ਼, ਕਰਮ ਨਾਸ਼ ਅਤੇ ਵੰਸ਼ ਦਾ ਨਾਸ਼ ਕਰਨਾ ਪੈਂਦਾ ਹੈ।

File Photo File Photo

ਗਿਆਨੀ ਇਕਬਾਲ ਸਿੰਘ ਨੇ ਕੌਮੀ ਭਾਵਨਾਵਾਂ ਦੇ ਉਲਟ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਖ਼ਾਲਸੇ ਦੇ ਨਿਆਰੇਪਣ  ਨੂੰ ਢਾਅ  ਲਾਉਣ ਵਾਲੀਆਂ ਗੱਲਾਂ ਕੀਤੀਆਂ। ਉਨ੍ਹਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਰਾਮ ਦੀ ਅੰਸ਼ ਵਿਚੋਂ ਹੀ ਸਨ ਦਸਿਆ ਗਿਆ। ਜੇ ਅੰਸ਼ ਵੰਸ਼ ਦੀ ਕੋਈ ਮਹੱਤਤਾ ਹੁੰਦੀ ਤਾਂ ਧੀਰਮੱਲੀਆਂ ਅਤੇ ਰਾਮ ਰਾਈਆਂ ਦਾ ਰੁਤਬਾ ਕੁੱਝ ਹੋਰ ਹੀ ਹੋਣਾ ਸੀ। ਇਸ ਨੇ ਹਮੇਸ਼ਾ ਹੀ ਸਿੱਖੀ ਦੇ ਬ੍ਰਾਹਮਣੀਕਰਨ ਵਾਲੀਆਂ ਕਰਤੂਤਾਂ ਕੀਤੀਆਂ ਹਨ।

ਦੂਜਾ ਹਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਕ ਰਾਮਾਇਣ ਦਾ ਰਚੇਤਾ ਦਸ ਕੇ ਕੀਤਾ ਗਿਆ ਹੈ, ਇਕ ਪੰਡਤ ਗੋਬਿੰਦ ਦੀ ਰਚੀ ਰਾਮਾਇਣ ਨੂੰ ਗੁਰੂ ਸਾਹਿਬ ਨਾਲ ਜੋੜਨਾ ਗੰਭੀਰ ਸਾਜ਼ਸ਼ ਹੈ । ਖ਼ਾਲਸਾ ਪੰਥ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਣਾ  ਚਾਹੀਦਾ ਹੈ, ਜਾਗਰੂਕ ਸਿੱਖਾਂ ਅਤੇ ਪੰਥਦਰਦੀਆਂ ਦੀ ਇਕੱਤਰਤਾ ਬੁਲਾ ਕੇ ਅਜਿਹੀਆਂ ਹਰਕਤਾਂ ਦਾ ਉਤਰ ਦੇਣ ਲਈ ਠੋਸ ਪ੍ਰੋਗਰਾਮ  ਉਲੀਕਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement