
ਹਾਈ ਕੋਰਟ ਨੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਤੇਜ਼ਾਬ ਹਮਲੇ ਦੇ ਮਾਮਲੇ ਵਿਚ ਮੁਲਜ਼ਮ ਨੂੰ ਹਿਰਾਸਤ ਵਿਚ ਲਏ
ਚੰਡੀਗੜ੍ਹ, 6 ਅਗਸਤ, (ਨੀਲ ਭਲਿੰਦਰ ਸਿੰਘ) : ਹਾਈ ਕੋਰਟ ਨੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਤੇਜ਼ਾਬ ਹਮਲੇ ਦੇ ਮਾਮਲੇ ਵਿਚ ਮੁਲਜ਼ਮ ਨੂੰ ਹਿਰਾਸਤ ਵਿਚ ਲਏ ਜਾਣ ਦੇ ਦਿਤੇ ਅਪਣੇ ਨਿਰਦੇਸ਼ਾਂ ਤੋਂ ਬਾਅਦ ਅੱਜ ਹੇਠਲੀ ਅਦਾਲਤ ਨੂੰ ਇਸ ਮਾਮਲੇ ਦੇ ਛੇਤੀ ਨਿਪਟਾਰੇ ਲਈ ਕਿਹਾ ਹੈ। ਜਸਟਿਸ ਅਨਿਲ ਖੇਤਰਪਾਲ ਨੇ ਮੁਲਜ਼ਮ ਦੀ ਜ਼ਮਾਨਤ ਦੀ ਅਰਜ਼ੀ ਨੂੰ ਠੁਕਰਾਉਂਦੇ ਹੋਏ ਹੇਠਲੀ ਅਦਾਲਤ ਨੂੰ ਇਹ ਅਪੀਲ ਕੀਤੀ ਹੈ। ਦਸਣਯੋਗ ਹੈ ਕਿ ਹਾਈਕੋਰਟ ਨੇ ਹੀ ਪਿਛਲੇ ਸਾਲ ਜਨਵਰੀ ਮਹੀਨੇ ਪੰਜਾਬ ਦੀ ਧੂਰੀ ਤਹਿਸੀਲ ਨਾਲ ਸਬੰਧਤ ਤੇਜ਼ਾਬ ਹਮਲੇ ਦੇ ਇਕ ਮੁਲਜ਼ਮ ਵਿਰੁਧ ਐਫਆਈਆਰ ਦਰਜ ਕਰ ਉਸ ਨੂੰ ਹਿਰਾਸਤ ’ਚ ਲੈਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਤੇਜਾਬ ਹਮਲੇ ਦੇ ਇਕ ਕੇਸ ਦੇ ਮੁਢਲੇ ਪੜਾਅ ਉਤੇ ਬਲਦੇਵ ਸਿੰਘ ਨੂੰ ਅਪਣੇ ਇਕ ਡਰਾਈਵਰ ਮਲਕੀਤ ਸਿੰਘ ਉਤੇ ਤੇਜ਼ਾਬ ਸੁੱਟਣ ਦਾ ਮੁਲਜ਼ਮ ਮੰਨਿਆ ਜਾ ਰਿਹਾ ਹੈ। ਇਸ ਹਮਲੇ ’ਚ ਮਲਕੀਤ ਸਿੰਘ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।