
ਰਾਸ਼ਟਰੀ ਸਿੱਖ ਸੰਗਤ ਕੇਂਦਰੀ ਦਫ਼ਤਰ-ਦਿੱਲੀ ਅਤੇ ਰਾਸ਼ਟਰੀ ਸਿੱਖ ਸੰਗਤ ਹਰਿਆਣਾ ਦੁਆਰਾ
ਨਵੀਂ ਦਿੱਲੀ, 6 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਰਾਸ਼ਟਰੀ ਸਿੱਖ ਸੰਗਤ ਕੇਂਦਰੀ ਦਫ਼ਤਰ-ਦਿੱਲੀ ਅਤੇ ਰਾਸ਼ਟਰੀ ਸਿੱਖ ਸੰਗਤ ਹਰਿਆਣਾ ਦੁਆਰਾ ਸੰਯੁਕਤ ਰੂਪ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਭਾਰਤੀ ਸਮਾਜ ਨੂੰ ਦੇਣ ਦੇ ਵਿਸ਼ੇ ’ਤੇ ਇਕ ਵਿਆਖਿਆ ਲੜੀ ਕਰਵਾਈ ਗਈ। ਇਸ ਵਿਆਖਿਆ ਲੜੀ ਦਾ ਉਦਘਾਟਨ ਕਰਦੇ ਹੋਏ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਮਹਾਂ ਮੰਤਰੀ ਸੰਗਠਨ ਅਵਿਨਾਸ਼ ਜੈਸਵਾਲ ਨੇ ਸ੍ਰੀ ਗੁਰੂ ਤੇਗ਼ ਬਹਾਦਰ ਨੂੰ ਹਿੰਦੂ ਧਰਮ, ਸਮਾਜ, ਦੇਸ਼ ਦੀ ਰਖਿਆ ਕਰਨ ਵਾਲੇ, ਸ਼ਹੀਦ ਦਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਪਣਾ ਸਿਰ ਕਟਵਾ ਕੇ ਭਾਰਤ ਦੀ ਆਨ ਸ਼ਾਨ ਦੀ ਰਖਿਆ ਕੀਤੀ।
Hosted an online webinar dedicated to 400th birth anniversary of Guru Tegh Bahadur
ਉਨ੍ਹਾਂ ਦੀ ਸ਼ਹੀਦੀ ਨੇ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਏ ਤੋਂ ਖ਼ਾਲਸਾ ਸਾਜਨਾ ਕਰਵਾ ਕੇ ਜੋ ਇਤਿਹਾਸ ਰਚਿਆ ਹੈ ਉਹ ਭਾਰਤ ਦਾ ਹੀ ਨਹੀਂ ਬਲਕਿ ਵਿਸ਼ਵ ਦਾ ਆਲੋਕਿਕ ਇਤਿਹਾਸ ਹੈ। ਭਾਰਤੀ ਸਮਾਜ ਨੂੰ ਉਨ੍ਹਾਂ ਦੀ ਦੇਣ ਦਾ ‘ਜਦ ਤਕ ਸੂਰਜ ਚੰਦ ਰਹੇਗਾ’ ਉਨ੍ਹਾਂ ਦੀ ਸ਼ਹੀਦੀ ਦਾ ਮੁਲ ਨਹੀਂ ਚੁਕਾਇਆ ਜਾ ਸਕੇਗਾ।
ਡਾ. ਸਵਾਮੀ ਰਾਮੇਸ਼ਵਰਾਨੰਦ ਨੇ ਰਾਸ਼ਟਰੀ ਸੰਤ ਪ੍ਰਮੁੱਖ-ਰਾਸ਼ਟਰੀ ਸਿੱਖ ਸੰਗਤ ਨੇ ਹਰਿਆਣਾ ਇਕਾਈ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ’ਤੇ ਆਯੋਜਤ ਸੈਮੀਨਾਰਾਂ ਵਿਚ ਨਾ ਕੇਵਲ ਵਿਦਵਾਨ ਬਲਕਿ ਆਉਣ ਵਾਲੀ ਯੁਵਾ ਪੀੜ੍ਹੀ ਦੇਸ਼, ਧਰਮ ’ਤੇ ਮਰ ਮਿਟਣ ਦਾ ਸੰਕਲਪ ਲੈਣ ਵਿਚ ਮਾਣ ਮਹਿਸੂਸ ਕਰੇਗੀ।
ਪ੍ਰਧਾਨਗੀ ਕਰਦੇ ਹੋਏ ਹਰਿਆਣਾ ਪ੍ਰਦੇਸ਼ ਪ੍ਰਧਾਨ ਸ. ਹਰਜੀਤ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਉਨ੍ਹਾਂ ਦੁਆਰਾ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਨੂੰ ਅੰਮ੍ਰਿਤ ਦਸ ਕੇ ਸ਼ਰਧਾਂਜਲੀ ਦਿਤੀ। ਸੰਚਾਲਨ ਕਰ ਰਹੇ ਡਾ. ਕੁਲਦੀਪ ਸਿੰਘ, ਮਹਾਂਮੰਤਰੀ ਰਾਸ਼ਟਰੀ ਸਿੱਖ ਸੰਗਤ ਹਰਿਆਣਾ ਨੇ ਵੈਬੀਨਾਰ ਦੀ ਪ੍ਰੇਰਣਾ ਦੇਣ ਵਾਲੇ ਸ. ਜਸਬੀਰ ਸਿੰਘ-ਰਾਸ਼ਟਰੀ ਮਹਾਂਸੰਗਠਨ ਮੰਤਰੀ ਰਾਸ਼ਟਰੀ ਸਿੱਖ ਸੰਗਤ, ਸ. ਨਰਿੰਦਰ ਸਿੰਘ ਵਿਰਕ ਉਪ ਪ੍ਰਧਾਨ ਆਦਿ ਨੇ ਸੰਗਤਾਂ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਤੁਹਾਡੀ ਮੌਜੂਦਗੀ ਹੀ ਸੈਮੀਨਾਰਾਂ ਨੂੰ ਇਤਿਹਾਸਕ ਬਣਾਉਣ ਵਿਚ ਸਫ਼ਲ ਹੋਵੇਗੀ।