ਪੰਜਾਬ ਪੁਲਿਸ ਨੇ 197 ਨਵੇਂ ਕੇਸਾਂ ਵਿਚ 135 ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਨਾਜਾਇਜ਼ ਸ਼ਰਾਬ ਦੇ ਹੋਰ....
Published : Aug 7, 2020, 11:56 am IST
Updated : Aug 7, 2020, 11:57 am IST
SHARE ARTICLE
Dinkar Gupta
Dinkar Gupta

ਰਾਜ ਵਿਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸਾਂ ਅਤੇ 135 ਹੋਰ ਗਿ੍ਰਫ਼ਤਾਰੀਆਂ ਨਾਲ ਪੰਜਾਬ

ਚੰਡੀਗੜ੍ਹ, 6 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਰਾਜ ਵਿਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸਾਂ ਅਤੇ 135 ਹੋਰ ਗਿ੍ਰਫ਼ਤਾਰੀਆਂ ਨਾਲ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਫ਼ੀਆ ਵਿਰੁਧ ਅਪਣੀ ਰਾਜ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਕਈ ਮਾਡਿਊਲਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਦੋਂ ਕਿ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਮਾਮਲੇ ਵਿਚ ਹੋਰ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਘੇਰਾ ਹੋਰ ਸਖ਼ਤ ਕਰ ਦਿਤਾ ਹੈ।

ਇਸ ਦੁਖਾਂਤ ਦੇ ਮੁੱਖ ਮੁਲਜਮ ਰਾਜੀਵ ਜੋਸ਼ੀ ਦੀ ਮਿਲਰ ਗੰਜ, ਲੁਧਿਆਣਾ ਸਥਿਤ ਦੁਕਾਨ/ਗੋਦਾਮ ਤੋਂ ਕੱੁਲ 284 ਡਰੱਮ ਮੀਥੇਨੌਲ ਜ਼ਬਤ ਕੀਤੇ ਗਏ ਹਨ ਜਿਸ ਨੇ ਤਿੰਨ ਡਰੱਮ ਸ਼ਰਾਬ ਤਸਕਰਾਂ ਨੂੰ ਵੇਚੇ ਸਨ ਜਿਸ ਕਰਕੇ ਰਾਜ ਦੇ ਤਿੰਨ ਜਿਲਿ੍ਹਆਂ ਵਿਚ ਅਣਆਈਆਂ ਮੌਤਾਂ ਦਾ ਸਿਲਸਿਲਾ ਸੁਰੂ ਹੋਇਆ ਸੀ। ਇਸ ਦੁਖਾਂਤ ਵਿਚ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਦੁਖਾਂਤ ਦੀ ਜਾਂਚ ਜਾਰੀ ਹੈ ਅਤੇ ਮੁਕੱਦਮਿਆਂ ਦੀ ਤੇਜੀ ਨਾਲ ਪੜਤਾਲ ਮੁਕੰਮਲ ਕਰਨ ਲਈ ਦੋ ਵਿਸ਼ੇਸ਼ ਪੜਤਾਲੀਆਂ ਟੀਮਾਂ (ਐਸਆਈਟੀ) ਗਠਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ 1528 ਨਾਜਾਇਜ ਸ਼ਰਾਬ, 7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਤਸਕਰੀ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ।

 

ਉਨਾਂ ਦੱਸਿਆ ਕਿ ਕੁੱਲ੍ਹ ਦਰਜ ਕੀਤੇ ਗਏ 197 ਮਾਮਲਿਆਂ ਵਿੱਚ 11 ਦੇਸੀ ਦਾਰੂ ਦੀਆਂ ਭੱਠੀਆਂ ਵੀ ਭੱਠੀਆਂ ਫੜੀਆਂ ਗਈਆਂ ਹਨ। ਡੀਜੀਪੀ ਨੇ ਦੱਸਿਆ ਕਿ ਅੰਮਿ੍ਰਤਸਰ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੁਆਰਾ ਨਿਗਰਾਨੀ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕੀਤਾ ਹੈ।
ਗੁਪਤਾ ਨੇ ਦਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਮੱਦੇਨਜ਼ਰ ਸੁਰੂ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ ਕੁੱਲ 1489 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 1034 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਇਸ ਰਾਜ ਪੱਧਰੀ ਛਾਪੇਮਾਰੀ ਦੌਰਾਨ ਕੁੱਲ 29,422 ਲੀਟਰ ਨਾਜਾਇਜ਼ ਸ਼ਰਾਬ, 12,599 ਲੀਟਰ ਸ਼ਰਾਬ ਅਤੇ 5,82,406 ਕਿਲੋਗ੍ਰਾਮ ਲਾਹਣ ਸਮੇਤ 20,960 ਲੀਟਰ ਅਲਕੋਹਲ / ਸਪਿਰਿਟ ਬ੍ਰਾਮਦ ਕੀਤੀ ਗਈ ਹੈ ਅਤੇ 73 ਚਲਦੀਆਂ ਦੇਸੀ ਦਾਰੂ ਦੀਆਂ ਭੱਠੀਆਂ ਫੜੀਆਂ ਗਈਆਂ ਹਨ। ਇਸ ਦੌਰਾਨ, ਮੁੱਖ ਮੰਤਰੀ ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਬਾਰੇ ਕੇਸਾਂ ਦੀ ਪ੍ਰਗਤੀ ਦਾ ਰੋਜਾਨਾਂ ਜਾਇਜਾ ਲੈ ਰਹੇ ਹਨ ਅਤੇ ਕੱਲ੍ਹ ਸ਼ੁੱਕਰਵਾਰ ਨੂੰ ਉਹ ਤਰਨਤਾਰਨ ਵਿਖੇ ਕੁੱਝ ਪੀੜਤ ਲੋਕਾਂ ਦੇ ਪ੍ਰਰਵਾਰਾਂ ਨਾਲ ਮੁਲਾਕਾਤ ਵੀ ਕਰਨਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM
Advertisement