ਪੰਜ ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ ਚੀਤਾ, ਜੰਗਲ ’ਚੋਂ ਮਿਲਿਆ ਲੜਕੀ ਦਾ ਸਿਰ
Published : Aug 7, 2021, 12:25 am IST
Updated : Aug 7, 2021, 12:25 am IST
SHARE ARTICLE
image
image

ਪੰਜ ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ ਚੀਤਾ, ਜੰਗਲ ’ਚੋਂ ਮਿਲਿਆ ਲੜਕੀ ਦਾ ਸਿਰ

ਸ਼ਿਮਲਾ, 6 ਅਗੱਸਤ : ਸ਼ਿਮਲਾ ਕਸਬੇ ਵਿਚ ਚੀਤੇ ਦੇ ਹਮਲੇ ਨਾਲ ਇਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਇਕ ਸੀਨੀਅਰ ਜੰਗਲਾਤ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸ਼ਿਮਲਾ ਦੇ ਮੰਡਲ ਜੰਗਲਾਤ ਅਧਿਕਾਰੀ (ਜੰਗਲੀ ਜੀਵ) ਕਿ੍ਰਸਨ ਕੁਮਾਰ ਨੇ ਦਸਿਆ ਕਿ ਚੀਤਾ ਬੱਚੀ ਨੂੰ ਵੀਰਵਾਰ ਰਾਤ ਕਰੀਬ 8.30 ਵਜੇ ਕੰਨਾਲੌਗ ਖੇਤਰ ਤੋਂ ਨੇੜਲੇ ਜੰਗਲ ਵਿਚ ਲੈ ਗਿਆ। ਡਿਵੀਜਨਲ ਫੌਰੈਸਟ ਅਫਸਰ (ਡੀਐਫਓ) ਨੇ ਦਸਿਆ ਕਿ ਲੜਕੀ ਦੀ ਲਾਸ਼ ਉਸ ਜਗ੍ਹਾ ਤੋਂ ਕਰੀਬ 200-250 ਮੀਟਰ ਦੀ ਦੂਰੀ ’ਤੇ ਇਕ ਨਾਲੇ ਦੇ ਕੋਲ ਮਿਲੀ ਹੈ, ਜਿਥੇ ਲੜਕੀ ’ਤੇ ਹਮਲਾ ਕੀਤਾ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਸ਼ਿਮਲਾ ਦੇ ਕਾਨਲੌਗ ਇਲਾਕੇ ਵਿਚ ਹੌਂਡਾ ਸੋਅਰੂਮ ਦੇ ਨਾਲ ਰਹਿਣ ਵਾਲੇ ਝਾਰਖੰਡ ਦੇ ਇਕ ਮਜਦੂਰ ਦੀ ਪੰਜ ਸਾਲਾ ਧੀ ਚੀਤੇ ਦਾ ਸ਼ਿਕਾਰ ਹੋ ਗਈ ਹੈ। ਬੱਚੀ ਦੀ ਭਾਲ ਦੇਰ ਰਾਤ ਤਕ ਕੀਤੀ ਗਈ। ਹਾਲਾਂਕਿ, ਜੰਗਲੀ ਜੀਵ ਵਿਭਾਗ ਨੂੰ ਦੇਰ ਰਾਤ ਬੱਚੀ ਦੇ ਕੁੱਝ ਕੱਪੜੇ ਮਿਲੇ ਸਨ। ਕੱੁਝ ਥਾਵਾਂ ’ਤੇ ਖੂਨ ਦੇ ਧੱਬੇ ਵੀ ਮਿਲੇ ਸਨ। ਸ਼ੁਕਰਵਾਰ ਸਵੇਰੇ ਮੁੜ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਜਿਸ ਦੌਰਾਨ ਬੱਚੀ ਦਾ ਸਿਰ ਮਿਲਿਆ। ਬੱਚੀ ਦਾ ਨਾਮ ਪਿ੍ਰਅੰਕਾ ਪੁੱਤਰੀ ਮਨੋਜ ਪਿੰਡ ਬਰਤੋਲੀ ਡਾਕਘਰ- ਟੋਟੋ, ਗੁਮਲਾ (ਝਾਰਖੰਡ) ਹੈ। ਬੱਚੀ ਅਪਣੀ ਦਾਦੀ ਅਤੇ ਦਾਦਾ ਨਾਲ ਕਨਾਲੌਗ ਵਿਚ ਰਹਿੰਦੀ ਸੀ ਅਤੇ ਬੱਚੀ ਦੇ ਮਾਪੇ ਝਾਰਖੰਡ ਵਿਚ ਹਨ। ਇਸ ਦੇ ਨਾਲ ਹੀ ਕਨਾਲੌਗ ਦੇ ਕੌਂਸਲਰ ਬਿ੍ਰਜ ਸੂਦ ਨੇ ਦਸਿਆ ਕਿ ਲੜਕੀ ਦਾ ਸਿਰ ਨਾਲ ਲੱਗਦੇ ਜੰਗਲ ਵਿਚੋਂ ਬਰਾਮਦ ਕੀਤਾ ਗਿਆ ਹੈ। ਜੰਗਲੀ ਜੀਵ ਵਿਭਾਗ ਦੇ ਡੀਐਫਓ ਕਿ੍ਰਸ਼ਨ ਕੁਮਾਰ ਨੇ ਦਸਿਆ ਕਿ ਪੂਰੇ ਖੇਤਰ ਨੂੰ ਅਲਰਟ ਕਰ ਦਿਤਾ ਗਿਆ ਹੈ।        (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement