ਕਾਂਗਰਸ, ਭਾਜਪਾ ਤੇ ਆਪ ਸੰਵਿਧਾਨ ਵਿਰੋਧੀ, ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨਾ BSP ਦਾ ਟੀਚਾ- ਗੜ੍ਹੀ
Published : Aug 7, 2021, 7:27 pm IST
Updated : Aug 7, 2021, 7:27 pm IST
SHARE ARTICLE
 Congress, BJP and AAP are unconstitutional, BSP's goal is to oust them
Congress, BJP and AAP are unconstitutional, BSP's goal is to oust them

ਬਸਪਾ ਦੀ ਮਾਝੇ 'ਚ ਮਜਬੂਤ ਦਸਤਕ ਕਾਂਗਰਸ ਲਈ ਖ਼ਤਰੇ ਲਈ ਖ਼ਤਰੇ ਦੀ ਘੰਟੀ

ਅੰਮ੍ਰਿਤਸਰ-  ਬਹੁਜਨ ਸਮਾਜ ਪਾਰਟੀ ਵਲੋਂ ਅੱਜ ਅੰਮ੍ਰਿਤਸਰ ਵਿਖੇ ਮਾਨ-ਸਨਮਾਨ ਲਈ ਅਸ਼ੀਰਵਾਦ ਯਾਤਰਾ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਚੱਲੀ ਜਿਸਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਕਾਂਗਰਸ ਭਾਜਪਾ ਵਲੋਂ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟਾਂ ਗਠਜੋੜ ਤਹਿਤ ਬਸਪਾ ਦੇ ਹਿੱਸੇ ਆਉਣ ਤੋਂ ਬਾਅਦ ਉਪਜੇ ਵਿਵਾਦ ਤੋਂ ਬਾਅਦ ਬਸਪਾ ਨੇ ਪੰਜਾਬ ਵਿਚ ਮਾਨ- ਸਨਮਾਨ ਲਈ ਵਡੇ ਪੱਧਰ ਉਪਰ ਮੋਟਰ ਸਾਈਕਲ ਯਾਤਰਾਵਾਂ ਸ਼ੁਰੂ ਕਰ ਰੱਖੀਆਂ ਹਨ ਜੋਕਿ ਅੰਦੋਲਨ ਦਾ ਰੂਪ ਧਾਰ ਚੁੱਕੀਆਂ ਹਨ। ਬਸਪਾ ਦੀ ਇਹ ਯਾਤਰਾ ਮਾਝੇ ਵਿੱਚ ਕਾਂਗਰਸ ਲਈ ਖ਼ਤਰੇ ਦੀ ਘੰਟੀ ਨਜ਼ਰ ਆ ਰਹੀ ਹੈ। 

Photo
 

ਇਸ ਮੌਕੇ ਬਸਪਾ ਪ੍ਰਧਾਨ ਨੇ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਨੂੰ ਫੁੱਲਮਾਲਾ ਅਰਪਿਤ ਕੀਤੀ ਅਤੇ ਡੇਰਾ ਧੂਣਾ ਸਾਹਿਬ ਤੇ ਡੇਰਾ ਬਾਬਾ ਪੂਰਨ ਨਾਥ ਵਿਖੇ ਸੰਤ ਗਿਰਧਾਰੀ ਨਾਥ ਜੀ ਤੋਂ ਅਸ਼ੀਰਵਾਦ ਲਿਆ। ਸੂਬਾ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਕਾਂਗਰਸ ਭਾਜਪਾ ਨੇ ਜਿਥੇ ਪੂਰੇ ਪੰਜਾਬ ਦੇ ਦਲਿਤ ਪੱਛੜੇ ਬਹੁਜਨ ਸਮਾਜ ਨੂੰ ਅਪਵਿੱਤਰ, ਗ਼ੈਰ-ਪੰਥਕ ਤੇ ਜਾਤੀਸੂਚਕ ਸ਼ਬਦਾਂ ਨਾਲ ਅਪਮਾਨਿਤ ਕੀਤਾ ਹੈ ਓਥੇ ਹੀ 'ਆਪ' ਪਾਰਟੀ ਨੇ ਸੰਵਿਧਾਨ ਵਿਰੋਧੀ ਟਿੱਪਣੀ ਕੀਤੀ ਹੈ।

Photo
 

ਕਾਂਗਰਸ ਸਰਕਾਰ ਬਹੁਜਨ ਸਮਾਜ ਦੇ  ਅੰਦੋਲਨ ਨਾਲ ਚੋਰੀ ਤੇ ਸੀਨਾਜੋਰੀ ਕਰ ਰਹੀ ਹੈ ਜਿਸ ਦਾ ਮੁਕਾਬਲਾ ਕਰਨ ਲਈ ਬਸਪਾ ਅੱਜ ਗੁਰੂਆਂ ਦਾ ਅਸ਼ੀਰਵਾਦ ਲੈਣ ਲਈ ਅਸ਼ੀਰਵਾਦ ਯਾਤਰਾ ਕਰ ਰਹੀ ਹੈ। ਇਸ ਲੜੀ ਵਿਚ 29 ਅਗਸਤ ਨੂੰ ਪੰਜਾਬ ਦੇ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਹਿੱਤ ਸੂਬਾ ਪੱਧਰੀ ਮਾਣ-ਸਨਮਾਨ ਲਈ 'ਅਲਖ ਜਗਾਓ ਰੈਲੀ' ਫਗਵਾੜਾ ਵਿਖੇ ਕਰ ਰਹੀ ਹੈ। 

Photo

ਇਹ ਯਾਤਰਾ ਲਗਾਤਾਰ 3 ਘੰਟੇ ਦੇ ਲਗਭਗ ਸਫ਼ਰ ਤਹਿ ਕਰਕੇ ਸ੍ਰੀ ਦਰਬਾਰ ਸਾਹਿਬ ਪੁੱਜੀ। ਜਿਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਕੇ ਅਸ਼ੀਰਵਾਦ ਲਿਆ ਗਿਆ ਅਤੇ ਅਰਦਾਸ  ਕੀਤੀ ਗਈ। ਸੂਚਨਾ ਦਫਤਰ ਵਿਖੇ ਕਮੇਟੀ ਵਲੋਂ ਸ ਗੜ੍ਹੀ ਨੂੰ ਸਿਰੋਪਾ ਬਖਸ਼ਿਸ਼ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਰੋਹਿਤ ਖੋਖਰ, ਤਨਵੀਰ ਸਿੰਘ ਗਿੱਲ, ਦਲਵੀਰ ਸਿੰਘ ਵੇਰਕਾ,  ਗੁਰਬਕਸ਼ ਸਿੰਘ ਸ਼ੇਰਗਿੱਲ, ਸਵਿੰਦਰ ਛੱਜਲਵੱਡੀ, ਗੁਰਬਖਸ਼ ਮਹੇ, ਤਾਰਾ ਚੰਦ ਭਗਤ, ਗੁਰਪ੍ਰਤਾਪ ਸਿੰਘ ਟਿੱਕਾ, ਅਵਤਾਰ ਸਿੰਘ ਟਰੱਕਾਂ ਵਾਲਾ, ਸੁਖਵੰਤਜੀਤ ਕੌਰ, ਸੁਰਜੀਤ ਸਿੰਘ ਭੋਲਾ, ਇੰਜ ਅਮਰੀਕ ਸਿੰਘ ਸਿੱਧੂ, ਪ੍ਰਿੰ ਨਰਿੰਦਰ ਸਿੰਘ, ਜਗਦੀਸ਼ ਦੁੱਗਲ, ਰਣਬੀਰ ਸਿੰਘ ਰਾਣਾ, ਅਮਰਵੀਰ ਢੋਡ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ ਕਾਲਾ,

ਤਰਸੇਮ ਸਿੰਘ ਭੋਲਾ, ਸਰਜੀਤ ਸਿੰਘ ਅਬਦਾਲ, ਰਤਨ ਸਿੰਘ, ਸੁਖਦੇਵ ਕੁਮਾਰ, ਇੰਜ ਰਾਮ ਸਿੰਘ, ਹਰਜੀਤ ਸਿੰਘ ਅਬਦਾਲ, ਵਸਣ ਸਿੰਘ, ਬਲਵਿੰਦਰ ਨੱਥੂਪੁਰ, ਲਲਿਤ ਗੌਤਮ, ਅਸ਼ਵਨੀ ਸਰੰਜਨ, ਮੰਗਲ ਸਿੰਘ, ਗੁਰਜੀਤ ਸਿੰਘ ਅਟਵਾਲ, ਬਲਜੀਤ ਸਿੰਘ ਅਟਵਾਲ, ਜਗਜੀਤ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਸ਼ੀਤਲ ਸਿੰਘ, ਵਰਿਆਮ ਸਿੰਘ ਝੰਜੋਟੀ, ਮਨਧੀਰ ਸਿੰਘ ਸ਼ੇਰਗਿੱਲ, ਜਸਪ੍ਰੀਤ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ ਮਾਹਲਾ, ਇੰਜ ਐਸ ਡੀ ਸਹੋਤਾ, ਦੌਲਤ ਸਿੰਘ ਸ਼ੇਰਗਿੱਲ, ਸੁਖਬੀਰ ਸਿੰਘ, ਸੰਜੇ, ਬਲਿਹਾਰ ਸਿੰਘ, ਸਤਬੀਰ ਸਿੰਘ, ਮੋਰਿਸ ਸਭਰਵਾਲ, ਇੰਜ ਕਸ਼ਮੀਰ ਸਿੰਘ, ਜਤਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਵਸਣ ਸਿੰਘ ਕਾਲਾ, ਸੁਖਦੇਵ ਸਿੰਘ ਆਦਿ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement