
ਖੇਤ 'ਚ ਪਾਣੀ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ
ਮਾਨਸਾ (ਪਰਮਦੀਪ ਰਾਣਾ) ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿੱਚ ਦੋ ਗੁੱਟਾ ਵਿੱਚ ਖੇਤ ਵਿੱਚ ਪਾਣੀ ਲਗਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਅੰਨ੍ਹਵਾਹ ਫਾਇਰਿੰਗ ਵੀ ਕੀਤੀ ਗਈ। ਗੋਲੀ ਲੱਗਣ ਕਾਰਨ ਚਾਰ ਲੋਕ ਜਖ਼ਮੀ ਹੋ ਗਏ।
Fighting between two brothers over watering the field
ਜਿਨ੍ਹਾਂ ਨੂੰ ਮਾਨਸੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 2 ਲੋਕਾਂ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ 2 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
Fighting between two brothers over watering the field
ਪੀੜ੍ਹਤ ਪੱਖ ਦੇ ਲੋਕਾਂ ਨੇ ਦੱਸਿਆ ਕਿ ਦੋਹਾਂ ਭਰਾਵਾਂ 'ਚ ਲੰਬੇ ਸਮੇਂ ਤੋਂ ਖੇਤ ਵਿੱਚ ਪਾਣੀ ਲਗਾਉਣ ਨੂੰ ਲੈ ਕੇ ਵਿਵਾਦ ਚਲਦਾ ਆ ਰਿਹਾ ਹੈ। ਜਿਸਦਾ ਕਈ ਵਾਰ ਪਿੰਡ ਦੀ ਪੰਚਾਇਤ ਨੇ ਸਮਝੌਤਾ ਵੀ ਕਰਵਾਇਆ ਪਰ ਜਦ ਭਰਾ ਖੇਤ ਵਿੱਚ ਪਾਣੀ ਲਗਾਉਣ ਲੱਗਾ ਤਾਂ ਦੂਜੇ ਗੁੱਟ ਨੇ ਆ ਕੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਦਿੱਤੀ।
Fighting between two brothers over watering the field
ਜਿਸ ਵਿੱਚ 3 ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮਾਨਸੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਦੂਜੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ।
Fighting between two brothers over watering the field
ਲੋਕਾਂ ਚ ਆਏ ਦਿਨ ਸਹਿਣਸ਼ੀਲਤਾ ਘੱਟਦੀ ਜਾ ਰਹੀ ਹੈ ਜਿਸ ਕਾਰਨ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।