
ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਕਾਇਆ ਪੈਸਾ ਮਿਲਣਾ ਚਾਹੀਦਾ ਹੈ।
ਨਵੀਂ ਦਿੱਲੀ : ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਵੋਟਿੰਗ ਅਤੇ ਚਰਚਾ ਵਿਚ ਵੀ ਹਿੱਸਾ ਲਵਾਂਗੇ, ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖਾਂਗੇ ਕਿ ਭਾਰਤੀ ਜਨਤਾ ਪਾਰਟੀ ਜਨਤਾ ਦੀ ਪਿੱਠ ਵਿਚ ਛੁਰਾ ਮਾਰਨ ਦਾ ਕੰਮ ਕਰ ਰਹੀ ਹੈ। ਸੰਦੀਪ ਪਾਠਕ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਰਾਜ ਸਭਾ ਵਿਚ ਪੂਰਨ ਬਹੁਮਤ ਨਹੀਂ ਹੈ। ਇਸ ਨਾਲ ਬਾਕੀ ਵਿਰੋਧੀ ਪਾਰਟੀਆਂ ਅਤੇ ਹੋਰ ਪਾਰਟੀਆਂ ਦੀ ਅਹਿਮੀਅਤ ਵਧ ਜਾਂਦੀ ਹੈ। ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਕਾਫ਼ੀ ਚੁਣੌਤੀ ਹੋਣ ਵਾਲੀ ਹੈ, ਕਿਹਾ ਜਾ ਰਿਹਾ ਹੈ ਕਿ ਸੰਜੇ ਸਿੰਘ ਨੂੰ ਮਣੀਪੁਰ ਦੇ ਮੁੱਦੇ 'ਤੇ ਆਵਾਜ਼ ਚੁੱਕਣ ਕਾਰਨ ਮੁਅੱਤਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਹ ਉਦੋਂ ਤੋਂ ਹੀ ਧੱਕਾ ਕਰ ਰਹੇ ਹਨ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਬਣੀ ਹੈ, ਕਿਉਂਕਿ ਧੱਕੇਸ਼ਾਹੀ ਉਨ੍ਹਾਂ ਦੀ ਨਿਸ਼ਾਨੀ ਹੈ। ਕਿਸਾਨ ਬਿੱਲ ਨਾਲ ਕਿਸਾਨਾਂ ਨਾਲ ਕਿੰਨਾ ਗਲਤ ਹੋਇਆ ਹੈ। ਭਾਜਪਾ ਨੂੰ ਜਲਦੀ ਤੋਂ ਜਲਦੀ ਹਰਾ ਕੇ ਦੇਸ਼ ਨੂੰ ਬਚਾਇਆ ਜਾਵੇ। ਪੰਜਾਬ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਾਲੇ ਆਪਣਾ ਹੱਕ ਮੰਗ ਰਹੇ ਹਨ ਭੀਖ ਨਹੀਂ। ਪੰਜਾਬ ਦਾ ਹੱਕ ਹੈ, ਇਹ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ, ਇਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ।
ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਸਿਆਸੀ ਹਿੱਤਾਂ ਨੂੰ ਦੇਸ਼ ਅਤੇ ਲੋਕਾਂ ਦੇ ਹਿੱਤਾਂ ਤੋਂ ਉੱਪਰ ਰੱਖਦੀ ਹੈ, ਉਨ੍ਹਾਂ ਲਈ ਦੇਸ਼, ਸਮਾਜ ਅਤੇ ਲੋਕ ਬਾਅਦ ਵਿਚ ਆਉਂਦੇ ਹਨ। ਪੰਜਾਬ ਵਿਚ ਆਏ ਹੜ੍ਹਾਂ ਕਾਰਨ ਕੇਂਦਰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ, ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਕਾਇਆ ਪੈਸਾ ਮਿਲਣਾ ਚਾਹੀਦਾ ਹੈ।