
Morinda News : ਮ੍ਰਿਤਕ ਦੀ ਪਛਾਣ 22 ਸਾਲਾ ਤਰਨਵੀਰ ਸਿੰਘ ਵਜੋਂ ਹੋਈ
Morinda News in Punjabi : ਮੋਰਿੰਡਾ ਵਿੱਚ ਹੋਈ ਭਾਰੀ ਬਾਰਿਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਨੌਜਵਾਨ ਦੀ ਜਾਨ ਜਾਣ ਦਾ ਕਾਰਨ ਉਸਦੇ ਕੱਚੇ ਮਕਾਨ ਦੀ ਬਾਰਿਸ਼ ਨਾਲ ਛੱਤ ਡਿੱਗਣਾ ਬਣਿਆ। ਜਿਸ ਕਾਰਨ ਛੱਤ ਦੇ ਡਿੱਗੇ ਮਲਬੇ ਹੇਠ ਦੱਬ ਜਾਣ ਨਾਲ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਤਰਨਵੀਰ ਸਿੰਘ (22) ਪੁੱਤਰ ਮਨੋਹਰ ਲਾਲ, ਵਾਰਡ ਨੰਬਰ 8, ਮੁਹੱਲਾ ਵਾਲਮੀਕਿ ਵੱਜੋਂ ਹੋਈ।
ਮ੍ਰਿਤਕ ਨੌਜਵਾਨ ਲੱਕੜ ਦੇ ਸ਼ਤੀਰਾਂ ਅਤੇ ਬਾਲਿਆਂ ਦੀ ਛੱਤ ਵਾਲੇ ਕੱਚੇ ਮਕਾਨ ਵਿੱਚ ਇਕੱਲਾ ਰਹਿ ਰਿਹਾ ਸੀ। ਹਾਲੇ ਉਸ ਦਾ ਵਿਆਹ ਨਹੀਂ ਸੀ ਹੋਇਆ। ਜਦਿਕ ਉਸਦੇ ਮਾਤਾ ਪਿਤਾ ਪਹਿਲਾਂ ਹੀ ਸਵਰਗ ਸੁਧਾਰ ਚੁੱਕੇ ਹਨ ਅਤੇ ਦੋਨੋਂ ਭੈਣਾਂ ਵੀ ਵਿਆਹੀਆਂ ਹੋਈਆਂ ਹਨ। ਇਸ ਸਬੰਧੀ ਪਤਾ ਲੱਗਣ 'ਤੇ ਆਸ ਪਾਸ ਦੇ ਨੌਜਵਾਨਾਂ ਵੱਲੋਂ ਬੜੀ ਮੁਸ਼ੱਕਤ ਉਪਰੰਤ ਮ੍ਰਿਤਕ ਨੁੰ ਮਿੱਟੀ ਤੋਂ ਬਾਹਰ ਕੱਢਿਆ ਗਿਆ ਅਤੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ ।
(For more news apart from Youth dies after roof mud house collapses, buried under debris News in Punjabi, stay tuned to Rozana Spokesman)