
6 ਸਾਲ ਬਾਅਦ DS ਚਾਵਲਾ ਐਸੋਸੀਏਸ਼ਨ ਦੇ ਬਣੇ 32 ਵੇਂ ਪ੍ਰਧਾਨ
ਲੁਧਿਆਣਾ: ਏਸ਼ੀਆ ਦੀ ਸਭ ਤੋਂ ਵੱਡੀ ਜਥੇਬੰਦੀ ਯੂਨਾਈਟਿਡ ਸਾਈਕਲ ਐਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ ਗਈਆਂ। ਇਹਨਾਂ ਚੋਣਾਂ ‘ਚ ਡੀਐੱਸ ਚਾਵਲਾ ਧੜੇ ਦੀ ਹੂੰਝਾਫ਼ੇਰ ਜਿੱਤ ਹੋਈ ਹੈ। ਇੰਨਾਂ ਹੀ ਨਹੀਂ ਪ੍ਰਧਾਨ ਦੇ ਅਹੁਦੇ ਲਈ ਡੀ.ਐਸ. ਚਾਵਲਾ ਨੇ ਰਾਜੀਵ ਜੈਨ ਗਰੁੱਪ ਨੂੰ 365 ਵੋਟਾਂ ਨਾਲ ਹਰਾ ਕੇ ਐਸੋਸੀਏਸ਼ਨ ਦੇ 32 ਵੇਂ ਪ੍ਰਧਾਨ ਬਣ ਗਏ ਹਨ।
Elections
ਉੱਥੇ ਹੀ ਇਸ ਮੌਕੇ 'ਤੇ ਜੇਤੂ ਅਹੁਦੇਦਾਰ ਗੁਰਮੀਤ ਸਿੰਘ ਕੁਲਾਰ ਨੇ ਖ਼ੁਸੀ ਜਤਾਉਦਿਆਂ ਕਿਹਾ ਕਿ ਸਾਈਕਲ ਇੰਡਸਟਰੀ ਨੂੰ ਪਿਛਲੇ 6 ਸਾਲ ਤੋਂ ਕੋਈ ਵਧੀਆਂ ਲੀਡਰ ਨਹੀਂ ਮਿਲ ਸਕਿਆਂ ਸੀ ਪਰ ਅੱਜ ਡੀਐੱਸ ਚਾਵਲਾ ਦੀ ਹੂੰਝਾਫ਼ੇਰ ਜਿੱਤ ਨੇ ਇਹ ਕਮੀ ਪੂਰੀ ਕਰ ਦਿੱਤੀ ਹੈ। ਇਸ ਮੌਕੇ ‘ਤੇ ਚੋਣ ਅਧਿਕਾਰੀ ਡੀ.ਐਮ. ਸਿੰਘ ਨੇ ਕਿਹਾ ਕਿ 1589 ਵੋਟਾਂ 'ਚੋਂ 1075 ਵੋਟਾਂ ਪਈਆਂ, ਜਿਨ੍ਹਾਂ ਵਿਚੋਂ 83 ਵੋਟਾਂ ਰੱਦ ਹੋ ਗਈਆਂ ਸਨ।
Elections
ਉਨ੍ਹਾਂ ਕਿਹਾ ਕਿ ਵੋਟਾਂ ਪੈਣ ਦਾ ਕੰਮ 9 ਵਜੇ ਸ਼ੁਰੂ ਹੋਇਆ ਅਤੇ 5 ਵਜੇ ਸਮਾਪਤ ਹੋ ਗਿਆ ਸੀ। ਦੱਸ ਦੇਈਏ ਕਿ ਚੋਣਾਂ ਲਈ 24 ਨਾਮਜ਼ਦਗੀ ਕਾਗਜ਼ ਦਾਖ਼ਲ ਹੋਏ ਸਨ,ਜਿਨ੍ਹਾਂ ਵਿਚੋਂ 8 ਨਾਮਜ਼ਦਗੀਆਂ ਵਾਪਸ ਲੈਣ ਨਾਲ 16 ਉਮੀਦਵਾਰ ਚੋਣ ਮੈਦਾਨ 'ਚ ਡਟ ਗਏ ਸਨ ਜਿਨਾਂ ਵਿਚੋਂ ਡੀ.ਐੱਸ ਚਾਵਲਾਂ ਦੀ ਜਿੱਤ ਹੋਈ ਹੈ। ਮੈਂਬਰਾਂ ਨੇ 1000 ਰੁਪਏ ਫਾਰਮ ਫ਼ੀਸ ਤੇ 5 ਹਜ਼ਾਰ ਰੁਪਏ ਜ਼ਮਾਨਤੀ ਰਾਸ਼ੀ ਜਮ੍ਹਾ ਕਰਵਾ ਕੇ 45 ਕਾਗਜ਼ ਖ਼ਰੀਦੇ ਸਨ, ਜਿਨ੍ਹਾਂ 'ਚੋਂ 24 ਨਾਮਜ਼ਦਗੀ ਕਾਗਜ਼ ਹੀ ਦਾਖ਼ਲ ਹੋਏ |
Elections
ਪ੍ਰਧਾਨ ਦੇ ਅਹੁਦੇ ਲਈ ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਜੈਮਕੋ (569) ਨੇ ਅਮਰੀਕ ਸਿੰਘ ਘੜਿਆਲ ਕਰਮਸਰ (465) ਨੂੰ 104 ਵੋਟਾਂ, ਮੀਤ ਪ੍ਰਧਾਨ ਲਈ ਸਤਨਾਮ ਸਿੰਘ ਮੱਕੜ (679) ਤੇ ਕੰਵਲਜੀਤ ਸਿੰਘ ਸਾਹੀਵਾਲ (353) ਨੂੰ 326 ਵੋਟਾਂ, ਜਨਰਲ ਸਕੱਤਰ ਲਈ ਮਨਜਿੰਦਰ ਸਿੰਘ ਸਚਦੇਵਾ (615) ਤੇ ਰੂਪਕ ਸੂਦ (441) ਨੂੰ 174 ਵੋਟਾਂ, ਸਕੱਤਰ ਲਈ ਹਰਸਿਮਰਨਜੀਤ ਸਿੰਘ ਲੱਕੀ (650) ਤੇ ਰਾਜਿੰਦਰ ਸਿੰਘ ਪੱਪੂ (401) ਨੂੰ 249, ਸੰਯੁਕਤ ਸਕੱਤਰ ਲਈ ਵਲੈਤੀ ਰਾਮ ਦੁਰਗਾ (560) ਤੇ ਕੁਲਪਰੀਤ ਸਿੰਘ (491) ਨੂੰ 69 ਵੋਟਾਂ, ਪ੍ਰੋਪੇਗੰਡਾ ਸਕੱਤਰ ਰਾਜਿੰਦਰ ਸਿੰਘ ਸਰਹਾਲੀ (591) ਤੇ ਅਜੀਤ ਕੁਮਾਰ (476) ਨੂੰ 115 ਵੋਟਾਂ , ਵਿੱਤ ਸਕੱਤਰ ਦੇ ਅਹੁਦੇ ਲਈ ਅੱਛਰੂ ਰਾਮ ਗੁਪਤਾ (711) ਤੇ ਵਿਨੋਦ ਕੁਮਾਰ ਕਪਿਲਾ (327) ਨੂੰ 384 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ।
ਜੇਤੂ ਅਹੁਦੇਦਾਰਾਂ ਦੇ ਨਾਲ ਗੁਰਮੀਤ ਸਿੰਘ ਕੁਲਾਰ, ਕੇ.ਕੇ. ਸੇਠ, ਵਿੱਕੀ ਕੁਲਾਰ, ਜਸਵਿੰਦਰ ਸਿੰਘ ਠੁਕਰਾਲ, ਸੁਰਿੰਦਰ ਸਿੰਘ ਬੰਟੀ ਚੌਹਾਨ, ਬਲਵੀਰ ਸਿੰਘ ਮਣਕੂ ਨੇ ਆਪਣੇ ਸਾਥੀਆਂ ਨਾਲ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।