
2015 ਦੇ ਮੁਕਾਬਲੇ 0.01 ਫ਼ੀਸਦੀ ਜ਼ਿਆਦਾ ਵੋਟਿੰਗ ਹੋਈ ਹੈ
ਸਿਓਲ: ਉੱਤਰ ਕੋਰੀਆ ਵਿਚ ਐਤਵਾਰ ਨੂੰ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਆਗੂ ਕਿਮ ਜੋਂਗ ਉਨ ਨੂੰ ਕਰੀਬ 100 ਫ਼ੀਸਦੀ ਵੋਟਾਂ ਮਿਲੀਆਂ ਹਨ। ਫਿਰ ਵੀ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਚੋਣਾਂ ਵਿਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਨਾ ਹੋਣ ਕਰ ਕੇ ਉੱਤਰ ਕੋਰੀਆ ਵਿਚ ਚੋਣਾਂ ਸਿਰਫ਼ ਰਾਜਨੀਤਿਕ ਦਿਖਾਵਾ ਹੈ।
Kim Jong Un
ਉਹਨਾਂ ਅਨੁਸਾਰ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ ਇਹ ਦਾਅਵਾ ਕਰਨਗੇ ਕਿ ਕਿਮ ਜੋਂਗ ਉਨ ਨੂੰ ਵੱਡਾ ਬਹੁਮਤ ਮਿਲਿਆ ਹੈ ਅਤੇ ਉਹਨਾਂ ਪ੍ਰਤੀ ਲੋਕ ਵਫ਼ਾਦਾਰ ਹਨ। ਐਤਵਾਰ ਨੂੰ ਹੋਈਆਂ ਚੋਣਾਂ ਵਿਚ 99.98 ਫ਼ੀਸਦੀ ਵੋਟਿੰਗ ਹੋਈ ਹੈ ਜੋ ਕਿ 2015 ਦੇ ਮੁਕਾਬਲੇ 0.01 ਫ਼ੀਸਦੀ ਜ਼ਿਆਦਾ ਹੈ। ਉੱਤਰ ਕੋਰੀਆ ਦੀ ਸਰਕਾਰੀ ਏਜੰਸੀ ਕੇਸੀਐਨਏ ਨੇ ਦਸਿਆ ਕਿ ਜੋ ਲੋਕ ਵਿਦੇਸ਼ ਯਾਤਰਾ ਜਾਂ ਸਮੁੰਦਰੀ ਯਾਤਰਾ 'ਤੇ ਹਨ ਸਿਰਫ਼ ਉਹਨਾਂ ਲੋਕਾਂ ਨੇ ਵੋਟਿੰਗ ਨਹੀਂ ਕੀਤੀ।
ਏਜੰਸੀ ਨੇ ਦਸਿਆ ਕਿ ਬਿਮਾਰ ਅਤੇ ਬਜ਼ੁਰਗ ਲੋਕਾਂ ਨੇ ਮੋਬਾਇਲ ਵੋਟਿੰਗ ਰਾਹੀਂ ਕੇਂਦਰਾਂ 'ਤੇ ਵੋਟ ਪਾਈ। ਦਸਣਯੋਗ ਹੈ ਕਿ ਉਤਰ ਕੋਰੀਆ ਵਿਚ ਪ੍ਰਤੀ ਚਾਰ ਸਾਲ ਵਿਚ ਪ੍ਰਾਂਤ, ਸ਼ਹਿਰੀ ਅਤੇ ਕਾਉਂਟੀ ਅਸੈਂਬਲੀਆਂ ਦੇ ਪ੍ਰਤੀਨਿਧੀਆਂ ਦੀ ਚੋਣ ਲਈ ਵੋਟਿੰਗ ਹੁੰਦੀ ਹੈ।