
ਕੋਰੋਨਾ ਨੂੰ ਖ਼ਤਮ ਕਰ ਸਕਦੇ ਹਨ ਪੌਦਿਆਂ 'ਚ ਮੌਜੂਦ ਰਸਾਇਣਕ ਤੱਤ : ਅਧਿਐਨ
ਚੰਡੀਗੜ੍ਹ, 6 ਸਤੰਬਰ(ਸਪੋਕਸਮੈਨ ਸਮਾਚਾਰ ਸੇਵਾ) : ਕੋਰੋਨਾ ਵਾਇਰਸ ਦੇ ਦੁਨੀਆਂ 'ਚ ਦਸਤਕ ਦਿਤੇ ਨੂੰ ਤਕਰੀਬਨ 9 ਮਹੀਨੇ ਹੋ ਗਏ ਹਨ, ਪਰ ਇਸ ਖ਼ਤਰਨਾਕ ਵਾਇਰਸ ਨਾਲ ਲੜਨ ਲਈ ਨਾ ਤਾਂ ਕੋਈ ਪ੍ਰਭਾਵਸ਼ਾਲੀ ਦਵਾਈ ਬਣਾਈ ਗਈ ਹੈ ਅਤੇ ਨਾ ਹੀ ਕੋਈ ਵੈਕਸੀਨ ਤਿਆਰ ਕੀਤੀ ਗਈ ਹੈ। ਹਾਲਾਂਕਿ ਪੂਰੀ ਦੁਨੀਆਂ 'ਚ ਨਵੀਂ ਖੋਜ ਲਗਾਤਾਰ ਕੀਤੀ ਜਾ ਰਹੀ ਹੈ।
ਭਾਰਤ ਦੀਆਂ ਦੋ ਯੂਨੀਵਰਸਿਟੀਆਂ ਨੇ ਹੁਣ ਕੋਰੋਨਾ ਬਾਰੇ ਨਵੀਂ ਖੋਜ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਪੌਦਿਆਂ 'ਚ ਮੌਜੂਦ ਰਸਾਇਣਕ ਤੱਤ ਇਸ ਵਾਇਰਸ ਨੂੰ ਹਰਾਉਣ ਦੇ ਸਮਰੱਥ ਹਨ। ਇਹ ਖੋਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ (ਜੀਜੀਐਸਆਈਪੀ) ਅਤੇ ਪੰਜਾਬ ਯੂਨੀਵਰਸਿਟੀ (ਪੀ.ਯੂ) ਦੇ ਦੋ ਪ੍ਰੋਫੈਸਰਾਂ ਦੁਆਰਾ ਕੀਤੀ ਗਈ ਹੈ।
ਪੀ.ਯੂ. ਦੇ ਸੈਂਟਰ ਆਫ਼ ਬਾਇਓਲੋਜੀ ਸਿਸਟਮਜ਼ ਦੇ ਚੇਅਰਪਰਸਨ ਡਾ. ਅਸ਼ੋਕ ਕੁਮਾਰ ਅਤੇ ਜੀਜੀਐਸਆਈਪੀ ਦੇ ਡਾ. ਸੁਰੇਸ਼ ਕੁਮਾਰ ਅਨੁਸਾਰ ਪੌਦੇ 'ਚ ਲਗਭਗ 50 ਅਜਿਹੇ ਪਾਈਥੋਕੈਮੀਕਲ ਮੌਜੂਦ ਹਨ ਜੋ ਵਾਇਰਸ ਨੂੰ ਖ਼ਤਮ ਕਰ ਸਕਦੇ ਹਨ। ਪਾਈਥੋ ਕੈਮੀਕਲ ਪੌਦੇ ਦਾ ਤੱਤ ਹੈ ਜੋ ਪੌਦੇ ਦੇ ਜੜ੍ਹ, ਡੰਡੀ, ਪੱਤੇ, ਫਲ, ਸਬਜ਼ੀਆਂ ਅਤੇ ਹੋਰ ਹਿੱਸਿਆਂ 'ਚ ਮੌਜੂਦ ਹੈ।
ਇਹ ਰਸਾਇਣਕ ਤੱਤ ਰਸਾਇਣਕ ਪ੍ਰਕਿਰਿਆ 'ਚੋਂ ਕੱਢੇ ਜਾ ਸਕਦੇ ਹਨ। ਇਹ ਬਾਅਦ 'ਚ ਵਰਤਿਆ ਜਾ ਸਕਦਾ ਹੈ। ਅਧਿਐਨ ਨੇ ਦਿਖਾਇਆ ਹੈ ਕਿ ਇਹ ਪਾਇਓਕੈਮੀਕਲ ਸਾਡੀimage ਬਹੁਤ ਸਾਰੇ ਵਾਇਰਸ ਅਤੇ ਬੈਕਟੀਰੀਆ ਦੇ ਹਮਲਿਆਂ ਤੋਂ ਬਚਾ ਸਕਦੇ ਹਨ।