
ਨਿਊਜ਼ੀਲੈਂਡ ’ਚ 20 ਹੋਰ ਕੋਰੋਨਾ (ਡੈਲਟਾ) ਕੇਸ ਮਿਲੇ
ਆਕਲੈਂਡ, 6 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ’ਚ ਕੋਵਿਡ-19 ਦੇ ਕਮਿਊਨਿਟੀ ਨਾਲ ਸੰਬੰਧਿਤ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ ਹੁਣ 821 ਹੋ ਗਈ ਹੈ। ਕੁਝ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਇਸ ਵੇਲੇ ਕੁਲ 729 ਐਕਟਵਿ ਕੇਸ ਹਨ ਜਿਨ੍ਹਾਂ ਵਿਚੋਂ 704 ਕਮਿਊਨਿਟੀ ਕੇਸ ਅਤੇ 25 ਕੇਸ ਸਰਹੱਦ ਪਾਰ ਦੇ ਹਨ। ਨਵੇਂ ਆਏ ਸਾਰੇ ਨਵੇਂ ਕੇਸ ਔਕਲੈਂਡ ਦੇ ਨਾਲ ਸਬੰਧਿਤ ਹਨ। 40 ਕੇਸ ਹਸਪਤਾਲ ਦਾਖਲ ਹਨ ਜਿਨ੍ਹਾਂ ਵਿਚੋਂ 6 ਆਈ. ਸੀ. ਯੂ. ਦੇ ਵਿਚ ਹਨ। 18 ਮਿਡਲਮੋਰ ਹਸਪਤਾਲ, 14 ਔਕਲੈਂਡ ਸਿਟੀ ਅਤੇ 8 ਮਰੀਜ਼ ਨਾਰਥਸ਼ੋਰ ਹਸਪਤਾਲ ਵਿਚ ਦਾਖਲ ਹਨ। 3 ਕੇਸ ਮੈਨੇਜਡ ਆਈਸੋਲੇਸ਼ਨ ਦੇ ਵਿਚ ਨਿਕਲੇ ਹਨ ਅਤੇ ਇਕ ਪੁਰਾਣਾ ਕੇਸ ਹੈ। ਬੀਤੇ ਕੱਲ੍ਹ 38710 ਦਾ ਟੀਕਾਕਰਣ ਕੀਤਾ ਗਿਆ ਜਿਨ੍ਹਾਂ ਵਿਚ 26 738 ਲੋਕਾਂ ਨੂੰ ਦੂਜਾ ਟੀਕਾ ਲੱਗ ਗਿਆ ਅਤੇ 11972 ਨੇ ਪਹਿਲਾ ਟੀਕਾ ਲਗਵਾਇਆ। ਹੁਣ ਤੱਕ 39 ਲੱਖ ਲੋਕ ਟੀਕਾਕਰਣ ਗੇੜ ਵਿਚ ਆ ਚੁੱਕੇ ਹਨ।