ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਮੌਕੇਹਰਿਮੰਦਰਸਾਹਿਬਦੀ 100ਟਨਫੁੱਲਾਂਨਾਲਕੀਤੀਗਈਸਜਾਵਟ
Published : Sep 7, 2021, 6:52 am IST
Updated : Sep 7, 2021, 6:52 am IST
SHARE ARTICLE
image
image

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਹਰਿਮੰਦਰ ਸਾਹਿਬ ਦੀ 100 ਟਨ ਫੁੱਲਾਂ ਨਾਲ ਕੀਤੀ ਗਈ ਸਜਾਵਟ

ਇਹ ਮਨਮੱਤ ਅਤੇ ਆਰ ਐਸ ਐਸ ਦਾ ਏਜੰਡਾ ਲਾਗੂ ਕੀਤਾ ਜਾ ਰਿਹੈ : ਰਘਬੀਰ ਸਿੰਘ ਰਾਜਾਸਾਂਸੀ


ਅੰਮਿ੍ਤਸਰ, 6 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ  ਸਮਰਪਤ, ਸਚਖੰਡ ਦਰਬਾਰ ਸਾਹਿਬ ਦੀ 100 ਟਨ  ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ | ਇਹ ਫੁੱਲ ਕਰੀਬ 8 ਟਰੱਕਾਂ 'ਚ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਹਨ  | ਇਨ੍ਹਾਂ ਫੁੱਲਾਂ 'ਤੇ ਕਰੀਬ ਸਵਾ ਕਰੋੜ ਖ਼ਰਚ ਹੋਣ ਦਾ ਅਨੁਮਾਨ ਹੈ | ਇਨ੍ਹਾਂ ਫੁੱਲਾਂ ਦੀ ਸਜਾਵਟ ਗੁਰੂ ਘਰ ਦੇ ਕੋਨੇ ਕੋਨੇ 'ਚ ਕੀਤੀ ਗਈ ਹੈ | ਇਸ ਸਬੰਧੀ 300 ਦੇ ਕਰੀਬ ਕਾਰੀਗਰ ਬਾਹਰੋਂ ਮੰਗਵਾਏ ਗਏ ਹਨ ਜੋ ਬੜੀ ਖ਼ੂਬਸੂਰਤ ਸਜਾਵਟ ਦਾ ਕੰੰਮ ਕਰ ਰਹੇ ਹਨ | ਇਨ੍ਹਾਂ ਫੁਲਾਂ ਦੀ ਸਜਾਵਟ ਕੇਕੇ ਸ਼ਰਮਾਂ ਵਲੋਂ ਇਸ ਵਾਰ ਵੀ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਫੁੱਲਾਂ ਦੀ ਸਜਾਵਟ ਨਾਲ  ਸਚਖੰਡ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ | ਦੂਸਰੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਇਸ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਹ ਮਨਮੱਤ ਤੇ ਸਿੱਧੇ-ਅਸਿੱਧੇ ਢੰਗ ਨਾਲ ਆਰ ਐਸ ਐਸ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ | ਇਨ੍ਹਾਂ ਫੁੱਲਾਂ ਦੀ ਮੰਦਰਾਂ 'ਚ ਸਜਾਵਟ ਕੀਤੀ ਜਾਂਦੀ ਹੈ | ਉਹੋ ਨੀਤੀ ਇਧਰ ਵੀ ਆ ਗਈ ਹੈ |ਰਾਜਾ-ਸਾਂਸੀ ਨੇ ਸ਼੍ਰੋਮਣੀ ਕਮੇਟੀ ਨੂੰ  ਭਗਤ ਕਬੀਰ ਜੀ ਦੀਆਂ ਸਿੱਖਿਆਂ ਤੇ ਅਮਲ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਫੁੱਲਾਂ ਦੀ ਥਾਂ ਸ਼ਬਦ ਗੁਰੂ ਬਾਰੇ ਸੰਗਤ ਨੂੰ  ਜਾਗਰੂਕ ਕਰਨ ਦੀ ਜਰੂਰਤ ਹੈ  | ਇਹ ਫੁੱਲ ਗੁਰੂ ਦੇ ਸੋਨੇ ਦੀ ਚਮਕ ਨੂੰ  ਪ੍ਰਭਾਵਿਤ ਕਰਨਗੇ | ਰਘਬੀਰ ਸਿੰਘ ਮੁਤਾਬਕ ਇਹ ਪੁਰਾਣੇ ਤੇ ਬਹੇ ਫੁੱਲ ਹਨ ਜੋ ਗੁਰੂ ਘਰ ਚੜਾਏ ਨਹੀਂ ਜਾ ਸਕਦੇ |ਸੰਗਤ ਦਾ ਧਿਆਨ ਗੁਰੂ ਸ਼ਬਦ ਦੀ ਥਾਂ ਫੁੱਲਾਂ ਵੱਲ ਹੀ ਕੇਂਦਰਤ ਹੋਵੇਗਾ |
ਕੈਪਸ਼ਨ—ਏ ਐਸ ਆਰ ਬਹੋੜੂ— 6— 6— ਦਰਬਾਰ ਸਾਹਿਬ ਕੀਤੀ ਜਾ ਰਹੀ ਫੁੱਲਾਂ ਦੀ ਸਜਾਵਟ | 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement