
20-20 ਹਜ਼ਾਰ ਦਾ ਜੁਰਮਾਨਾ ਵੀ ਠੋਕਿਆ
ਮੁਹਾਲੀ: ਮੁਹਾਲੀ ਅਦਾਲਤ ਨੇ 2019 'ਚ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਦੋ ਸਾਥੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਦੇ ਨਾਲ-ਨਾਲ 20-20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਜਰਮਨਜੀਤ ਸਿੰਘ ਉਰਫ਼ ਬਲਵਾਨ (29 ਸਾਲ) ਅਤੇ ਗੁਰਿੰਦਰ ਸਿੰਘ ਉਰਫ਼ ਗਿੰਦਾ (31 ਸਾਲ) ਨੂੰ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਸਿੱਖ ਭਾਈਚਾਰਾ ਮਦਦ ਲਈ ਹਮੇਸ਼ਾ ਅੱਗੇ ਰਿਹਾ, ਆਸਟ੍ਰੇਲੀਆ 'ਚ ਵੀ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ- MP ਬ੍ਰੈਡ ਬੈਟਿਨ
6 ਫਰਵਰੀ 2019 ਨੂੰ ਪੁਲਿਸ ਨੇ ਜ਼ੀਰਕਪੁਰ ਦੀ ਇੱਕ ਸੁਸਾਇਟੀ ਵਿੱਚ ਅੰਕਿਤ ਭਾਦੂ ਨਾਮਕ ਇੱਕ ਗੈਂਗਸਟਰ ਦਾ ਐਂਨਕਾਊਂਟਰ ਕੀਤਾ ਸੀ। ਰਾਜਸਥਾਨ ਪੁਲਿਸ ਨੇ ਇਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਸ ਮੁਕਾਬਲੇ ਦੌਰਾਨ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿਤਾ ਸੀ। ਇਹ ਦੋਵੇਂ ਉਦੋਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਵਿਚ ਹੀ ਉਨ੍ਹਾਂ ਨੂੰ ਸਜ਼ਾ ਹੋਈ ਹੈ।
ਇਹ ਵੀ ਪੜ੍ਹੋ: ਗੰਭੀਰ ਰਿਹਾਇਸ਼ ਸੰਕਟ ਨਾਲ ਜੂਝ ਰਹੇ ਕੈਨੇਡਾ ਪਹੁੰਚੇ ਪੰਜਾਬੀ ਵਿਦਿਆਰਥੀ, ਧਰਨਾ ਲਾਉਣ ਨੂੰ ਹੋਏ ਮਜਬੂਰ
ਮੁਕਾਬਲੇ ਦੌਰਾਨ ਮੁਲਜ਼ਮ ਗੈਂਗਸਟਰ ਨੇ 6 ਸਾਲ ਦੀ ਬੱਚੀ ਨੂੰ ਆਪਣੀ ਢਾਲ ਬਣਾਇਆ ਸੀ। ਮੁਲਜ਼ਮਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਘਰੋਂ ਨਿਕਲੀ 6 ਸਾਲਾ ਬੱਚੀ ਦਾ ਸਹਾਰਾ ਲੈ ਲਿਆ ਸੀ। ਉਸ ਕੁੜੀ ਨੂੰ ਚਾਕੂ ਨਾਲ ਲਹੂ- ਲੁਹਾਣ ਕਰ ਦਿਤਾ ਸੀ ਗੈਂਗਸਟਰ ਅੰਕਿਤ ਭਾਦੂ ਦਾ ਜਨਮ ਅਬੋਹਰ ਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਕਾਲਜ ਵਿਚ ਪੜ੍ਹਦਿਆਂ ਉਹ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਹੋ ਗਿਆ। ਇਸ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ 'ਚ ਆ ਗਿਆ। ਮੁਕਾਬਲੇ ਦੇ ਸਮੇਂ ਉਸ ਦੇ ਖਿਲਾਫ ਕੁੱਲ 22 ਮਾਮਲੇ ਦਰਜ ਸਨ।
ਇਹ ਵੀ ਪੜ੍ਹੋ: ਅਬੋਹਰ 'ਚ ਨਸ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕਮਰੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ