
Punjab News: ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
Punjab News: ਪੰਜਾਬ ਦੇ ਜਲੰਧਰ ਦੇ ਗੁਰਾਇਆ ਨੇੜੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਚਚੇਰੇ ਭਰਾ ਹਨ, ਜੋ ਅੰਮ੍ਰਿਤਸਰ ਵੱਲ ਜਾ ਰਹੇ ਸਨ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇੱਕ ਨੌਜਵਾਨ ਪੁਲ ਤੋਂ ਡਿੱਗ ਗਿਆ ਸੀ, ਜਦਕਿ ਦੂਜਾ ਰੇਲਿੰਗ ਵਿੱਚ ਹੀ ਫਸ ਗਿਆ ਸੀ। ਗੁਰਾਇਆ ਮੇਨ ਚੌਕ ਪੁਲ ਦੀ ਇਸ ਘਟਨਾ ਤੋਂ ਬਾਅਦ ਥਾਣਾ ਗੁਰਾਇਆ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਇਹ ਹਾਦਸਾ ਸ਼ਾਮ ਕਰੀਬ ਸਾਢੇ ਪੰਜ ਵਜੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਕਪੜਾ, ਪਿੰਡ ਉਕੇਕੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਨਵਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਸ਼ੇਵਜੈਤੋ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। 32 ਸਾਲਾ ਗੁਰਪ੍ਰੀਤ ਪੁਲ ਤੋਂ ਡਿੱਗ ਗਿਆ ਸੀ ਅਤੇ ਨਵਦੀਪ ਰੇਲਿੰਗ ਨਾਲ ਲਟਕ ਰਿਹਾ ਸੀ। ਦੱਸ ਦੇਈਏ ਕਿ ਇਹ ਦੋਵੇਂ ਲੁਧਿਆਣਾ ਤੋਂ ਦਵਾਈ ਲੈਣ ਗਏ ਸਨ।
ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਾਦਸਾ ਰੇਲਿੰਗ ਨਾਲ ਟਕਰਾ ਕੇ ਵਾਪਰਿਆ ਹੈ। ਮੋਟਰਸਾਈਕਲ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਇਕ ਨੌਜਵਾਨ ਪੁਲ ਤੋਂ ਹੇਠਾਂ ਡਿੱਗ ਗਿਆ ਅਤੇ ਦੂਜਾ ਨੌਜਵਾਨ ਪੁਲ ਦੀ ਰੇਲਿੰਗ ਵਿਚ ਫਸ ਗਿਆ ਅਤੇ ਪੁਲ 'ਤੇ ਲਟਕ ਗਿਆ। ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੋਵੇਂ ਨੌਜਵਾਨ ਲੁਧਿਆਣਾ ਤੋਂ ਦਵਾਈ ਲੈ ਕੇ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਜਦੋਂ ਗੁਰਾਇਆ ਮੇਨ ਚੌਕ ਤੋਂ ਕੁਝ ਦੂਰੀ ’ਤੇ ਪੁਲ ਉਪਰੋਂ ਲੰਘ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਪੁਲ ਦੀ ਸਾਈਡ ’ਤੇ ਲੱਗੀ ਰੇਲਿੰਗ ਨਾਲ ਟਕਰਾ ਗਿਆ। ਜਿਸ ਕਾਰਨ ਇਕ ਨੌਜਵਾਨ ਪੁਲ ਤੋਂ ਹੇਠਾਂ ਡਿੱਗ ਗਿਆ ਅਤੇ ਦੂਜਾ ਨੌਜਵਾਨ ਉਸ ਦੀ ਰੇਲਿੰਗ 'ਚ ਫਸ ਕੇ ਪੁਲ 'ਤੇ ਲਟਕ ਗਿਆ।
ਇਸ ਦੇ ਨਾਲ ਹੀ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਫਿਲਹਾਲ ਜਾਂਚ ਵਿੱਚ ਇਹ ਓਵਰ ਸਪੀਡਿੰਗ ਦਾ ਮਾਮਲਾ ਜਾਪਦਾ ਹੈ। ਕਿਉਂਕਿ ਅਜੇ ਤੱਕ ਕਿਸੇ ਵੀ ਵਾਹਨ ਨਾਲ ਕਿਸੇ ਤਰ੍ਹਾਂ ਦੀ ਟੱਕਰ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਜਲਦੀ ਹੀ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਦੋਵਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ।