
ਗ੍ਰਿਫਤਾਰ ਵਿਅਕਤੀ ਕੋਲੋਂ ਵੱਡੀ ਗਿਣਤੀ ਵਿੱਚ ਨਜਾਇਜ਼ ਹਥਿਆਰ ਬਰਾਮਦ
Amritsar News : ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਗੈਰ ਕਾਨੂੰਨੀ ਹਥਿਆਰਾਂ ਦਾ ਧੰਦਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਸਟੇਟ ਆਪਰੇਸ਼ਨ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਗਿਣਤੀ ਵਿੱਚ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਨਜਾਇਜ਼ ਹਥਿਆਰ ਪ੍ਰਾਪਤ ਕਰਕੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਗੁਰਮੀਤ ਸਿੰਘ ਤਰਨ ਤਾਰਨ ਦੇ ਪਿੰਡ ਮਾਨੋਚਾਹਲ ਦਾ ਰਹਿਣ ਵਾਲਾ ਹੈ ,ਜੋ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਵੱਖ-ਵੱਖ ਥਾਵਾਂ ਤੇ ਸਪਲਾਈ ਕਰਦਾ ਸੀ।
ਅੰਮ੍ਰਿਤਸਰ ਸਟੇਟ ਆਪਰੇਸ਼ਨ ਸੈੱਲ ਵੱਲੋਂ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿਥੇ ਅਦਾਲਤ ਨੇ ਆਰੋਪੀ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਸਟੇਟ ਆਪਰੇਸ਼ਨ ਸੈੱਲ ਨੇ ਗੁਰਮੀਤ ਸਿੰਘ ਦੇ ਨਾਲ ਅਗਿਆਤ ਵਿਅਕਤੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰ ਕੀਤਾ ਆਰੋਪੀ ਮੱਧ ਪ੍ਰਦੇਸ਼ ਤੋਂ ਹਥਿਆਰ ਰਿਆ ਕੇ ਅੰਮ੍ਰਿਤਸਰ ਦੇ ਇੱਕ ਇਲਾਕੇ ਵਿੱਚ ਹਥਿਆਰ ਸਪਲਾਈ ਕਰਨ ਜਾ ਰਿਹਾ ਸੀ।