
TarnTaran News :
TarnTaran News : ਪੱਟੀ ਨੇ ਨਜ਼ਦੀਕੀ ਪਿੰਡ ਧਾਰੀਵਾਲ ਦਾ ਨੌਜਵਾਨ ਸਾਜਨ ਸਿੰਘ ਮਾਰੂ ਸਿੰਥੈਟਿਕ ਡਰੱਗ ਚਿੱਟੇ ਨਸ਼ੇ ਦੀ ਭੇਂਟ ਚੜ੍ਹਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਸਾਜਨ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਧਾਰੀਵਾਲ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ। ਅੱਜ ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਪਿੰਡ ਚੂਸਲੇਵੜ ਤੋਂ ਸਿੰਥੈਟਿਕ ਡਰੱਗ ਚਿੱਟਾ ਲੈ ਕੇ ਗੌਰਮਿੰਟ ਹਾਈ ਸਕੂਲ ਚੂਸਲੇਵੜ ਦੇ ਨਜ਼ਦੀਕ ਟੀਕੇ ਰਾਹੀਂ ਇਸਤੇਮਾਲ ਕਰ ਰਿਹਾ ਸੀ। ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਉਹ ਆਪਣੀ ਕੀਮਤੀ ਜਾਨ ਗੁਆ ਦਿੱਤੀ।
ਇਹ ਵੀ ਪੜੋ :Gujarat News : BSF ਨੇ ਗੁਜਰਾਤ ਦੇ ਜਖਾਊ ਤੱਟ ਤੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੇ 11 ਪੈਕੇਟ ਕੀਤੇ ਬਰਾਮਦ
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਭਾਵੇਂ ਲੱਖ ਦਾਅਵੇ ਕਰਦੀਆਂ ਹਨ ਕਿ ਅਸੀਂ ਨਸ਼ਾ ਖ਼ਤਮ ਕਰ ਦਿਆਂਗੇ, ਪਰ ਨਸ਼ਾ ਪਿੰਡ- ਪਿੰਡ ਸ਼ਹਿਰ- ਸ਼ਹਿਰ ਜਿਉਂ ਦਾ ਤਿਉਂ ਵਿਕ ਰਿਹਾ ਹੈ ਅਤੇ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
(For more news apart from youth dies due to drug overdose News in Punjabi, stay tuned to Rozana Spokesman)