ਮਨਪ੍ਰੀਤ ਇਯਾਲੀ ਦੇ ਪਿੰਡ ਦੀ ਸਮੁੱਚੀ ਪੰਚਾਇਤ ਕੈਪਟਨ ਸੰਧੂ ਦੀ ਅਗਵਾਈ 'ਚ ਕਾਂਗਰਸ ਪਾਰਟੀ 'ਚ ਸ਼ਾਮਲ 
Published : Oct 7, 2019, 7:24 pm IST
Updated : Oct 7, 2019, 7:24 pm IST
SHARE ARTICLE
Village peoples joins Congress party
Village peoples joins Congress party

ਕੈਪਟਨ ਸੰਧੂ ਨੇ ਸਰਪੰਚ ਜਗਵੇਦ ਸਿੰਘ ਦਿਓਲ ਸਮੂਹ ਪੰਚਾਇਤ ਮੈਂਬਰਾਂ ਨੂੰ ਸਰੋਪਾਉ ਪਾ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਕੀਤਾ।

ਦਾਖਾ : ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਕਾਦਰ ਬਖਸ਼, ਜੋ ਕਿ ਅਕਾਲੀ ਉਮੀਦਵਾਰ ਦਾ ਪਿੰਡ ਹੈ, ਦੀ ਸਮੁੱਚੀ ਪੰਚਾਇਤ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ। ਜਿਕਰਯੋਗ ਹੈ ਕਿ ਸਮੁੱਚੀ ਪੰਚਾਇਤ ਸਾਬਕਾ ਐਮ.ਪੀ. ਅਮਰੀਕ ਸਿੰਘ ਆਲੀਵਾਲ ਦੀ ਪ੍ਰੇਰਨਾ ਸਦਕਾ ਕਾਂਗਰਸ ਵਿੱਚ ਸ਼ਾਮਲ ਹੋਈ। ਕੈਪਟਨ ਸੰਧੂ ਨੇ ਸਰਪੰਚ ਜਗਵੇਦ ਸਿੰਘ ਦਿਓਲ ਸਮੂਹ ਪੰਚਾਇਤ ਮੈਂਬਰਾਂ ਨੂੰ ਸਰੋਪਾਉ ਪਾ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਕੀਤਾ।

Congress candidate Captain Sandeep Singh Sandhu election campaignCongress candidate Captain Sandeep Singh Sandhu election campaign

ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਵੈਦ ਵਿਧਾਇਕ, ਮੇਜਰ ਸਿੰਘ ਭੈਣੀ, ਰਸ਼ਪਾਲ ਸਿੰਘ ਤਲਵਾੜਾ, ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਦਾਖਾਂ ਦੇ ਲੋਕਾਂ ਨੇ ਜਿਸ ਨੂੰ ਪਿਛਲੀ ਵਾਰ ਜਿਤਾਇਆ ਸੀ ਉਸ ਨੇ ਦਾਖਾ ਹਲਕੇ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਆਪਣੇ ਬਾਰੇ ਜ਼ਿਕਰ ਕਰਦੇ ਕਿਹਾ, "ਮੈਂ ਇਕ ਗ਼ੈਰ-ਸਿਆਸੀ ਪਰਿਵਾਰ ਵਿਚੋਂ ਹਾਂ ਅਤੇ ਮੈਨੂੰ ਸਿਆਸੀ ਲੋਕਾਂ ਵਾਂਗ ਭਾਸ਼ਣਬਾਜ਼ੀ ਤਾਂ ਨਹੀਂ ਕਰਨੀ ਆਉਂਦੀ ਪ੍ਰੰਤੂ ਇੱਕ ਆਮ ਵਰਕਰ ਹੋਣ ਦੇ ਨਾਤੇ ਮੁੱਖ ਮੰਤਰੀ ਅਤੇ ਪਾਰਟੀ ਨੇ ਜੋ ਵੀ ਮੇਰੀ ਡਿਊਟੀ ਲਗਾਈ ਉਸਨੂੰ ਪੂਰਾ ਨਿਭਾਇਆ।"

Village peoples joins Congress partyVillage peoples joins Congress party

ਉਨ੍ਹਾਂ ਭਰੋਸਾ ਦਿੱਤਾ, "ਤੁਸੀਂ ਮੈਨੂੰ ਜਿਤਾਓ ਮੈਂ ਤੁਹਾਡੀ ਆਸਾਂ 'ਤੇ ਖਰਾ ਉਤਰਾਂਗਾ। ਅਗਲੇ ਢਾਈ ਸਾਲ ਕਾਂਗਰਸ ਦੀ ਸਰਕਾਰ ਹੀ ਪੰਜਾਬ ਵਿੱਚ ਰਹੇਗੀ ਅਤੇ ਤੁਹਾਡੇ ਰਾਹੀਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ।" ਉਨ੍ਹਾਂ ਕਿਹਾ ਕਿ ਆਉਣ ਵਾਲੇ ਢਾਈ ਸਾਲਾਂ ਵਿੱਚ ਆਪਾਂ ਇਕੱਠੇ ਹੋ ਕੇ ਦਾਖਾਂ ਦੀ ਕਿਸਮਤ ਬਦਲ ਸਕਦੇ ਹਾਂ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦੇ ਹੋਏ ਦੁਹਰਾਇਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੋ ਮੈਂ ਪਟਿਆਲੇ ਬਾਰੇ ਸੋਚਦਾ ਹਾਂ ਉਹ ਹੀ ਮੈਂ ਦਾਖਾਂ ਬਾਰੇ ਸੋਚਦਾ ਹਾਂ। ਸੰਧੂ ਨੇ ਕਿਹਾ ਕਿ ਮੈਂ ਦਾਖਾਂ ਵਿੱਚ ਰਹਿ ਕੇ ਕੰਮ ਕਰਾਂਗਾ।

Congress candidate Captain Sandeep Singh Sandhu election campaignCongress candidate Captain Sandeep Singh Sandhu election campaign

ਇਸ ਮੌਕੇ ਜਸਪਾਲ ਸਿੰਘ, ਸਮਸ਼ੇਰ ਸਿੰਘ, ਬੱਬੂ ਚੀਮਾ, ਸੁਸ਼ੀਲ ਕੁਮਾਰ, ਵਿਜੈ ਕੁਮਾਰ, ਸੋਨੀ ਗਾਲਿਬ, ਸਵਰਨ ਸਿੰਘ, ਊਧਮ ਸਿੰਘ, ਲਵਦੀਪ ਸਿੰਘ, ਰਿੱਕੀ ਚੌਹਾਨ, ਮਨਜੀਤ ਸਿੰਘ ਹੰਬੜਾਂ ਆਦਿ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement