
ਕਿਹਾ - ਜਿਸ ਨੇ ਵੀ ਸਾਡੀ ਪਾਰਟੀ ਦੇ ਵਰਕਰਾਂ ਨੂੰ ਪੀੜਤ ਕੀਤਾ ਹੈ, ਉਨ੍ਹਾਂ ਨੂੰ ਆਪਣੇ ਪਾਪਾਂ ਦਾ ਭੁਗਤਾਨ ਕਰਨਾ ਹੋਵੇਗਾ।
ਦਾਖਾ : ਕਾਂਗਰਸੀ ਵਰਕਰਾਂ ਦੇ ਵਿਰੁਧ ਹਰੇਕ ਝੂਠੀ ਐਫਆਈਆਰ, ਤਸ਼ੱਦਦ ਅਤੇ ਡਰਾਉਣ ਧਮਕਾਉਣ ਦੀ ਘਟਨਾ ਦਾ ਕਾਨੂੰਨ ਦੇ ਅਨੁਸਾਰ ਪੀੜਤਾਂ ਦੀ ਸੰਤੁਸ਼ਟੀ ਹੋਣ ਤੱਕ ਬਦਲਾ ਲਿਆ ਜਾਏਗਾ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਾਖਾ ਤੋਂ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਕੀਤਾ।
Capt Sandeep Singh Sandhu
ਹਲਕੇ ਦੇ ਕਈ ਪਿੰਡਾਂ ਦੇ ਤੂਫ਼ਾਨੀ ਦੌਰੇ ਦੌਰਾਨ ਪਾਰਟੀ ਵਰਕਰਾਂ ਦੁਆਰਾ ਅਕਾਲੀਆਂ ਦੇ ਹੱਥੋਂ ਹੋਏ ਤਸ਼ੱਦਦ, ਜ਼ੁਲਮ ਅਤੇ ਧਮਕੀਆਂ ਦਾ ਸਾਹਮਣਾ ਕੀਤੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਯਕੀਨ ਦਿਵਾਇਆ ਕਿ ਵਰਕਰਾਂ 'ਤੇ ਹੋਏ ਜ਼ੁਲਮਾਂ ਦਾ ਤੁਹਾਡੀ ਤਸੱਲੀ ਹੋਣ ਤੱਕ ਬਦਲਾ ਲਿਆ ਜਾਵੇਗਾ।
Capt Sandeep Singh Sandhu
ਪਾਰਟੀ ਉਮੀਦਵਾਰ ਕੈਪਟਨ ਸੰਧੂ ਅਕਾਲੀ ਭਾਜਪਾ ਸ਼ਾਸਨ ਦੇ ਦੌਰਾਨ ਥਾਣਿਆਂ ਵਿਚ ਪ੍ਰਮੁੱਖ ਪਾਰਟੀ ਵਰਕਰਾਂ ਦੇ ਅਪਮਾਨ ਅਤੇ ਧਮਕੀਆਂ ਮਿਲਣ ਦੇ ਮੁੱਦੇ 'ਤੇ ਬੇਹੱਦ ਜ਼ਿਆਦਾ ਨਾਰਾਜ਼ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਨੇ ਝੂਠੇ ਮਾਮਲਿਆਂ ਦੀ ਜਾਂਚ ਕਰਨ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਉੱਥੇ ਉਹ ਖੁਦ ਵੀ ਮੁੱਖ ਮੰਤਰੀ ਦੇ ਨਾਲ ਦਾਖਾ ਇਲਾਕੇ ਦੇ ਮਾਮਲਿਆਂ ਨੂੰ ਨਿੱਜੀ ਰੂਪ ਵਿਚ ਉਠਾਉਣਗੇ ਤਾਂ ਜੋ ਕਿਸੇ ਤਰਕਸੰਗਤ ਨਤੀਜੇ 'ਤੇ ਪਹੁੰਚਿਆ ਜਾ ਸਕੇ।
Capt Sandeep Singh Sandhu
ਉਨ੍ਹਾਂ ਕਿਹਾ, "ਪਾਰਟੀ ਵਰਕਰਾਂ ਤੇ ਜ਼ੁਲਮ ਕਰਨ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਮੈਂ ਯਾਦ ਕਰਵਾ ਦਿਆਂ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਹੁਣ ਭੱਜ ਨਹੀਂ ਸਕਦੇ ਅਤੇ ਮੈਂ ਯਕੀਨੀ ਬਣਾਵਾਂਗਾ ਕਿ ਤੁਹਾਡੇ ਵਿੱਚੋਂ ਜਿਸ ਜਿਸ ਨੇ ਵੀ ਸਾਡੀ ਪਾਰਟੀ ਦੇ ਵਰਕਰਾਂ ਨੂੰ ਪੀੜਤ ਕੀਤਾ ਹੈ, ਉਨ੍ਹਾਂ ਨੂੰ ਹੁਣ ਆਪਣੇ ਪਾਪਾਂ ਦਾ ਭੁਗਤਾਨ ਕਰਨਾ ਹੋਵੇਗਾ।" ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੋਣਾਂ ਤੋਂ ਤੁਰੰਤ ਬਾਅਦ ਉਹ ਅਜਿਹੇ ਮਾਮਲਿਆਂ ਨੂੰ ਉਠਾਏ ਜਾਣ ਦੀ ਸਮਾਂ ਸੀਮਾ ਨਿਸ਼ਚਿਤ ਕਰਨਗੇ।"