18 ਘੰਟੇ ਪੁਲਿਸ ਹਿਰਾਸਤ 'ਚ ਰਹਿਣ ਪਿੱਛੋਂ ਪੀੜਤਾਂ ਦੇ ਪ੍ਰਵਾਰਾਂ ਨੂੰ  ਮਿਲਿਆ 'ਆਪ' ਪੰਜਾਬ ਦਾ ਵਫ਼ਦ
Published : Oct 7, 2021, 6:52 am IST
Updated : Oct 7, 2021, 6:52 am IST
SHARE ARTICLE
image
image

18 ਘੰਟੇ ਪੁਲਿਸ ਹਿਰਾਸਤ 'ਚ ਰਹਿਣ ਪਿੱਛੋਂ ਪੀੜਤਾਂ ਦੇ ਪ੍ਰਵਾਰਾਂ ਨੂੰ  ਮਿਲਿਆ 'ਆਪ' ਪੰਜਾਬ ਦਾ ਵਫ਼ਦ

ਚੰਡੀਗੜ, 6 ਅਕਤੂਬਰ ( ਨਰਿੰਦਰ ਸਿੰਘ ਝਾਮਪੁਰ) : ਕਤਲ ਹੋਏ ਕਿਸਾਨਾਂ ਦੇ ਪੀੜਤ ਪ੍ਰਵਾਰਾਂ ਨੂੰ  ਮਿਲਣ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਫ਼ਦ ਨੂੰ  ਯੂ.ਪੀ. ਪੁਲਿਸ ਵਲੋਂ ਕਰੀਬ 18 ਘੰਟੇ ਹਿਰਾਸਤ 'ਚ ਰੱਖੇ ਜਾਣ ਉਪਰੰਤ ਬੁਧਵਾਰ ਦੁਪਹਿਰੇ ਰਿਹਾਅ ਕਰ ਦਿਤਾ ਗਿਆ | 
'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਜਾ ਰਹੇ ਇਸ ਵਫ਼ਦ ਨੂੰ  ਮੰਗਲਵਾਰ ਸ਼ਾਮ ਨੂੰ  ਯੂ.ਪੀ. ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ | 'ਆਪ' ਦੇ ਭਾਰੀ ਸਿਆਸੀ ਦਬਾਅ ਕਾਰਨ ਯੂ.ਪੀ. ਪੁਲਿਸ ਨੂੰ  ਨਾ ਕੇਵਲ ਪੰਜਾਬ ਦਾ ਵਫ਼ਦ ਬੁਧਵਾਰ ਦੁਪਹਿਰ ਰਿਹਾ ਕਰਨਾ ਪਿਆ, ਸਗੋਂ 'ਸ਼ਹੀਦ'  ਕਿਸਾਨਾਂ ਦੇ ਪੀੜਤ ਪ੍ਰਵਾਰਾਂ ਨੂੰ  ਮਿਲਣ 
ਦੀ ਇਜਾਜ਼ਤ ਵੀ ਯੂ.ਪੀ ਪੁਲਿਸ ਅਤੇ ਪ੍ਰਸ਼ਾਸਨ ਨੂੰ  ਦੇਣੀ ਪਈ |
ਇਸ ਉਪਰੰਤ ਆਪ ਦਾ ਵਫ਼ਦ ਸੱਭ ਤੋਂ ਪਹਿਲਾਂ ਲਖੀਮਪੁਰ ਜ਼ਿਲ੍ਹੇ ਦੇ ਪਿੰਡ ਧੌਰਹਿਰਾ ਦੇ ਸ਼ਹੀਦ ਕਿਸਾਨ ਨਛੱਤਰ ਸਿੰਘ ਦੇ ਘਰ ਗਿਆ | ਇਸ ਤੋਂ ਬਾਅਦ ਵਫ਼ਦ ਨੇ ਕਤਲ ਕੀਤੇ ਗਏ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੇ ਪ੍ਰਵਾਰ ਨਾਲ ਵੀ ਦੁੱਖ ਸਾਂਝਾ ਕੀਤਾ | ਇਸ ਵਫ਼ਦ ਦੇ ਬਾਕੀ ਮੈਂਬਰਾਂ 'ਚ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਸ਼ਾਮਲ ਸਨ, ਜਦ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਯੂ.ਪੀ. ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੀ ਸਥਾਨਕ ਆਗੂਆਂ ਸਮੇਤ ਮੌਕੇ 'ਤੇ ਮੌਜੂਦ ਸਨ |
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਰਾਘਵ ਚੱਢਾ ਨੇ ਦਸਿਆ ਕਿ ਸ਼ਹੀਦ ਕਿਸਾਨ ਦੇ ਪ੍ਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ, ਉਨਾਂ (ਚੱਢਾ) ਨੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫ਼ੋਨ 'ਤੇ ਪੀੜਤ ਪ੍ਰਵਾਰ ਦੇ ਮੈਂਬਰਾਂ ਨਾਲ ਗੱਲ ਕਰਵਾਈ ਗਈ | ਚੱਢਾ ਅਨੁਸਾਰ, 'ਮੁੱਖ ਮੰਤਰੀ ਕੇਜਰੀਵਾਲ ਨੇ ਪੀੜਤ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿਤਾ ਕਿ ਆਮ ਆਦਮੀ ਪਾਰਟੀ ਸਾਰੇ ਪੀੜਤ ਕਿਸਾਨ ਪ੍ਰਵਾਰਾਂ ਦੀ ਹਰ ਸੰਭਵ ਕਾਨੂੰਨੀ ਅਤੇ ਆਰਥਕ ਮਦਦ ਕਰੇਗੀ | ਹਮੇਸ਼ਾ ਨਾਲ ਖੜੀ ਰਹੇਗੀ | ਕਿਸੇ ਵੀ ਕਿਸਮ ਦੀ ਮਦਦ ਲਈ ਫ਼ੋਨ ਦੀ ਸਿਰਫ਼ ਇੱਕ ਘੰਟੀ 'ਤੇ ਹਾਜ਼ਰ ਰਹੇਗੀ |'
ਰਾਘਵ ਚੱਢਾ ਨੇ ਕਿਹਾ ਕਿ ਵਫ਼ਦ ਨੇ ਪੀੜਤ ਪ੍ਰਵਾਰਾਂ ਨੂੰ  ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਹਰ ਮਦਦ ਅਤੇ ਪੱਕੇ ਸਾਥ ਦਾ ਭਰੋਸਾ ਦਿਤਾ ਹੈ | ਰਾਘਵ ਚੱਢਾ ਨੇ ਕਿਹਾ ਕਿ  ਆਮ ਆਦਮੀ ਪਾਰਟੀ ਭਾਜਪਾ ਸਰਕਾਰਾਂ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਦੇਸ਼ ਦੇ ਅੰਨਦਾਤਾ ਨਾਲ ਡੱਟ ਕੇ ਖੜੀ ਹੈ ਅਤੇ ਉਦੋਂ ਤੱਕ ਖੜੀ ਰਹੇਗੀ, ਜਦ ਤਕ ਕਿਸਾਨ ਮੋਰਚਾ ਫ਼ਤਿਹ ਹਾਸਲ ਨਹੀਂ ਕਰ ਲੈਂਦਾ |
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਅਤੇ ਯੋਗੀ ਸਰਕਾਰਾਂ ਨੂੰ  ਅਪਣੇ ਹਉਮੈ ਦੀ ਲੜਾਈ ਤਿਆਗ ਕੇ ਅੰਨਦਾਤਾ ਅਤੇ ਕਿਰਤੀ ਮਜ਼ਦੂਰਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਖੇਤੀ ਵਿਰੋਧੀ ਸਾਰੇ ਕਾਲੇ ਕਾਨੂੰਨ ਤੁਰੰਤ ਵਾਪਸ ਲੈ ਕੇ ਸਾਰੀਆਂ ਫ਼ਸਲਾਂ ਦੀ ਐਮ.ਐਸ.ਪੀ. ਉੱਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਹੈ |

rਬਾਕੀ ਸਫ਼ਾ 11 'ਤੇ 

SHARE ARTICLE

ਏਜੰਸੀ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement