ਸੌਧਾ ਸਦਾ ਦੇ ਵਕੀਲ ਨੇ ਟਾਂਡਾ ਫ਼ਿਲਮ ਨਾਰਵੇਅ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ, ਜਾਣੋ ਕੀ ਹੈ ਮਾਮਲਾ 
Published : Oct 7, 2022, 8:33 pm IST
Updated : Oct 7, 2022, 8:33 pm IST
SHARE ARTICLE
Sauda Sadh
Sauda Sadh

ਸੌਦਾ ਸਾਧ ਦੇ ਗੀਤ ਲਵ ਚਾਰਜਰ ਗੀਤ ਦਾ ਹੈ ਮਾਮਲਾ

 

ਚੰਡੀਗੜ੍ਹ - ਸੌਧਾ ਸਦਾ ਦੇ ਵਕੀਲ ਵੱਲੋਂ ਅੱਜ ਟਾਂਡਾ ਫ਼ਿਲਮ ਨਾਰਵੇਅ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਸੌਦਾ ਸਾਧ ਦੁਆਰਾ ਗਾਏ ਗਏ ਗੀਤ "ਲਵ ਚਾਰਜਰ (ਗੀਤ) ਦੇ ਕਾਪੀ ਰਾਈਟਸ ਉਸ ਦੇ ਕਲਾਈਂਟ ਸੌਦਾ ਸਾਧ ਦੇ ਨਾਮ 'ਤੇ ਰਜਿਸਟਰਡ ਹਨ। ਸੌਦਾ ਸਾਧ ਦਾ ਇਹ ਗੀਤ ਸਾਲ 2014 ਵਿਚ ਪ੍ਰਕਾਸ਼ਿਤ ਹੋਇਆ ਸੀ।

ਨੋਟਿਸ ਵਿਚ ਕਿਹਾ ਗਿਆ ਕਿ ਇਹ ਟਾਂਡਾ ਫਿਲਮ ਨਾਰਵੇਅ ਦੇ ਨਾਲ ਆਮ ਲੋਕਾਂ ਦੇ ਧਿਆਨ ਵਿਚ ਵੀ ਲਿਆਂਦਾ ਜਾਂਦਾ ਹੈ ਕਿ ਉਹਨਾਂ ਦੇ ਕਲਾਈਂਟ ਦੇ ਲਾਇਸੈਂਸ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ 'ਲਵ ਚਾਰਜਰ' ਗੀਤ ਨਾਲ ਕੁੱਝ ਨਹੀਂ ਕਰ ਸਕਦਾ, ਜੋ ਕਿ ਸਿਰਫ਼ ਉਹਨਾਂ ਦੇ ਕਲਾਈਂਟ ਦਾ ਹੀ ਹੱਕ ਹੈ। ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਟਾਂਡਾ ਫ਼ਿਲਮ ਨਾਰਵੇਅ ਅਪਣੇ ਆਪ ਨੂੰ ਇੱਕ ਸਿਨੇਮੈਟੋਗ੍ਰਾਫ਼ ਫਿਲਮ 'ਤਬਾਹੀ ਰੀਲੋਡਡ' ਦੇ ਨਿਰਦੇਸ਼ਕ ਅਤੇ ਨਿਰਮਾਤਾ ਹੋਣ ਦਾ ਦਾਅਵਾ ਕਰਦੇ ਹਨ, ਭਵਿੱਖ ਵਿਚ ਆਪਣੀ ਫਿਲਮ ਨੂੰ ਸਿਨੇਮਾਘਰ ਵਿਚ ਪ੍ਰਦਰਸ਼ਿਤ/ਰਿਲੀਜ਼ ਕਰਨ ਕਰਨਾ ਚਾਹੁੰਦੇ ਹੋ ਪਰ ਇਸ ਨਾਲ ਮੇਰੇ ਕਲਾਈਂਟ ਨੂੰ ਕੋਈ ਚਿੰਤਾ ਨਹੀਂ ਹੈ। 

ਉਹਨਾਂ ਕਿਹਾ ਕਿ ਟਾਂਡਾ ਫਿਲਮ ਵਾਲੇ ਆਪਣੀ ਫਿਲਮ ਤਬਾਹੀ ਰੀਲੋਡਡ ਨੂੰ 1952 ਐਕਟ ਦੇ ਅਧੀਨ ਕੇਂਦਰੀ ਫ਼ਿਲਮ ਬੋਰਡ ਦੁਆਰਾ ਦਿੱਤੇ ਲਾਇਸੈਂਸ ਤੋਂ ਬਾਹਰ ਪ੍ਰਦਰਸ਼ਿਤ ਕਰ ਰਹੇ ਹਨ। ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਟਾਂਡਾ ਫਿਲਮ ਵਾਲਿਆਂ ਨੇ ਮੇਰੇ ਮੁਵੱਕਿਲ ਡੇਰਾ ਸੱਚਾ ਸੌਦਾ ਦੀ ਸਾਖ ਨੂੰ ਠੇਸ ਪਹੁੰਚਾਉਣ ਲਈ ਗਲਤ ਇਰਾਦੇ ਅਤੇ ਸਮਾਜ ਦੇ ਇੱਕ ਹਿੱਸੇ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। 

ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੇ ਗੀਤ 'ਲਵ ਚਾਰਜਰ' ਦੇ ਕਾਪੀਰਾਈਟ ਦੀ ਉਲੰਘਣਾ ਕੀਤੀ ਅਤੇ ਗੀਤ ਦੇ ਬੈਕ ਗਰਾਊਂਡ ਮਿਊਜ਼ਿਕ ਨਾਲ ਜਾਅਲੀ ਟ੍ਰੇਲਰ ਤਿਆਰ ਕੀਤਾ ਹੈ। ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਮੇਰੇ ਮੁਵੱਕਿਲ ਨੂੰ ਟਾਂਡਾ ਫਿਲਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਜਿਸ ਨੇ  ਇਹ ਅਪਰਾਧ ਕੀਤਾ ਹੈ। ਉਹਨਾਂ ਕਿਹਾ ਕਿ ਵਾਰ-ਵਾਰ ਸੋਸ਼ਲ ਮੀਡੀਆ 'ਤੇ ਟ੍ਰੇਲਰ ਸਾਂਝਾ ਕਰ ਕੇ ਨਿਯਮਾਂ ਦੀ ਉਲੰਘਣਆ ਕੀਤੀ ਜਾ ਰਹੀ ਹੈ। 
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement