ਅਮਰੀਕਾ 'ਚ ਅਗ਼ਵਾ ਪ੍ਰਵਾਰ ਦੀਆਂ ਲਾਸ਼ਾਂ ਮਿਲੀਆਂ
Published : Oct 7, 2022, 6:44 am IST
Updated : Oct 7, 2022, 6:44 am IST
SHARE ARTICLE
image
image

ਅਮਰੀਕਾ 'ਚ ਅਗ਼ਵਾ ਪ੍ਰਵਾਰ ਦੀਆਂ ਲਾਸ਼ਾਂ ਮਿਲੀਆਂ


ਤਿੰਨ ਬਾਲਗ਼ਾਂ ਨੂੰ  ਗੋਲੀ ਮਾਰੀ ਤੇ ਅੱਠ ਮਹੀਨਿਆਂ ਦੀ ਬੱਚੀ ਭੁੱਖ ਨਾਲ ਤੜਫ਼-ਤੜਫ਼ ਕੇ ਮਰੀ

ਟਾਂਡਾ ਉੜਮੁੜ/ਕੈਲੇਫ਼ੋਰਨੀਆ, 6 ਅਕਤੂਬਰ (ਅੰਮਿ੍ਤਪਾਲ ਬਾਜਵਾ) : ਅਮਰੀਕਾ ਦੇ ਕੈਲੀਫੋਰਨੀਆ 'ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਤ ਅਗ਼ਵਾ ਕੀਤੇ ਗਏ ਪਰਵਾਰ ਦੇ 4 ਜੀਆਂ ਦੀ ਮੌਤ ਹੋ ਚੁਕੀ ਹੈ | ਇਸ ਦੀ ਪੁਸ਼ਟੀ ਉਥੋਂ ਦੀ ਪੁਲਿਸ ਨੇ ਕੀਤੀ ਹੈ | ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਫ਼ਿਲਹਾਲ ਨਹੀਂ ਦਿਤੀ ਜਾ ਰਹੀ |
ਮਰਸਡ ਸ਼ੈਰਿਫ਼ ਅਧਿਕਾਰੀਆਂ ਨੇ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36) ਅਤੇ ਉਸ ਦੇ ਤਾਇਆ ਅਮਨਦੀਪ ਸਿੰਘ (39) ਦੀ ਮੌਤ ਦੀ ਪੁਸ਼ਟੀ ਕਰ ਦਿਤੀ ਹੈ | ਚਾਰਾਂ ਦੀਆਂ ਲਾਸ਼ਾਂ ਘਟਨਾ ਸਥਾਨ ਤੋਂ ਥੋੜ੍ਹੀ ਦੂਰ ਮਿਲੀਆਂ ਹਨ | ਇਨ੍ਹਾਂ ਵਿਚੋਂ ਤਿੰਨ ਬਾਲਗ਼ਾਂ ਨੂੰ  ਗੋਲੀ ਮਾਰੀ ਗਈ ਹੈ ਤੇ ਅੱਠ ਮਹੀਨਿਆਂ ਦੀ ਬੱਚੀ ਭੁੱਖ ਕਾਰਨ ਤੜਫ਼-ਤੜਫ਼ ਕੇ ਦਮ ਤੋੜ ਗਈ | ਉਥੋਂ ਦੇ ਇੰਡੀਆਨਾ ਰੋਡ ਅਤੇ ਹਚਇਨਸਨ ਰੋਡ ਦੇ ਬਾਗ਼ 'ਚੋਂ ਉਕਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਦਸਣਯੋਗ ਹੈ ਕਿ ਮਰਸਡ ਕਾਊਾਟੀ 'ਚ ਬੀਤੇ ਸੋਮਵਾਰ ਨੂੰ  ਉਕਤ ਪਰਵਾਰ ਦੇ 4 ਜੀਆਂ ਨੂੰ  ਅਗ਼ਵਾ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ | ਇਸ ਅਗ਼ਵਾ ਦੀ ਵਾਰਦਾਤ ਦੀ ਸੂਚਨਾ ਕੈਲੇਫੋਰਨੀਆ ਪੁਲਿਸ ਨੂੰ  ਦਿਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਭਾਲ ਸ਼ੁਰੂ ਕਰ ਦਿਤੀ ਸੀ | ਪੁਲਿਸ ਵਲੋਂ ਭਾਲ ਕਰਦਿਆਂ ਅਗ਼ਵਾ ਦੌਰਾਨ ਉਨ੍ਹਾਂ ਦੀ ਸੜੀ ਹੋਈ ਕਾਰ ਘਟਨਾ ਵਾਲੇ ਸਥਾਨ ਤੋਂ 20 ਕਿਲੋਮੀਟਰ ਦੂਰ ਮਿਲੀ ਸੀ |

 ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ |
ਪਰਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਸੀ | ਜਸਦੀਪ ਦੇ ਮਾਤਾ-ਪਿਤਾ ਡਾ. ਰਣਧੀਰ ਸਿੰਘ ਅਤੇ ਕਿ੍ਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ | ਇਥੇ ਇਹ ਵੀ ਦਸਣਾ ਬਣਦਾ ਹੈ ਕਿ ਇਸ ਪਰਵਾਰ ਦੇ ਮੁਖੀ ਡਾ. ਰਣਧੀਰ ਸਿੰਘ ਬੀਤੇ ਵੀਰਵਾਰ ਨੂੰ  ਪੰਜਾਬ ਆਏ ਸਨ ਤੇ ਜਦੋਂ ਉਨ੍ਹਾਂ ਨੂੰ  ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ, ਨੂੰ ਹ ਤੇ ਪੋਤੀ ਅਗ਼ਵਾ ਹੋ ਗਏ ਹਨ ਤਾਂ ਉਹ ਫ਼ੌਰਨ ਵਾਪਸ ਚਲੇ ਗਏ | ਖ਼ਬਰ ਲਿਖੇ ਜਾਣ ਸਮੇਂ ਅਜੇ ਉਹ ਫ਼ਲਾਈਟ ਵਿਚ ਹੀ ਸਨ ਤੇ ਉਨ੍ਹਾਂ ਨੂੰ  ਇਹ ਜਾਣਕਾਰੀ ਵੀ ਨਹੀਂ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋ ਚੁਕੀ ਹੈ | ਉਧਰ ਜਦੋਂ ਇਸ ਘਟਨਾ ਸਬੰਧੀ ਟਾਂਡਾ ਦੇ ਪਿੰਡ ਹਰਸੀ 'ਚ ਪਤਾ ਲੱਗਾ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ | (ਏਜੰਸੀ)
ਫ਼ੋਟੋ: ਜਾਣਕਾਰੀ ਦਿੰਦੇ ਹੋਏ ਮਰਸੈਡ ਕੌਂਟੀ ਸ਼ੈਰਿਫ ਆਫਿਸ ਪੁਲਿਸ
ਮਿ੍ਤਕਾ ਦੀਆਂ ਫ਼ਾਈਲ ਫੋਟੋਆਂ

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement