
ਸ਼ਹੀਦਾਂ ਦੀ ਧਰਤੀ ਦੇ ਚਾਰੇ ਪਾਸੇ ਸੜਕਾਂ ਦਾ ਸੁੰਦਰੀਕਰਨ ਕਰਾਂਗੇ : ਲਖਵੀਰ ਰਾਏ
ਫ਼ਤਿਹਗੜ੍ਹ ਸਾਹਿਬ, 6 ਅਕਤੂਬਰ (ਸਵਰਨਜੀਤ ਸਿੰਘ ਸੇਠੀ) : ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਬਾਈਪਾਸ ਵਾਲੇ ਗੋਲ ਚੌਕ ਤੋਂ ਚਾਰ ਨੰਬਰ ਚੂੰਗੀ ਤੱਕ ਬਣਨ ਵਾਲੀ 1.2 ਕਿਲੋਮੀਟਰ ਸੜਕ ਕਿਨਾਰੇ ਪਾਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕਿਹਾ ਕਿ ਸ਼ਹੀਦਾਂ ਦੀ ਇਤਿਹਾਸਕ ਧਰਤੀ ਫ਼ਤਿਹਗੜ੍ਹ ਸਾਹਿਬ ਨੂੰ ਇਤਿਹਾਸਕ ਪੱਖੋਂ ਵਿਕਸਿਤ ਕਰਾਂਗੇ ਜਿੱਥੇ ਸੜਕਾਂ ਚੌੜੀਆਂ ਹੋਣਗੀਆਂ ਉੱਥੇ ਹੀ ਸੜਕਾਂ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ |
ਉਨ੍ਹਾਂ ਕਿਹਾ ਕਿ ਇਸ ਪਾਥ ਦੇ ਬਣਨ ਨਾਲ ਸੈਰ ਕਰਨ ਵਾਲੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਸ਼ਹਿਰ ਦੇ ਸੁੰਦਰੀਕਰਨ ਵਿਚ ਵਾਧਾ ਹੋਣ ਨਾਲ ਸ਼ਹੀਦੀ ਸਭਾ ਮੌਕੇ ਭੀੜ ਭੜੱਕੇ ਤੋਂ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਹਨ ਕਿ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ, ਉਸੇ ਤਰਜ਼ 'ਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਜਿਨ੍ਹਾਂ ਨੂੰ ਸਮੇਂ ਸੀਮਾ ਦੇ ਵਿਚ ਪੂਰਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਸ ਕਾਰਜ 'ਤੇ 1 ਕਰੋੜ ਦੇ ਕਰੀਬ ਖਰਚ ਆਵੇਗਾ |
ਇਸ ਮੌਕੇ ਗੁੁਰਵਿੰਦਰ ਸਿੰਘ ਢਿੱਲੋਂ, ਗੱਜਣ ਸਿੰਘ ਜਲਵੇੜਾ, ਜਗਜੀਤ ਰਿਉਣਾ, ਬਲਵੀਰ ਸੋਢੀ, ਅਸੀਸ ਸੂਦ, ਪਿ੍ਤਪਾਲ ਜੱਸੀ, ਜਗਰੂਪ ਨੰਬਰਦਾਰ, ਰਾਜਵੰਤ ਰਾਜੂ, ਸੰਜੀਵ ਪੁੁਰੀ ਆਦਿ ਹਾਜ਼ਰ ਸਨ |
3