
ਸੇਵਾਮੁਕਤ ਫ਼ੌਜੀ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।
ਚੰਡੀਗੜ੍ਹ: ਚੰਡੀਗੜ੍ਹ 'ਚ ਆਨਲਾਈਨ ਡੇਟਿੰਗ ਐਪ 'ਤੇ ਸੇਵਾਮੁਕਤ ਫ਼ੌਜੀ ਨੂੰ ਚੈਟ ਕਰਨਾ ਮਹਿੰਗਾ ਪੈ ਗਿਆ ਹੈ। ਦਰਅਸਲ ਐਪ ਉਤੇ ਗੱਲਬਾਤ ਕਰਨ ਵਾਲੀਆਂ ਕੁੜੀਆਂ ਨੇ ਉਸ ਨਾਲ 21 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਸੇਵਾਮੁਕਤ ਫ਼ੌਜੀ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ 'ਚ ਜਹਾਜ਼ ਹੋਇਆ ਕਰੈਸ਼, ਤਿੰਨ ਬੱਚਿਆਂ ਸਮੇਤ ਪਾਇਲਟ ਦੀ ਮੌਤ
ਸੇਵਾਮੁਕਤ ਫ਼ੌਜੀ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ਵਿਚ ਦਸਿਆ ਕਿ ਉਸ ਨੇ ਇਕ ਆਨਲਾਈਨ ਐਪ ਰਾਹੀਂ ਚੈਟਿੰਗ ਸ਼ੁਰੂ ਕੀਤੀ ਸੀ। ਸ਼ੁਰੂਆਤ ਵਿਚ ਉਸ ਨੇ ਅਨੂ ਨਾਂਅ ਦੀ ਕੁੜੀ ਨਾਲ ਗੱਲ ਕੀਤੀ। ਉਸ ਨੇ ਆਨਲਾਈਨ ਪੈਸੇ ਲੈ ਕੇ ਚੰਡੀਗੜ੍ਹ ਦੀਆਂ ਕੁੱਝ ਲੜਕੀਆਂ ਦੇ ਨੰਬਰ ਦਿਤੇ ਸਨ। ਉਨ੍ਹਾਂ ਨੇ ਹੌਲੀ-ਹੌਲੀ ਉਸ ਨਾਲ ਠੱਗੀ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ:ਬ੍ਰਿਟਿਸ਼ ਕੋਲੰਬੀਆ 'ਚ ਜਹਾਜ਼ ਕਰੈਸ਼ ਹੋਣ ਕਾਰਨ 2 ਭਾਰਤੀ ਟਰੇਨੀ ਪਾਇਲਟਾਂ ਸਣੇ 3 ਦੀ ਮੌਤ
ਪੁਲਿਸ ਸੂਤਰਾਂ ਅਨੁਸਾਰ ਪੀੜਤ ਚੰਡੀਗੜ੍ਹ ਦੇ ਸੈਕਟਰ 48 ਵਿਚ ਇਕੱਲਾ ਰਹਿੰਦਾ ਹੈ। ਉਸ ਦੇ ਪ੍ਰਵਾਰਕ ਮੈਂਬਰ ਵਿਦੇਸ਼ਾਂ ਵਿਚ ਸੈਟਲ ਹਨ। ਇਕੱਲੇ ਹੋਣ ਕਾਰਨ ਉਸ ਨੇ ਆਨਲਾਈਨ ਡੇਟਿੰਗ ਸ਼ੁਰੂ ਕਰ ਦਿਤੀ। ਇਸ ਵਿਚ ਉਸ ਨੂੰ ਸਾਈਬਰ ਠੱਗਾਂ ਨੇ ਚੂਨਾ ਲਗਾਇਆ ਹੈ।