
ਗੌਤਮ ਗੰਭੀਰ ਦੇ ਘਰ ਪਹੁੰਚਿਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਨਵੀਂ ਦਿੱਲੀ, 6 ਨਵੰਬਰ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਘਰ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗੌਤਮ ਗੰਭੀਰ ਨੇ ਟਵੀਟ ਕਰ ਕੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿਤੀ। ਗੌਤਮ ਗੰਭੀਰ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਇਸ ਵਾਇਰਸ ਨੇ ਉਨ੍ਹਾਂ ਦੇ ਘਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਨੂੰ ਘਰ ਦੇ ਦੂਜੇ ਮੈਬਰਾਂ ਤੋਂ ਇਕਾਂਤਵਾਸ ਕਰ ਲਿਆ ਹੈ।
ਗੰਭੀਰ ਨੇ ਅਪਣਾ ਵੀ ਕੋਵਿਡ-19 ਟੈਸਟ ਕਰਵਾ ਲਿਆ ਹੈ, ਹਾਲਾਂਕਿ ਉਨ੍ਹਾਂ ਦੇ ਟੈਸਟ ਦਾ ਨਤੀਜਾ ਅਜੇ ਨਹੀਂ ਆਇਆ ਹੈ। ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਕਿਹਾ, ''ਘਰ ਵਿਚ ਕੋਰੋਨਾ ਵਾਇਰਸ ਕੇਸ ਹੋਣ ਕਾਰਨ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਅਪਣੇ ਟੈਸਟ ਦੇ ਨਤੀਜੇ ਦਾ ਇੰਤਜਾਰ ਕਰ ਰਿਹਾ ਹਾਂ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਇਸ ਨੂੰ ਹਲਕੇ ਵਿਚ ਨਾ ਲਵੋ। ਸੁਰੱਖਿਅਤ ਰਹੋ।'' (ਪੀਟੀਆਈ