ਰੇਲਵੇ ਦੇ ਖੇਤਰ 'ਚ ਹਾਲੇ ਵੀ ਕਿਸਾਨ ਅੰਦੋਲਨਕਾਰੀ : ਯਾਦਵ
ਨਵੀਂ ਦਿੱਲੀ : ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀ.ਈ.ਓ. ਵੀ.ਕੇ. ਯਾਦਵ ਨੇ ਅੱਜ ਫਿਰ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਅਸੀ ਰੇਲਾਂ ਛੇਤੀ ਚਲਾਉਣ ਲਈ ਯਤਨਸ਼ੀਲ ਹਾਂ ਪਰ ਸਾਨੂੰ ਹਰ ਟਰੇਨ ਦੀ ਸੂਬਾ ਸਰਕਾਰ ਵਲੋਂ ਪੂਰੀ ਸੁਰੱਖਿਆ ਚਾਹੀਦੀ ਹੈ। ਮਾਲ ਤੇ ਮੁਸਾਫਰ ਗੱਡੀਆਂ ਇਕੋ ਸਮੇਂ ਸ਼ੁਰੂ ਕਰਨ ਲਈ ਰੇਲਵੇ ਯਤਨਸ਼ੀਲ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਹਾਲੇ ਵੀ 31 'ਚੋਂ 22 ਟਰੈਕਾਂ 'ਤੇ ਰੁਕਾਵਟਾਂ ਹਨ ਅਤੇ ਕਿਸਾਨ ਅੰਦੋਲਨਕਾਰੀ ਰੇਲਵੇ ਦੇ ਖੇਤਰ ਵਿਚ ਹੀ ਹਨ, ਜਿਸ ਕਰ ਕੇ ਮੁੜ ਰੁਕਾਵਟ ਪੈਦਾ ਹੋਣ ਦਾ ਵੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਸਾਰੀਆਂ ਰੋਕਾਂ ਹਟ ਜਾਣ ਬਾਅਦ ਰੀਪੋਰਟ ਮਿਲਣ 'ਤੇ ਰੇਲਾਂ ਚਲਾ ਦਿੱਤੀਆਂ ਜਾਣਗੀਆਂ।