ਦੀਵਾਲੀ ਤੋਂ ਪਹਿਲਾਂ ਨਵਾਂਸ਼ਹਿਰ ਪੁਲਿਸ ਹੱਥ ਲੱਗੇ ਪਟਾਕਿਆਂ ਦੇ ਵੱਡੇ ਭੰਡਾਰ
Published : Nov 7, 2020, 12:30 am IST
Updated : Nov 7, 2020, 12:30 am IST
SHARE ARTICLE
image
image

ਦੀਵਾਲੀ ਤੋਂ ਪਹਿਲਾਂ ਨਵਾਂਸ਼ਹਿਰ ਪੁਲਿਸ ਹੱਥ ਲੱਗੇ ਪਟਾਕਿਆਂ ਦੇ ਵੱਡੇ ਭੰਡਾਰ

ਬਿਨਾਂ ਲਾਇਸੰਸ 104 ਕੁਇੰਟਲ ਪਟਾਕੇ ਬਰਾਮਦ

ਨਵਾਂਸ਼ਹਿਰ, 6 ਨਵੰਬਰ (ਅਮਰੀਕ ਸਿੰਘ ਢੀਂਡਸਾ): ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੋਣ ਕਰ ਕੇ ਪੁਲਿਸ ਪ੍ਰਸ਼ਾਸਨ ਵਲੋਂ ਕਿਸੇ ਅਣ ਸੁਖਾਵੀ ਘਟਨਾ ਵਾਪਰਨ ਨੂੰ ਰੋਕਣ ਲਈ ਪੂਰੀ ਮੁਸ਼ਤੈਦੀ ਵਰਤਦਿਆਂ ਪਟਾਕਿਆਂ ਦੀ ਸਾਂਭ ਸੰਭਾਲ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਪਟਾਕੇ ਸਟੋਰ ਕਰਨ ਵਾਲਾ ਕੋਈ ਵੀ ਡੀਲਰ ਭੀੜ-ਭਾੜੇ ਜਾਂ ਰਿਹਾਇਸ਼ੀ ਇਲਾਕੇ ਵਿਚ ਪਟਾਕੇ ਸਟੋਰ ਨਾ ਕਰਨ ਅਤੇ ਨਾ ਹੀ ਬਿਨਾਂ ਪਰਮਿਟ ਜਾਂ ਲਾਇਸੰਸ ਪਟਾਕੇ ਖ਼ਰੀਦੇਗਾ ਜਾਂ ਵੇਚੇਗਾ ਦੇ ਜਾਰੀ ਕੀਤੇ ਹੁਕਮਾਂ ਦੀ ਤਾਮੀਲ ਕਰਵਾਉਣ ਲਈ ਨਵਾਂਸ਼ਹਿਰ ਵਿਖੇ ਵੱਖ-ਵੱਖ ਥਾਂਵਾਂ ਉਤੇ ਛਾਪੇ ਮਾਰੀ ਕੀਤੀ ਗਈ। ਪੁਲਿਸ ਵਲੋਂ ਸਪੈਸ਼ਲ ਮੁਹਿੰਮ ਚਲਾਉਂਦੇ ਹੋਏ ਏ.ਐਸ.ਆਈ ਬਿਕਰਮ ਸਿੰਘ ਇੰਚਾਰਜ ਚੌਕੀ ਜਾਡਲਾ ਵਲੋਂ ਅਰੁਣ ਕੁਮਾਰ ਵੁਰਧ ਮੁਕੱਦਮਾ ਦਰਜ ਕਰ ਕੇ ਅਰੁਣ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੰਦਾਜਨ 11 ਕੁਇੰਟਲ ਪਟਾਕੇ ਬ੍ਰਾਮਦ ਕੀਤੇ ਗਏ।
   ਇਸੇ ਲੜੀ ਤਹਿਤ ਨਵਾਂ ਸ਼ਹਿਰ ਪੁਲਿਸ ਵਲੋਂ ਨੀਰਜ ਕੁਮਾਰ ਕੋਲੋਂ ਅੰਦਾਜਨ 75 ਕੁਇੰਟਲ, ਪੰਕਜ ਗੌਤਮ ਕੋਲੋਂ 8 ਕੁਇੰਟਲ ਪਟਾਕੇ ਅਕਾਸ਼ ਗੌਤਮ ਕੋਲੋਂ 10 ਕੁਇੰਟਲ ਪਟਾਕੇ ਬ੍ਰਾਮਦ ਕੀਤੇ ਗਏ। ਇਨ੍ਹਾਂ ਸਾਰਿਆਂ ਮੁਲਜ਼ਮਾਂ ਵਿਰੁਧ ਪੁਲਿਸ ਨੇ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਮੌਕੇ ਉਤੇ ਹੀ ਗ੍ਰਿਫ਼ਾਤਰ ਕਰ ਲਿਆ ਹੈ। ਉਪਰੋਕਤ ਮੁਕੱਦਮਿਆਂ ਵਿਚ ਅੰਦਾਜਨ 104 ਕੁਇੰਟਲ ਪਟਾਕੇ ਜਿਨ੍ਹਾਂ ਦੀ ਅੰਦਾਜਨ ਕੀਮਤ 22 ਲੱਖ ਰੁਪਏ ਦੇ ਕਰੀਬ ਹੈ ਬ੍ਰਾਮਦ ਕੀਤੇ ਗਏ ਹਨ। ਪੁਲਿਸ ਦੀ ਇਸ ਕਾਰਵਾਈ ਨਾਲ ਪਟਾਕਿਆਂ ਦੇ ਨਾਜਾਇਜ਼ ਭੰਡਾਰ ਕਰਨ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਵੀ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਬਿਨਾਂ ਲਾਇਸੰਸ ਅਤੇ ਬਗ਼ੈਰ ਆਗਿਆ ਤੋਂ ਨਾਜਾਇਜ਼ ਤੌਰ ਉਤੇ ਪਟਾਕਿਆ ਦਾ ਭੰਡਰਾ ਕਰੇਗਾ, ਉਸ ਦਾ ਸਾਰਾ ਸਮਾਨ ਜਬਤ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement