ਪੰਜਾਬ ਐਗਰੋ ਦਾ ਪਹਿਲਾ ਹਫ਼ਤਾਵਰੀ ਟੀ.ਵੀ ਸ਼ੋਅ 'ਫ਼ਾਈਵ ਰਿਵਰਜ਼' ਜਲੰਧਰ ਦੂਰਦਰਸ਼ਨ 'ਤੇ ਅੱਜ ਤੋਂ
Published : Nov 7, 2020, 12:35 am IST
Updated : Nov 7, 2020, 12:35 am IST
SHARE ARTICLE
image
image

ਪੰਜਾਬ ਐਗਰੋ ਦਾ ਪਹਿਲਾ ਹਫ਼ਤਾਵਰੀ ਟੀ.ਵੀ ਸ਼ੋਅ 'ਫ਼ਾਈਵ ਰਿਵਰਜ਼' ਜਲੰਧਰ ਦੂਰਦਰਸ਼ਨ 'ਤੇ ਅੱਜ ਤੋਂ

ਚੰਡੀਗੜ੍ਹ, 6 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬਾ ਸਰਕਾਰ ਵਲੋਂ ਖੇਤੀਬਾੜੀ ਸੈਕਟਰ ਵਿਚ ਕੀਤੇ ਗਏ ਉਪਰਾਲਿਆਂ ਬਾਰੇ ਕਿਸਾਨਾਂ ਨੂੰ ਖਾਸ ਤੌਰ ਉਤੇ ਸੋਸ਼ਲ ਮੀਡੀਆ ਰਾਹੀਂ ਜਾਗੂਰਕ ਕਰਨ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗਰੈਕਸਕੋ) ਨੇ “ਫ਼ਾਈਵ ਰਿਵਰਜ਼” ਦੇ ਨਾਂ ਹੇਠ ਆਪਣਾ ਯੂ ਟਿਊਬ ਚੈਨਲ ਲਾਂਚ ਕਰ ਦਿਤਾ ਹੈ।
ਇਸ ਹਫ਼ਤਾਵਾਰੀ ਸ਼ੋਅ ਦਾ ਪਹਿਲਾ ਪ੍ਰੋਗਰਾਮ 7 ਨਵੰਬਰ, 2020 ਨੂੰ ਸ਼ਾਮ 5.30 ਵਜੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਐਮ.ਡੀ. ਮਨਜੀਤ ਸਿੰਘ ਬਰਾੜ ਨੇ ਦਸਿਆ ਕਿ ਪਹਿਲੇ ਪ੍ਰੋਗਰਾਮ ਵਿਚ ਪੰਜਾਬ ਵਿਚ ਕਣਕ ਦੇ ਬੀਜਾਂ ਦੀ ਵੰਡ ਵਿੱਚ ਪਨਸੀਡ ਦੀ ਭੂਮਿਕਾ ਬਾਰੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਟੀ ਤੋਂ ਮਾਹਰ ਡਾ. ਹਰੀ ਰਾਮ ਅਤੇ ਪਨਸੀਡ ਦੇ ਜਨਰਲ ਮੈਨੇਜਰ ਜਗਤਾਰ ਸਿੰਘ ਮੱਲੀ ਕਿਸਾਨਾਂ ਨੂੰ ਮੁਖਾਤਬ ਕਰਨਗੇ। ਉੱਘੇ ਅਦਾਕਾਰ ਅਤੇ ਸਾਬਕਾ ਏ.ਐਮ.ਡੀ ਮਾਰਕਫ਼ੈੱਡ ਬਾਲ ਮੁਕੰਦ ਸ਼ਰਮਾ ਇਸ ਸ਼ੋਅ ਦੇ ਨਿਰਦੇਸ਼ਕ ਅਤੇ ਮੇਜਬਾਨ ਹੋਣਗੇ।
ਉਨ੍ਹਾਂ ਅੱਗੇ ਦਸਿਆ ਕਿ ਸੂਬਾ ਸਰਕਾਰ ਦੀਆਂ ਫ਼ੂਡ ਪ੍ਰੋਸੈਸਿੰਗ ਦੀਆਂ ਗਤਿਵਿਧੀਆਂ ਸਮੇਤ ਪੰਜਾਬ ਐਗਰੋ, ਪੈਗਰੈਕਸਕੋ, ਪੰਜਾਬ ਐਗਰੋ ਜੂਸ ਲਿਮਟਿਡ ਅਤੇ ਪਨਸੀਡ ਵਲੋਂ ਚਲਾਈ ਜਾ ਰਹੀਆਂ ਸਰਗਰਮੀਆਂ ਦੀਆਂ ਵੀਡੀਉਜ਼ ਵੀ ਦਿਖਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦਸਿਆ ਕਿ ਹਰੇਕ ਹਫ਼ਤੇ ਸਨਿਚਰਵਾਰ 5.30 ਵਜੇ ਇਹ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੋਇਆ ਕਰੇਗਾ।
ਕਣਕ ਦੇ ਬੀਜਾਂ ਦੀ ਵੰਡ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਗੇ ਖੇਤੀ ਮਾਹਰ

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement