2015 ਤੋਂ ਬਾਅਦ ਪਹਿਲੀ ਵਾਰ ਹੋਈ ਭਾਰੀ ਬਾਰਸ਼
Published : Nov 7, 2021, 11:55 pm IST
Updated : Nov 7, 2021, 11:55 pm IST
SHARE ARTICLE
image
image

2015 ਤੋਂ ਬਾਅਦ ਪਹਿਲੀ ਵਾਰ ਹੋਈ ਭਾਰੀ ਬਾਰਸ਼

ਚੇਨਈ, 7 ਨਵੰਬਰ : ਸਨਿਚਰਵਾਰ ਸਵੇਰ ਤੋਂ ਹੋ ਰਹੀ ਬਾਰਸ਼ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਾਲ 2015 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸ਼ਹਿਰ ਵਿਚ ਇੰਨੀ ਜ਼ਿਆਦਾ ਬਾਰਸ਼ ਹੋਈ ਹੈ। ਕਈ ਇਲਾਕਿਆਂ ਵਿਚ ਸੜਕਾਂ ਅਤੇ ਘਰਾਂ ਦੇ ਅੰਦਰ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਨੇ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਤਾਮਿਲਨਾਡੂ ਦੇ ਮੁੰਖ ਮੰਤਰੀ ਐਮ.ਕੇ. ਸਟਾਲਿਨ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੌਰੇ ’ਤੇ ਹਨ।
  ਸਨਿਚਰਵਾਰ ਰਾਤ ਤੋਂ ਐਤਵਾਰ ਦੁਪਹਿਰ 1 ਵਜੇ ਤਕ 10 ਘੰਟਿਆਂ ਵਿਚ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ, ਚੇਨਈ ਵਿਚ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਅੰਨਾ ਨਗਰ ’ਚ ਜਿਥੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਇਆ ਜਾ ਰਿਹਾ ਹੈ, ਉਥੇ ਹੀ ਅਧਿਕਾਰੀ ਚੈਂਬਰੱਕਮ ਝੀਲ ਤੋਂ ਪਾਣੀ ਛੱਡਣ ’ਤੇ ਵਿਚਾਰ ਕਰ ਰਹੇ ਹਨ। ਸੂਬੇ ਦੇ ਜਲ ਸਰੋਤ ਅਧਿਕਾਰੀਆਂ ਨੇ ਕਾਂਚੀਪੁਰਮ ਅਤੇ ਤਿਰੂਵੱਲੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਸੁਝਾਅ ਦਿਤਾ ਹੈ। ਚੇਨਈ ਦੇ ਵੇਲਾਚੇਰੀ ਫ਼ਲਾਈਓਵਰ ’ਤੇ ਲੋਕਾਂ ਨੇ ਅਪਣੇ ਵਾਹਨ ਪਾਰਕ ਕੀਤੇ ਹਨ।
  ਉਤਰ-ਪੂਰਬੀ ਮਾਨਸੂਨ ਪਿਛਲੇ ਕੁੱਝ ਦਿਨਾਂ ਤੋਂ ਤਾਮਿਲਨਾਡੂ ਵਿਚ ਸਰਗਰਮ ਹੈ, ਜਿਸ ਕਾਰਨ ਸੂਬੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਰਕਾਰ ਨੇ ਕਿਹਾ ਕਿ ਸੂਬੇ ਵਿਚ ਔਸਤ ਨਾਲੋਂ 41 ਫ਼ੀ ਸਦੀ ਵੱਧ ਮੀਂਹ ਪਿਆ ਹੈ। ਬੰਗਾਲ ਦੀ ਖਾੜੀ ਵਿਚ 9 ਨਵੰਬਰ ਨੂੰ ਘੱਟ ਦਬਾਅ ਦਾ ਵੀ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਪ੍ਰਣਾਲੀ ਬਣਨ ਕਾਰਨ ਚੇਨਈ ਵਿਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਉਤਰ ਪੂਰਬੀ ਮਾਨਸੂਨ ਦੇ ਕਾਰਨ 9 ਤੋਂ 11 ਨਵੰਬਰ ਦੇ ਦੌਰਾਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟੀ ਖੇਤਰਾਂ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। (ਏਜੰਸੀ)
ਭਾਰੀ ਬਾਰਸ਼ ਕਾਰਨ ਐਗਮੋਰ, ਡਾਊਨਟਨ, ਕੇਐਨ ਗਾਰਡਨ, ਪਦਾਲਮ, ਓਟੇਰੀ ਖੱਬੇ ਪੁਲ, ਪੈਡੀ ਪੁਲ, ਸਤਿਆ ਨਗਰ ਸੈਲਟਰ, ਬਾਬਾ ਨਗਰ, ਜੀਕੇਐਮ ਕਲੋਨੀ ਅਤੇ ਜਵਾਹਰ ਨਗਰ ਖੇਤਰਾਂ ਵਿਚ ਹੜ੍ਹ ਦੀ ਸਥਿਤੀ ਬਣ ਗਈ ਹੈ। ਇਨ੍ਹਾਂ ਇਲਾਕਿਆਂ ’ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਸ਼ਹਿਰ ਵਿਚ ਬਚਾਅ ਕਰਜਾਂ ਲਈ ਐਨਡੀਆਰਐਫ਼ ਦੀਆਂ ਚਾਰ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਐਮਰਜੈਂਸੀ ਦੀ ਸਥਿਤੀ ਵਿਚ ਬਚਾਅ ਕਾਰਜ ਨੂੰ ਨੇਪਰੇ ਚਾੜ੍ਹ ਸਕਣ। ਚੇਂਗਲਪੇਟ ਅਤੇ ਤਿਰੂਵੱਲੁਰ ਵਿਚ ਇਕ-ਇਕ ਅਤੇ ਮਦੁਰਾਈ ਵਿਚ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਚੇਨਈ ਦੇ ਮਾਈਲਾਪੁਰ ’ਚ 226 ਮਿਲੀਮੀਟਰ, ਅੰਬਤੂਰ ’ਚ 2205 ਮਿ.ਮੀ., ਨੰਗਮਬੱਕਮ ’ਚ 207 ਮਿ.ਮੀ. ਪੁੰਡੀ ਝੀਲ ਤੋਂ 4000 ਕਿਊਸਿਕ ਪਾਣੀ ਛਡਿਆ ਗਿਆ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement