ਨਿਊਜ਼ੀਲੈਂਡ ’ਚ ਹੁਣ ਅਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਲਾਗੂ ਹੋਇਆ ‘ਇੱਛਾ-ਮੌਤ’ ਕਾਨੂੰਨ
Published : Nov 7, 2021, 11:53 pm IST
Updated : Nov 7, 2021, 11:53 pm IST
SHARE ARTICLE
image
image

ਨਿਊਜ਼ੀਲੈਂਡ ’ਚ ਹੁਣ ਅਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਲਾਗੂ ਹੋਇਆ ‘ਇੱਛਾ-ਮੌਤ’ ਕਾਨੂੰਨ

ਵਲਿੰਗਟਨ, 7 ਨਵੰਬਰ : ਨਿਊਜ਼ੀਲੈਂਡ ’ਚ ਐਤਵਾਰ ਨੂੰ ਸਵੇਰ ਤੋਂ ਇੱਛਾ ਮੌਤ ਕਾਨੂੰਨ ਲਾਗੂ ਹੋ ਗਿਆ ਹੈ, ਯਾਨੀ ਹੁਣ ਲੋਕ ਅਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬਿਆ, ਕੈਨੇਡਾ, ਆਸਟਰੇਲੀਆ, ਲਗਜਮਰਬਗ, ਸਪੇਨ, ਨੀਦਰਲੈਂਡ ਤੇ ਸਵਿਟਰਜਲੈਂਡ ਵਰਗੇ ਦੇਸ਼ਾਂ ’ਚ ਇੱਛਾ ਮੌਤ ਨੂੰ ਕਾਨੂੰਨੀ ਤੌਰ ’ਤੇ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰੇ ਦੇਸ਼ਾਂ ’ਚ ਮੌਤ ’ਚ ਸਹਿਯੋਗ ਨਾਲ ਜੁੜੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹਨ, ਇਸ ਤਰ੍ਹਾਂ ਦੀਆਂ ਸ਼ਰਤਾਂ ਨਿਊਜੀਲੈਂਡ ’ਚ ਰੱਖੀ ਗਈ ਹੈ। ਇਥੇ ਸਿਰਫ਼ ਉਨ੍ਹਾਂ ਲੋਕਾਂ ਨੂੰ ਅਪਣੀ ਮਰਜ਼ੀ ਨਾਲ ਮਰਨ ਦੀ ਇਜਾਜ਼ਤ ਦਿਤੀ ਜਾਵੇਗੀ ਜੋ ਗੰਭੀਰ ਬੀਮਾਰੀ ਤੋਂ ਪੀੜਤ ਹਨ ਭਾਵ, ਇਕ ਅਜਿਹੀ ਬਿਮਾਰੀ ਜੋ ਅਗਲੇ ਛੇ ਮਹੀਨਿਆਂ ਵਿਚ ਜੀਵਨ ਨੂੰ ਖ਼ਤਮ ਕਰ ਦਿੰਦੀ ਹੈ। ਇਸ ਦੇ ਨਾਲ ਹੀ ਇਸ ਪ੍ਰਕਿਰਿਆ ਲਈ ਘੱਟੋ-ਘੱਟ ਦੋ ਡਾਕਟਰਾਂ ਦੀ ਸਹਿਮਤੀ ਲਾਜ਼ਮੀ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਦੇ ਪੱਖ ਵਿਚ ਵੋਟਾਂ ਪਾਈਆਂ। ਜਿਸ ’ਚ 65 ਫ਼ੀ ਸਦੀ ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਪੱਖ ’ਚ ਵੋਟਾਂ ਦਿਤੀਆਂ। ਨਿਊਜੀਲੈਂਡ ’ਚ ਇਸ ਮੁੱਦੇ ’ਤੇ ਲੰਮੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਤੇ ਆਖ਼ਰਕਾਰ ਕਾਨੂੰਨ ਅੱਜ ਤੋਂ ਲਾਗੂ ਵੀ ਹੋ ਰਿਹਾ ਹੈ। 61 ਸਾਲ ਦੇ ਸਟੂਅਰਟ ਆਮਰਸਟ੍ਰਾਂਗ ਪ੍ਰੋਸਟੇਟ ਕੈਂਸਰ ਤੋਂ ਪੀੜਤ ਹੈ, ਜੋ ਲਾਈਲਾਜ ਹੈ। ਆਮਰਸਟ੍ਰਾਂਗ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਚਿੰਤਾ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਵੇਗੀ, ਕਿਉਂਕਿ ਇੱਛਾ ਮੌਤ ’ਚ ਦਰਦ ਨਹੀਂ ਹੁੰਦਾ।
ਨਿਊਜ਼ੀਲੈਂਡ ’ਚ ਕਈ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਏਨਾ ਦਾ ਕਹਿਣਾ ਹੈ ਕਿ ਇੱਛਾ ਮੌਤ ਨਾਲ ਸਮਾਜ ਦਾ ਇਨਸਾਨੀ ਜੀਵਨ ਪ੍ਰਤੀ ਸਨਮਾਨ ਕਮਜ਼ੋਰ ਹੋਵੇਗਾ। ਇਸ ਨਾਲ ਕਮਜ਼ੋਰ ਲੋਕ, ਖਾਸ ਕਰ ਕੇ ਵਿਕਲਾਂਗ ਜਾਂ ਜੀਵਨ ਦੇ ਆਖ਼ਰੀ ਦਿਨਾਂ ’ਚ ਰਹਿ ਰਹੇ ਲੋਕਾਂ ਦੀ ਦੇਖਭਾਲ ’ਚ ਕਮੀ ਆਵੇਗੀ। ਜਦਕਿ ਇਸ ਕਾਨੂੰਨ ਦਾ ਸਮਰਥਨ ਕਰਨ ਵਾਲੇ ਕਹਿੰਦੇ ਹਨ ਕਿ ਇਨਸਾਨ ਨੂੰ ਅਧਿਕਾਰ ਹੈ ਕਿ ਉਹ ਕਦੋ ਤੇ ਕਿਵੇਂ ਮਰਨਾ ਚਾਹੁੰਦਾ ਹੈ। ਇੱਛਾ ਮੌਤ ਉਨ੍ਹਾਂ ਨੂੰ ਮਰਨ ਦਾ ਅਧਿਕਾਰ ਦਿੰਦੀ ਹੈ।
ਵਿਦੇਸ਼ਾਂ ’ਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਆਪਲਾਈ ਕਰ ਸਕਣਗੇ, ਜਿਨ੍ਹਾਂ ’ਚੋ 350 ਨੂੰ ਮਰਨ ’ਚ ਮਦਦ ਕੀਤੀ ਜਾਵੇਗੀ ਪਰ ਅਸਲ ’ਚ ਕਿੰਨੇ ਲੋਕ ਅਪਲਾਈ ਕਰਦੇ ਹਨ, ਇਸ ਦੇ ਬਾਰੇ ਵਿਚ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਕੰਮ ਲਈ ਡਾਕਟਰਾਂ ਨੂੰ ਬਕਾਇਦਾ ਟ੍ਰੇਨਿੰਗ ਦਿਤੀ ਗਈ ਹੈ, ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਵਿਰੋਧ ’ਚ ਵੀ ਉਤਰੇ ਹਨ। ਇਸ ਦਾ ਮਤਲਬ ਹੈ ਕਿ ਜੇ ਉਚਿਤ ਦੇਖ ਭਾਲ ਕੀਤੀ ਜਾਵੇ ਤਾਂ ਜ਼ਰੂਰੀ ਨਹੀਂ ਕਿ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਪਵੇ।    (ਏਜੰਸੀ)

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement