ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫਸਲਾਂ ਦੇ ਮੁੱਲ ’ਚ ਵਾਧਾ ਕਰਨਾ ਹੈ ਸਮੇਂ ਦੀ ਮੰਗ: ਫੌਜਾ ਸਿੰਘ ਸਰਾਰੀ

By : GAGANDEEP

Published : Nov 7, 2022, 8:40 pm IST
Updated : Nov 7, 2022, 8:40 pm IST
SHARE ARTICLE
Fauja Singh Sarari
Fauja Singh Sarari

ਸੀ.ਆਈ.ਆਈ. ਐਗਰੋ ਟੈਕ ਇੰਡੀਆ- 2022 ਹੋਇਆ ਸਮਾਪਤ

 

ਚੰਡੀਗੜ੍ਹ: ਸੀ.ਆਈ.ਆਈ. ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ ਸੋਮਵਾਰ ਨੂੰ ਸਮਾਪਤ ਹੋਇਆ। ਚਾਰ ਰੋਜ਼ਾ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ ਸਮਾਪਤੀ ਸੈਸ਼ਨ ਦਾ ਮੁੱਖ ਸੰਦੇਸ਼  ਸੀ ਕਿ ਪੰਜਾਬ ਦੇ ਲੋਕਾਂ ਲਈ ਖੇਤੀਬਾੜੀ ਇੱਕ ਪਰੰਪਰਾ ਅਤੇ ਜਨੂੰਨ ਹੈ। ਖੋਜ ਦੀ ਸ਼ਕਤੀ ਨੂੰ ਵੀ  ਬਣਦਾ ਮਹੱਤਵ ਦੇਣ ਦੀ ਲੋੜ ਹੈ।

ਸੈਸ਼ਨ ਦੇ ਮੁੱਖ ਮਹਿਮਾਨ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ  ਨੀਤੀਗਤ ਸੁਧਾਰਾਂ ਦੇ ਨਾਲ-ਨਾਲ ਨਵੀਨਤਾ ਅਤੇ ਜ਼ਮੀਨੀ ਪੱਧਰ ‘ਤੇ ਨਵੀਆਂ ਤਕਨੀਕਾਂ  ਰਾਹੀਂ ਕਈ ਨਵੇਕਲੀਆਂ  ਪਹਿਲਕਦਮੀਆਂ ਕੀਤੀਆਂ ਹਨ। 

ਐਗਰੋ ਟੈਕ ਇੰਡੀਆ -2022 ਦੀ ਸਫਲ ਮੇਜ਼ਬਾਨੀ ਲਈ ਸੀਆਈਆਈ ਨੂੰ ਵਧਾਈ ਦਿੰਦੇ ਹੋਏ, ਸਰਾਰੀ ਨੇ ਕਿਹਾ ਕਿ ਕਿਸਾਨਾਂ ਅਤੇ ਉਦਯੋਗਾਂ ਨੂੰ ਇੱਕੋ ਮੰਚ  ‘ਤੇ ਲਿਆਂਦਾ ਗਿਆ ਹੈ ਅਤੇ ਇਸ ਨੇ ਤਰੱਕੀ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਹਨ ਅਤੇ ਸੰਭਾਵਨਾਵਾਂ ਦੇ ਨਵੇਂ ਰਾਹ ਖੋਲੇ ਹਨ। ਉਨਾਂ ਨੇ ਖੇਤੀਬਾੜੀ ਅਤੇ ਉਦਯੋਗ ਦੇ ਸਾਪੇਖਿਕ ਮਹੱਤਵ ਬਾਰੇ ਦੱਸਦਿਆਂ  ਕਿਹਾ ਕਿ ਉਦਯੋਗ ਹੀ ਖੇਤੀਬਾੜੀ  ਲਈ ਲਾਹੇਵੰਦ ਮੁੱਲ ਸਿਰਜਣ ਦੇ ਨਾਲ-ਨਾਲ ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਲਈ ਵੀ  ਮਦਦ ਕਰਦੇ ਹਨ, ਜੋ ਕਿਸਾਨਾਂ ਅਤੇ ਉਦਯੋਗਪਤੀਆਂ ਦੋਵਾਂ ਲਈ ਆਪਸੀ ਲਾਹੇਵੰਦ ਹੁੰਦਾ ਹੈ।

ਉਨਾਂ ਕਿਹਾ ਕਿ ਪੰਜਾਬ ਚੌਲਾਂ ਦੇ ਉਤਪਾਦਨ ਵਿੱਚ 11.78 ਫੀਸਦੀ ਅਤੇ ਕਣਕ ਦੇ ਉਤਪਾਦਨ ਵਿੱਚ 17.57ਫੀਸਦੀ ਯੋਗਦਾਨ ਪਾ ਕੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ, ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਉਨਾਂ ਦੀ ਮਿਹਨਤ ਦਾ ਬਣਦਾ ਮੁਆਵਜਾ ਜਰੂਰ ਮਿਲਣਾ ਚਾਹੀਦਾ ਹੈ। ਐਗਰੋ ਟੈਕ ਇੰਡੀਆ ਦਾ ਮੁੱਖ ਉਦੇਸ਼ ਸਰਕਾਰ ਦੀਆਂ ਖੇਤੀ ਸਕੀਮਾਂ ਜਿਵੇਂ ਕਿ ਏ.ਆਈ.ਐਫ. (ਐਗਰੀਕਲਚਰ ਇਨਫਰਾਸਟਰੱਕਚਰ ਫੰਡ) ਬਾਰੇ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਪੰਜਾਬ ਇਸ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵਧ ਰਿਹਾ ਹੈ ਜਿਸ ਤਹਿਤ ਪੰਜਾਬ ਨੇ ਅਕਤੂਬਰ 2022 ਤੱਕ 1800 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ।

 ਪੰਜਾਬ ਸਰਕਾਰ ਦੀ ਪਹਿਲਕਦਮੀ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਪੰਜਾਬ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਪ੍ਰੋਤਸਾਹਨ ਦੇ ਨਾਲ ਉਤਸ਼ਾਹਿਤ ਕਰ ਰਿਹਾ ਹੈ ਜੋ ਰਵਾਇਤੀ ਢੰਗਾਂ ਦੇ ਮੁਕਾਬਲੇ 20 ਫੀਸਦੀ ਪਾਣੀ ਦੀ ਬੱਚਤ ਕਰਨ ਵਿੱਚ ਮਦਦ ਹੋਈ ਹੈ।

ਸੀ.ਆਈ.ਆਈ. ਨੇ ਕਿਸਾਨ ਤੱਕ ਸੰਬੰਧਿਤ ਜਾਣਕਾਰੀ ਲੈ ਕੇ ਜਾਣ ਲਈ ਅਹਿਮ ਕੜੀ ਵਜੋਂ ਕੰਮ ਕੀਤਾ ਹੈ। ਸਾਨੂੰ ਪੜੇ-ਲਿਖੇ ਨੌਜਵਾਨਾਂ ਦੇ ਸੱਭਿਆਚਾਰ ਨੂੰ ਤਿਆਗਣ ਦੀ ਲੋੜ ਹੈ ਜੋ ਸਿਰਫ  ਚੋਖੀ ਤਨਖਾਹ ਵਾਲੀਆਂ ਸਨਮਾਨਜਨਕ ਨੌਕਰੀਆਂ (ਵਾਈਟ ਕਾਲਰ ਜਾਬ ) ਚਾਹੁੰਦੇ ਹਨ। ਨੌਜਵਾਨਾਂ ਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਰੋਜ਼ਗਾਰ ਸਿਰਜਣਹਾਰ ਕਿਵੇਂ ਬਣਨਾ ਹੈ।”


ਇਸ ਮੌਕੇ  ਸੀ.ਆਈ.ਆਈ. ਐਗਰੋ ਟੈਕ ਇੰਡੀ -2024 ਦੀਆਂ ਤਰੀਕਾਂ 16-19 ਨਵੰਬਰ, 2024 ਤੱਕ  ਦਾ ਐਲਾਨ ਕਰ ਦਿੱਤਾ ਗਿਆ ਹੈ।


ਧੰਨਵਾਦੀ ਮਤਾ ਪੇਸ਼ ਕਰਦਿਆਂ ਸ੍ਰੀ ਰਾਜੀਵ ਕੈਲਾ, ਚੇਅਰਮੈਨ, ਸੀ.ਆਈ.ਆਈ. ਚੰਡੀਗੜ (ਯੂ.ਟੀ.) ਅਤੇ ਡਾਇਰੈਕਟਰ, ਮਾਰਕੀਟਿੰਗ, ਕੈਲਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਅਤੇ ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲਇੰਦਰ ਕੌਰ ਨੇ ਸਾਰੇ ਮੰਤਰਾਲਿਆਂ, ਭਾਈਵਾਲਾਂ, ਮੇਜ਼ਬਾਨ ਰਾਜ ਪੰਜਾਬ ਅਤੇ ਹਰਿਆਣਾ ਸਮੇਤ ਜੰਮੂ ਅਤੇ ਕਸ਼ਮੀਰ ਦੇ ਯੂਟੀ ਭਾਈਵਾਲ ਰਾਜਾਂ ਦਾ ਧੰਨਵਾਦ ਵੀ ਕੀਤਾ।

------------

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement