Punjab News: ਨਸ਼ਾ ਕਾਰੋਬਾਰ: ਤਿੰਨ ਮਹੀਨਿਆਂ ’ਚ 60 ਕੇਸ ਦਰਜ, 90 ਤਸਕਰ ਫੜੇ
Published : Nov 7, 2024, 9:19 am IST
Updated : Nov 7, 2024, 9:19 am IST
SHARE ARTICLE
Drug business: 60 cases registered in three months, 90 traffickers caught
Drug business: 60 cases registered in three months, 90 traffickers caught

Punjab News: 1.77 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ  

 

Punjab News: ਮੋਹਾਲੀ ’ਚ ਨਸ਼ ਤਸਕਰੀ ਦੇ ਕਾਰੋਬਾਰ ’ਤੇ ਪੁਲਿਸ ਟੀਮਾਂ ਨੇ ਵੱਡੀ ਕਾਰਵਾਈ ਕੀਤੀ ਹੈ । ਪਿਛਲੇ ਤਿੰਨ ਮਹੀਨਿਆਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚੋਂ 90 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਲੱਖਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆ ਅਤੇ 1 ਕਰੋੜ 77 ਲੱਖ 74 ਹਜ਼ਾਰ 800  ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।  ਪਿਛਲੇ ਤਿੰਨ ਮਹੀਨਿਆਂ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ਸਬੰਧੀ ਕੁੱਲ 60 ਮਾਮਲੇ ਦਰਜ ਕੀਤੇ ਗਏ ਹਨ।

ਨਸ਼ਾ ਤਸਕਰੀ ਦਾ ਆਲਮ ਇਹ ਹੈ ਕਿ 1 ਅਗੱਸਤ ਤੋਂ 31 ਅਕਤੂਬਰ ਤਸਕਰਾਂ ਪਾਸੋਂ 282 ਕਿਲੋ ਭੁੱਕੀ, 33 ਕਿਲੋ ਅਫੀਮ, 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ 32 ਗ੍ਰਾਮ ਕੋਕੀਨ ਅਤੇ 1 ਕਿਲੋ 670 ਗ੍ਰਾਮ ਚਰਸ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 47 ਕਿਲੋ ਗਾਂਜਾ, 7130 ਨਸ਼ੀਲੀਆਂ ਗੋਲੀਆਂ, 300 ਨਸ਼ੀਲੇ ਕੈਪਸੂਲ, 50 ਨਸ਼ੀਲੀਆਂ ਬੋਤਲਾਂ, 46 ਨਸ਼ੀਲੇ ਟੀਕੇ, 102 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।

ਪੁਲਿਸ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਈਆਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਵੀ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਇਸ ਸਾਲ ਹੁਣ ਤੱਕ ਕੁੱਲ 167 ਸਨੈਚਿੰਗ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਦਕਿ ਪੁਲਿਸ ਨੇ 254 ਸਨੈਚਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖੋਹ ਕਰਨ ਵਾਲਿਆਂ ਕੋਲੋਂ 146 ਮੋਬਾਈਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਸਨੈਚਰਾਂ ਕੋਲੋਂ 238 ਗ੍ਰਾਮ ਸੋਨਾ ਅਤੇ 150 ਗ੍ਰਾਮ ਚਾਂਦੀ ਵੱਖ-ਵੱਖ ਬਰਾਮਦ ਕੀਤੀ ਗਈ ਹੈ। ਚੋਰਾਂ ਕੋਲੋਂ 4 ਲੱਖ 64 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।

 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement