
ਆਪਣੇ ਭਾਸ਼ਨਾਂ ‘ਚ ਨਿਧੜਕ ਅੰਦਾਜ਼ ਲਈ ਜਾਣੇ ਜਾਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਲਈ ਇਨਾਮ...
ਚੰਡੀਗੜ੍ਹ (ਭਾਸ਼ਾ) : ਆਪਣੇ ਭਾਸ਼ਨਾਂ ‘ਚ ਨਿਧੜਕ ਅੰਦਾਜ਼ ਲਈ ਜਾਣੇ ਜਾਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਲਈ ਇਨਾਮ ਦੇਣ ਦਾ ਐਲਾਣ ਕੀਤਾ ਗਿਆ ਹੈ।ਸਿੱਧੂ ਨੂੰ ਸ਼ਰੇਆਮ ਇਹ ਧਮਕੀ ਯੂ.ਪੀ ਦੇ ਸੰਗਠਨ ਹਿੰਦੂ ਯੁਵਾ ਵਾਹਿਨੀ ਨੇ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸਿੱਧੂ ਦਾ ਸਿਰ ਕਲਮ ਕਰਨ ਬਦਲੇ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਇਨ੍ਹਾਂ ਹੀ ਨਹੀਂ ਸੰਸਥਾ ਦੇ ਆਗਰਾ ਯੁਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਉਨ੍ਹਾਂ ਦੇ ਸ਼ਹਿਰ ਆਉਣ 'ਤੇ ਡੱਕਰੇ ਕਰਨ ਦੀ ਵੀ ਧਮਕੀ ਵੀ ਦਿੱਤੀ ਸੀ।
Navjot Singh Sidhu
ਦਰਅਸਲ ਸਿੱਧੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਹਿੰਦੂ ਸੰਗਠਨ ਸ਼ਰੇਆਮ ਧਮਕੀਆਂ ਤੇ ਉੱਤਰ ਆਇਆ। ਸਿੱਧੂ ਨੇ ਇਸ ਧਮਕੀ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਉਨ੍ਹਾ ਟਵੀਟ ਕਰ ਕਿਹਾ ਕਿ ਕਿੱਦਾਂ ਮੋਦੀ ਸਰਕਾਰ ਉਨ੍ਹਾਂ ਖਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰ ਦਿੰਦੀ ਹੈ, ਸਿੱਧੂ ਨੇ ਕਿਹਾ ਲੋਕਤੰਤਰ ਦਾ ਘਾਣ ਕਰ ਭਾਜਪਾ ਉਨ੍ਹਾਂ ਖਿਲਾਫ਼ ਬੋਲਣ ਵਾਲਿਆਂ ਨੂੰ ਡਰਾਉਂਦੀ ਹੈ, ਧਮਕਾਊਂਦੀ ਹ, ਉਨ੍ਹਾਂ ਨੂੰ ਜੇਲਾਂ ‘ਚ ਬੰਦ ਕਰ ਦਿੰਦੀ ਹੈ ਤੇ ਉਨ੍ਹਾਂ ਦੀ ਆਵਾਜ਼ ਬੰਦ ਕਰ ਦਿੰਦੀ ਹੈ ਜਿਵੇਂ ਗੋਰੀ ਲੰਕੇਸ਼ ਦੀ ਕੀਤੀ ਸੀ।
Navjot Singh Sidhu
ਉਨ੍ਹਾਂ ਕਿਹਾ ਇਹ ਲੋਕਤੰਤਰ ਦੀ ਥਾਂ ਗੁੰਡਾ ਤੰਤਰ ਤੇ ਡੰਡਾ ਤੰਤਰ ਹੈ। ਓਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਟਵੀਟ ਕਰ ਲਿਖਿਆ ਹੈ ਕਿ ਬੀਜੇਪੀ ਦਾ ਸੰਦੇਸ਼ ਸਾਫ਼ ਹੈ ਕਿ ਜੋ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰੇਗਾ, ਸਿਰਫ਼ ਉਸੇ ਨੂੰ ਹੀ ਇਸ ਦੇਸ਼ ‘ਚ ਜ਼ਿੰਦਾ ਰਹਿਣ ਦਿੱਤਾ ਜਾਵੇਗਾ- ਚਾਹੇ ਉਹ ਮੁਸਲਮਾਨ, ਹਿੰਦੂ, ਸਿੱਖ, ਜੈਨ, ਇਸਾਈ ਜਾਂ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਲਿਖਿਆ ਹੈ ਕਿ ਜੋ ਬੀਜੇਪੀ ਖ਼ਿਲਾਫ਼ ਬੋਲੇਗਾ, ਉਸ ਦਾ ਕਤਲ ਕਰ ਦਿੱਤਾ ਜਾਵੇਗਾ।