ਕਿਸਾਨ ਸੰਘਰਸ਼ : ਪੇਂਡੂ ਭਾਈਚਾਰਕ ਸਾਂਝ ਦੀ ਤੰਦ ਮੁੜ ਮਜ਼ਬੁਤ ਹੋਣ ਲੱਗੀ
Published : Dec 7, 2020, 1:07 am IST
Updated : Dec 7, 2020, 1:07 am IST
SHARE ARTICLE
image
image

ਕਿਸਾਨ ਸੰਘਰਸ਼ : ਪੇਂਡੂ ਭਾਈਚਾਰਕ ਸਾਂਝ ਦੀ ਤੰਦ ਮੁੜ ਮਜ਼ਬੁਤ ਹੋਣ ਲੱਗੀ

ਬਠਿੰਡਾ, 6 ਦਸੰਬਰ (ਸੁਖਜਿੰਦਰ ਮਾਨ): ਦਿੱਲੀ 'ਚ ਇਤਿਹਾਸ ਰਚਣ ਜਾ ਰਹੇ ਕਿਸਾਨ ਸੰਘਰਸ਼ ਨੇ ਪਿੰਡਾਂ 'ਚ ਟੁੱਟ ਰਹੀ ਭਾਈਚਾਰਕ ਤੰਦ ਨੂੰ ਵੀ ਮੁੜ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਪਿੰਡਾਂ 'ਚ ਦਹਾਕਿਆਂ ਪਹਿਲਾਂ ਵਾਲੇ ਪੁਰਾਤਨ ਪੇਂਡੂ ਸਭਿਆਚਾਰ ਮੁੜ ਰੂਪਮਾਨ ਹੋਣ ਲੱਗਾ ਹੈ। ਦਿੱਲੀ ਗਏ ਕਿਸਾਨਾਂ ਦੇ ਖੇਤਾਂ ਤੇ ਘਰੇਲੂ ਕੰਮਾਂ-ਕਾਰਾਂ ਲਈ ਹੁਣ ਆਪ ਮੁਹਾਰੇ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ 'ਚ ਹੋਕੇ ਸੁਣਾਈ ਦੇਣ ਲੱਗੇ ਹਨ। ਦਲਿਤ ਭਾਈਚਾਰਾਂ ਵੀ ਇੰਨ੍ਹਾਂ ਸੰਘਰਸ਼ਸੀਲ ਕਿਸਾਨਾਂ ਦੀ ਪਿੱਠ 'ਤੇ ਆ ਗਿਆ ਹੈ।  ਕਿਸੇ ਪਿੰਡ 'ਚ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿਚੋਂ ਨਰਮੇ ਦੀਆਂ ਛਟੀਆਂ ਪੁੱਟੀਆਂ ਜਾ ਰਹੀਆਂ ਹਨ ਤੇ ਕਿਸੇ ਕਿਸਾਨ ਦੇ ਖੇਤਾਂ ਵਿਚ ਕਣਕ ਬੀਜੀ ਜਾ ਰਹੀ ਹੈ।
ਇਸੇ ਤਰ੍ਹਾਂ ਕਣਕਾਂ ਨੂੰ ਪਾਣੀ ਲਗਾਉਣ ਤੋਂ ਲੈ ਕੇ ਖਾਦ ਪਾਉਣ ਦਾ ਕੰਮ ਵੀ ਇੱਥੇ ਰਹਿ ਗਏ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕੀਤਾ ਜਾ ਰਿਹਾ ਹੈ।

ਪਰ ਇਸ ਕੰਮ ਬਦਲੇ ਇਕ ਪੈਸਾ ਵੀ ਨਹੀਂ ਲਿਆ ਜਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਮਿਲਣ ਲੱਗਾ ਹੈ। ਦਿੱਲੀ ਬੈਠੇ ਜ਼ਿਲ੍ਹੇ ਦੇ ਪਿੰਡ ਮੋੜ ਖ਼ੁਰਦ ਦੇ ਕਿਸਾਨ ਮਨਦੀਪ ਸਿੰਘ ਦੇ ਘਰ ਲੱਗੇ ਰਾਜ ਮਿਸਤਰੀਆਂ ਲਈ ਹੁਣ ਆਪ ਮੁਹਾਰੇ ਬੰਦੇ ਆਉਣ ਲੱਗੇ ਹਨ।
ਕਿਸਾਨ ਮਨਦੀਪ ਸਿੰਘ ਨੂੰ ਪਿੰਡੋਂ ਹਰ ਤਰ੍ਹਾਂ ਦੀ ਮਦਦ ਵਾਲੇ ਹੌਸਲੇ ਭਰੇ ਸੁਨੇਹੇ ਮਿਲਣ ਲੱਗੇ ਹਨ। ਦਿੱਲੀ ਬੈਠੇ ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਯੂਨੀਅਨ ਦੇ ਨਾਲ ਸੰਘਰਸ਼ ਦੇ ਮੋਰਚੇ ਉਪਰ ਹੈ ਪਰ ਬਾਅਦ ਵਿਚ ਪਿੰਡ ਦੇ ਲੋਕਾਂ ਨੇ ਉਸਦੇ ਖੇਤਾਂ ਵਿਚੋਂ ਖ਼ੁਦ ਹੀ ਨਰਮੇ ਦੀਆਂ ਛਟੀਆਂ ਪੁੱਟ ਕੇ ਕਣਕ ਦੀ ਬੀਜਾਈ ਕਰ ਦਿਤੀ ਹੈ। ਗੁਰਮੇਲ ਮੁਤਾਬਕ ਉਹ ਪਿੰਡ ਦੇ ਲੋਕਾਂ ਦੇ ਹੌਸਲੇ ਨਾਲ ਹੁਣ ਮੋਰਚਾ ਫ਼ਤਿਹ  ਕਰ ਕੇ ਹੀ ਵਾਪਸ ਪਰਤੇਗਾ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਦਲਿਤ ਵਿਹੜੇ ਦੇ ਨੌਜਵਾਨਾਂ ਨੇ ਇਕੱਠ ਕਰ ਕੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਨੂੰ ਸਾਂਭਣ ਦਾ ਐਲਾਨ ਕੀਤਾ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰੰਡੇ ਹਲਾਲ 'ਚ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਕਿਸਾਨ ਸੰਘਰਸ਼ 'ਚ ਡਟੇ ਜਿਮੀਂਦਾਰਾਂ ਦੀ ਮਦਦ ਦਾ ਫ਼ੈਸਲਾ ਲਿਆ ਹੈ। ਦਿੱਲੀ ਬੈਠੇ ਕਿਸਾਨ ਮੰਦਰ ਸਿੰਘ ਦੇ ਘਰ ਜਾ ਕੇ ਦਲਿਤ ਮਹਿਲਾਵਾਂ ਨੇ ਉਸ ਦੀ ਪਤਨੀ ਭਜਨ ਕੌਰ ਨੂੰ ਹਰ ਇਮਦਾਦ ਦਾ ਭਰੋਸਾ ਦਿਵਾਇਆ ਹੈ। ਇਸ ਪਿੰਡ ਦਾ ਮਜ਼ਦੂਰ ਆਗੂ ਤਰਸੇਮ ਸਿੰਘ ਪਿੰਡ 'ਚ ਰਹਿ ਕੇ ਦਲਿਤ ਮਜ਼ਦੂਰਾਂ ਨੂੰ ਮੋਰਚੇ 'ਤੇ ਡਟੇ ਕਿਸਾਨਾਂ ਦੇ ਘਰਾਂ ਤੇ ਖੇਤਾਂ ਦਾ ਕੰਮ ਸੰਭਾਲਣ ਲਈ ਪ੍ਰੇਰ ਰਿਹਾ।
ਇਸੇ ਤਰ੍ਹਾਂ ਇਸੇ ਜ਼ਿਲ੍ਹੇ ਦੇ ਖੂੰਨਣ ਖ਼ੁਰਦ ਦਾ ਕਾਲਾ ਸਿੰਘ ਕਿਸਾਨ ਸੰਘਰਸ ਦੇ ਯੋਧਿਆਂ ਨੂੰ ਪਿੱਛੇ ਕੰਮਾਂ ਦਾ ਫ਼ਿਕਰ ਨਾ ਕਰਨ ਲਈ ਹੋਸਲਾ ਦੇ ਰਿਹਾ। ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਦਸਿਆ ਕਿ ''ਵੱਡੀ ਗਿਣਤੀ 'ਚ ਮਜ਼ਦੂਰ ਵੀ ਦਿੱਲੀ ਪੁੱਜੇ ਹੋਏ ਹਨ, ਉਹ ਖ਼ੁਦ ਦੋ ਦਿਨਾਂ ਲਈ ਅੱਜ ਹੀ ਵਾਪਸ ਮੁੜੇ ਹਨ।'' ਮਜ਼ਦੂਰ ਆਗੂ ਮੁਤਾਬਕ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਬਲਕਿ ਮਜ਼ਦੂਰਾਂ ਦੀ ਹੋਂਦ ਉਪਰ ਵੀ ਸਵਾਲੀਆਂ ਨਿਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਨ੍ਹਾਂ ਖੇਤੀ ਬਿੱਲਾਂ ਤੋਂ ਬਾਅਦ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਉਣ ਨਾਲ ਮਜ਼ਦੂਰਾਂ ਦੇ ਪੇਟ ਉਪਰ ਵੀ ਲੱਤ ਵੱਜੇਗੀ।
ਸਰਕਾਰ ਵਲੋਂ ਘੱਟੋ-ਘੱਟ ਕੀਮਤ ਤੋਂ ਪਿੱਛੇ ਹਟਣ ਕਾਰਨ ਜਨਤਕ ਵੰਡ ਪ੍ਰਣਾਲੀ ਲਈ ਅਨਾਜ ਦੀ ਖ਼ਰੀਦ ਘਟੇਗੀ ਜਿਸ ਨਾਲ ਗ਼ਰੀਬਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਦਸਿਆ ਕਿ ਯੂਨੀਅਨ ਵਲੋਂ ਪਿੰਡ-ਪਿੰਡ ਵਿਚ ਦਲਿਤ ਮਜਦੂਰਾਂ ਨੂੰ ਕਿਸਾਨਾਂ ਦੇ ਖੇਤਾਂ ਵਿਚ ਜਾਣ ਲਈ ਕਿਹਾ ਜਾ ਰਿਹਾ। ਦਿੱਲੀ ਬੈਠੇ ਕਿਸਾਨ ਆਗੂ ਜਸਵੀਰ ਸਿੰਘ ਸੇਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਪਿੰਡਾਂ 'ਚ ਰਹਿ ਗਏ ਕਿਸਾਨਾਂ ਨੂੰ ਅਪਣੇ ਸਾਥੀਆਂ ਕਿਸਾਨਾਂ ਦੇ ਪ੍ਰਵਾਰਾਂ ਦੀ ਬਾਂਹ ਫੜਣ ਅਤੇ ਖੇਤਾਂ ਦੀ ਸੰਭਾਲ ਲਈ ਪ੍ਰੇਰਤ ਕੀਤਾ ਜਾ ਰਿਹਾ। ਉਨ੍ਹਾਂ ਦਸਿਆ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਭਾਈਚਾਰੇ ਦੁਆਰਾ ਬਾਂਹ ਫੜਣ ਨਾਲ ਵੱਡਾ ਹੌਸਲਾ ਮਿਲਿਆ ਹੈ।

ਇਸ ਖ਼ਬਰ ਨਾਲ ਸਬੰਧਤ ਫੋਟੋ 06 ਬੀਟੀਆਈ 03 ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋ ਕੈਪਸ਼ਨ: ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ 'ਚ ਦਲਿਤ ਭਾਈਚਾਰੇ ਦੀਆਂ ਮਹਿਲਾਵਾਂ ਦਿੱਲੀ ਗਏ ਕਿਸਾਨ ਮੰਦਰ ਸਿੰਘ ਦੇ ਘਰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿਵਾਉਂਦੀਆਂ ਹੋਈਆਂ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement