ਅੱਜ ਰਾਤ ਤੋਂ ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਲਈ ਬਸਾਂ ਬੰਦ
Published : Dec 7, 2021, 12:00 am IST
Updated : Dec 7, 2021, 12:00 am IST
SHARE ARTICLE
image
image

ਅੱਜ ਰਾਤ ਤੋਂ ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਲਈ ਬਸਾਂ ਬੰਦ

ਅੱਜ ਤੋਂ ਹੜਤਾਲ ’ਤੇ ਪੰਜਾਬ ਰੋਡਵੇਜ਼ ਅਤੇ 

ਜਲੰਧਰ, 6 ਦਸੰਬਰ (ਪੱਤਰ ਪ੍ਰੇਰਕ): ਬੱਸ ਯਾਤਰੀ ਕਿਰਪਾ ਕਰਕੇ ਧਿਆਨ ਦੇਣ। ਕੁੱਝ ਹੀ ਘੰਟਿਆਂ ਬਾਅਦ ਪੰਜਾਬ ਤੋਂ ਗੁਆਂਢੀ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਸਰਕਾਰੀ ਬਸਾਂ ਦੀ ਕਿੱਲਤ ਹੋ ਸਕਦੀ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ 7 ਹਜ਼ਾਰ ਤੋਂ ਜ਼ਿਆਦਾ ਠੇਕਾ ਮੁਲਾਜ਼ਮ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਰਾਤ 12 ਵਜੇ ਤੋਂ ਬਸਾਂ ਦਾ ਚੱਕਾ ਜਾਮ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਰਾਜ ’ਚ ਅਤੇ ਰਾਜ ਤੋਂ ਬਾਹਰ ਚਲਣ ਵਾਲੀ ਬੱਸ ਸੇਵਾ ਲਗਭਗ ਬੰਦ ਹੋ ਜਾਵੇਗੀ। 
ਹੜਤਾਲ ਕਾਰਨ ਅੰਬਾਲਾ, ਯਮੁਨਾਨਗਰ, ਦਿੱਲੀ, ਜੈਪੁਰ, ਹਰਿਦੁਆਰ, ਹਲਦਵਾਨੀ ਸਮੇਤ ਤਮਾਮ ਅੰਤਰਰਾਜੀ ਰੂਟਾਂ ’ਤੇ ਪ੍ਰਾਪਤ ਬੱਸਾਂ ਉਪਲੱਬਧ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮਾਂ ਨੇ ਇਸ ਤੋਂ ਪਹਿਲਾਂ ਸਤੰਬਰ ਦੇ ਸ਼ੁਰੂ ’ਚ ਹੜਤਾਲ ਕੀਤੀ ਸੀ। ਉਦੋਂ ਕਰੀਬ ਇਕ ਹਫ਼ਤੇ ਲਈ ਪੰਜਾਬ ਤੋਂ ਬਸਾਂ ਦੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ।
ਰਾਤ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਕਾਰਨ ਇਹ ਹੈ ਕਿ ਇਸ ਸਮੇਂ ਪੰਜਾਬ ਰੋਡਵੇਜ਼ ਕੋਲ ਬੇਹੱਦ ਘੱਟ ਗਿਣਤੀ ’ਚ ਪੱਕੇ ਡਰਾਈਵਰ ਬਚੇ ਹਨ ਜੋ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਚਲਾ ਸਕਣਗੇ। ਉਦਾਹਰਨ ਵਜੋਂ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਕੋਲ ਇਸ ਸਮੇਂ ਫਲੀਟ ’ਚ ਕੁੱਲ 91 ਬੱਸਾਂ ਹਨ, ਜਿਨ੍ਹਾਂ ’ਚੋਂ 21 ਬੱਸਾਂ ਪੰਜਾਬ ਰੋਡਵੇਜ਼ ਦੀਆਂ ਹਨ। ਬਾਕੀ 70 ਬਸਾਂ ਪਨਬੱਸ ਦੇ ਤਹਿਤ ਹਨ। ਡਿਪੂ ’ਚ ਸਿਰਫ਼ ਸੱਤ ਪੱਕੇ ਡਰਾਈਵਰ ਹਨ, ਜਿਨ੍ਹਾਂ ’ਚੋਂ ਇਕ ਡਰਾਈਵਰ ਮੈਡੀਕਲ ਛੁੱਟੀ ’ਤੇ ਚੱਲ ਰਿਹਾ ਹੈ। ਸੇਵਾਮੁਕਤੀ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਬਾਕੀ ਛੇ ਡਰਾਈਵਰ ਬੱਸਾਂ ਚਲਾਉਣ ’ਚ ਸਮਰੱਥ ਹੋਣਗੇ, ਪਰ ਉਨ੍ਹਾਂ ਨੂੰ ਵੀ ਇੰਟਰ ਸਟੇਟ ਜਾਂ ਕਿਸੇ ਲੰਬੇ ਰੂਪ ’ਤੇ ਭੇਜਣਾ ਸੰਭਵ ਨਹੀਂ ਹੋਵੇਗਾ।
ਠੇਕਾ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਪੰਜਾਬ ’ਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ ਜ਼ਿਆਦਾਤਰ ਬੱਸਾਂ ਸੜਕਾਂ ’ਤੇ ਨਹੀਂ ਚੱਲ ਸਕਣਗੀਆਂ। ਨਿਜੀ ਅਤੇ ਹੋਰ ਰਾਜਾਂ ਦੀਆਂ ਬਸਾਂ ਇਸ ਹੜਤਾਲ ਦਾ ਪੂਰਾ ਫ਼ਾਇਦਾ ਉਠਾਉਣਗੀਆਂ ਅਤੇ ਜੰਮ ਕੇ ਚਾਂਦੀ ਕੁੱਟਣਗੀਆਂ। ਯਾਤਰੀਆਂ ਕੋਲ ਇਨ੍ਹਾਂ ਬਸਾਂ ’ਚ ਸਫ਼ਰ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੋਵੇਗਾ।

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement