ਕੈਪਟਨ-ਸੁਖਬੀਰ-ਭਾਜਪਾ ਦੀ ਤਿਕੜੀ ਪੰਜਾਬ ਦੇ ਹਿਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ : ਚੰਨੀ
Published : Dec 7, 2021, 7:31 am IST
Updated : Dec 7, 2021, 7:31 am IST
SHARE ARTICLE
image
image

ਕੈਪਟਨ-ਸੁਖਬੀਰ-ਭਾਜਪਾ ਦੀ ਤਿਕੜੀ ਪੰਜਾਬ ਦੇ ਹਿਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ : ਚੰਨੀ

ਇਕ ਦੂਜੇ ਨੂੰ  ਲਾਭ ਪਹੁੰਚਾਉਣ ਖ਼ਾਤਰ ਅੰਦਰਖਾਤੇ ਚੱਲ ਰਿਹੈ 'ਸੀਟ ਸ਼ੇਅਰਿੰਗ ਫ਼ਾਰਮੂਲਾ'

ਚੰਡੀਗੜ੍ਹ, 6 ਦਸੰਬਰ (ਸਸਸ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਲੀਡਰਸ਼ਿਪ ਉਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ  ਦੇਖਦਿਆਂ ਸਿਰਫ ਸਿਆਸੀ ਲਾਹੇ ਲਈ ਸੂਬੇ ਦੇ ਹਿਤਾਂ ਨੂੰ  ਅੰਦਰਖਾਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ |
ਇਥੇ ਇਕ ਨਿਜੀ ਚੈਨਲ ਵਲੋਂ ਕਰਵਾਈ ਮੀਡੀਆ ਚਰਚਾ 'ਮੰਚ ਪੰਜਾਬ' ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਤਿੰਨੋਂ ਹੀ ਅਤੀਤ ਅਤੇ ਵਰਤਮਾਨ ਵਿਚ ਸੂਬੇ ਦੇ ਹਿਤਾਂ ਨੂੰ  ਠੇਸ ਪਹੁੰਚਾਉਣ ਲਈ ਘਿਉ-ਖਿਚੜੀ ਸਨ ਅਤੇ ਭਵਿਖ ਵਿਚ ਵੀ ਅਪਣੇ ਇਸ ਸਿਆਸਤ ਤੋਂ ਪ੍ਰੇਰਤ ਏਜੰਡੇ ਨੂੰ  ਜਾਰੀ ਰੱਖਣਗੇ | ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਵਾਰ ਲੋਕਾਂ ਦੇ ਹਾਂ ਪੱਖੀ ਰਵਈਏ, ਜੋ ਕਿ ਕਾਂਗਰਸ ਤੋਂ ਇਲਾਵਾ ਕਿਸੇ ਦੇ ਹੱਕ ਵਿਚ ਫ਼ੈਸਲਾਕੁਨ ਨਹੀਂ, ਕਾਰਨ ਕਾਂਗਰਸੀ ਵਰਕਰਾਂ ਵਿਚ ਪੈਦਾ ਹੋਏ ਉਤਸ਼ਾਹ ਨੂੰ  ਕੋਈ ਵੀ ਘੱਟ ਨਹੀਂ ਕਰ ਸਕਦਾ |
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਚੰਨੀ ਨੇ ਕਿਹਾ ਕਿ ਮਾਮਲੇ ਸਹੀ ਲੀਹ 'ਤੇ ਚਲ ਰਹੇ ਹਨ ਅਤੇ ਜਲਦੀ ਹੀ ਲੋਕਾਂ ਦੀ ਤਸੱਲੀ ਅਨੁਸਾਰ ਇਨਸਾਫ਼ ਹੋਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਦੋਵਾਂ ਮੁੱਦਿਆਂ ਦੇ ਨਤੀਜੇ ਆਉਣ ਵਿਚ ਦੇਰੀ ਹੋਈ ਹੈ ਕਿਉਂਕਿ ਇਹ ਬੁਰੀ ਤਰ੍ਹਾਂ ਉਲਝਾਏ ਗਏ ਸਨ ਪਰ ਸਰਕਾਰ ਇੰਨ੍ਹਾਂ ਦੇ ਤਰਕਪੂਰਨ ਅੰਤ ਵਲ ਵਧ ਰਹੀ ਹੈ |
  ਵਿਰੋਧੀ ਧਿਰ ਖ਼ਾਸ ਤੌਰ 'ਤੇ 'ਆਪ' ਵਲੋਂ ਕੀਤੇ ਜਾ ਰਹੇ ਪ੍ਰਚਾਰ 'ਤੇ ਟਿਪਣੀ ਕਰਦਿਆਂ ਮੁੱਖ ਮੰਤਰੀ ਨੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਲਗਾਤਾਰ ਉਨ੍ਹਾਂ ਦੀ ਸਰਕਾਰ ਵਿਰੁਧ ਭੜਾਸ ਕੱਢ ਰਹੇ ਹਨ | ਉਨ੍ਹਾਂ ਕੇਜਰੀਵਾਲ ਨੂੰ  ਸਲਾਹ ਦਿਤੀ ਕਿ ਉਹ ਇਸ ਤੱਥ ਨੂੰ  ਭਲੀਭਾਂਤ ਜਾਣਦੇ ਹਨ ਕਿ ਉਹ ਇਸ ਸੂਬੇ ਵਿਚ ਕਦੇ ਵੀ ਸੱਤਾ ਵਿਚ ਨਹੀਂ ਆਉਣਗੇ | ਵਿਰੋਧੀ ਧਿਰ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲਣ 'ਤੇ ਪਹਿਲਾਂ ਤਾਂ ਅਕਾਲੀ ਦਲ, ਭਾਜਪਾ ਅਤੇ 'ਆਪ' ਦੇ ਆਗੂ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿੰਦੇ ਸੀ 'ਇਸ ਨੇ ਕੀ ਕਰਨੈ?' ਅਤੇ ਹੁਣ ਜ਼ਮੀਨੀ ਪੱਧਰ 'ਤੇ ਉਨ੍ਹਾਂ ਦਾ ਪ੍ਰਦਰਸਨ ਦੇਖਣ ਉਪਰੰਤ ਇਹ ਕਹਿਣ ਲਈ ਮਜਬੂਰ ਹਨ ਕਿ 'ਇਸ ਦਾ ਕਰੀਏ ਕੀ?'
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਨੇ ਅਤੇ ਇਸ ਵਾਰ ਵੀ ਇਕ ਦੂਜੇ ਨੂੰ  ਸਿਆਸੀ ਲਾਭ ਪਹੁੰਚਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਦੀ ਵਿਵਸਥਾ ਵਿਚ ਰੁੱਝੇ ਹੋਏ ਹਨ | ਬੀਐਸਐਫ਼ ਦੇ ਅਧਿਕਾਰ ਖੇਤਰ ਦੇ ਮੁੱਦੇ 'ਤੇ
ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਗ਼ੈਰ-ਜ਼ਿੰਮੇਵਾਰਾਨਾ ਫ਼ੈਸਲੇ ਨੂੰ  ਸੂਬੇ ਦੇ ਲੋਕਾਂ 'ਤੇ ਥੋਪਣ ਲਈ ਅਤਿਵਾਦ ਦਾ ਝੂਠਾ ਸਹਾਰਾ
ਲੈਣ ਦੀ ਕੋਸ਼ਿਸ ਕਰ ਰਹੀ ਹੈ, ਜੋ ਪੰਜਾਬੀਆਂ ਦੇ ਹਿਤ ਵਿਚ ਨਹੀਂ ਅਤੇ ਉਹ ਇਸ ਨੂੰ  ਕਾਲੇ ਖੇਤੀ ਕਾਨੂੰਨਾਂ ਵਾਂਗ ਕਦੇ ਵੀ ਸਵੀਕਾਰ ਨਹੀਂ ਕਰਨਗੇ, ਜਿਸ ਨੂੰ  ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਕੇਂਦਰ ਸਰਕਾਰ ਨੂੰ  ਪਿੱਛੇ ਜਿਹੇ ਰੱਦ ਕਰਨ ਲਈ ਮਜਬੂਰ ਹੋਣਾ ਪਿਆ |
ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੰਮਕਾਜ 'ਤੇ ਟਿਪਣੀ ਕਰਨ ਲਈ ਕਹੇ ਜਾਣ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਦੋਵਾਂ ਸੰਗਠਨਾਂ ਵਿਚ ਪੂਰੀ ਤਰ੍ਹਾਂ ਇਕਸੁਰਤਾ ਹੈ | ਉਨ੍ਹਾਂ ਕਿਹਾ ਕਿ ਅੱਜ ਇਸ ਸਮਾਗਮ ਤੋਂ ਤੁਰਤ ਬਾਅਦ ਉਹ ਨਵਜੋਤ ਸਿੱਧੂ ਦੀ ਬੇਨਤੀ 'ਤੇ ਉਨ੍ਹਾਂ ਦੇ ਹਲਕੇ ਿੱਚ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਲਈ ਅੰਮਿ੍ਤਸਰ ਜਾ ਰਹੇ ਹਨ | ਮੁੱਖ ਮੰਤਰੀ ਚੰਨੀ ਨੇ ਬਿਨਾ ਕਿਸੇ ਝਿਜਕ ਦੇ ਕਿਹਾ ਕਿ ਉਹ ਹਮੇਸ਼ਾਂ ਅਪਣੀ ਆਲੋਚਨਾ ਨੂੰ  ਹਾਂ-ਪੱਖੀ ਢੰਗ ਨਾਲ ਹੀ ਲੈਂਦੇ ਹਨ, ਚਾਹੇ ਇਹ ਪਾਰਟੀ ਦੇ ਅੰਦਰੋਂ ਹੋ ਰਹੀ ਹੋਵੇ ਜਾਂ ਬਾਹਰੋਂ | ਉਨ੍ਹਾਂ ਕਿਹਾ ਕਿ ਕੰਮਕਾਜ ਦੇ ਜਮਹੂਰੀ ਢਾਂਚੇ ਵਿਚ ਵਿਚਾਰਾਂ ਦਾ ਮਤਭੇਦ ਅਕਸਰ ਹੁੰਦਾ ਹੈ ਅਤੇ ਹਰ ਇਕ ਨੂੰ  ਬਿਨਾਂ ਕਿਸੇ ਪੱਖਪਾਤ ਅਤੇ ਗ਼ਲਤ ਭਾਵਨਾ ਦੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ |

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement