ਸ਼੍ਰੋਮਣੀ ਅਕਾਲੀ ਦਲ ਸੰਯੁਕਤ ਭਾਜਪਾ ਨਾਲ ਸਮਝੌਤੇ ਦੀ ਸੂਰਤ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ
Published : Dec 7, 2021, 12:01 am IST
Updated : Dec 7, 2021, 12:01 am IST
SHARE ARTICLE
image
image

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਭਾਜਪਾ ਨਾਲ ਸਮਝੌਤੇ ਦੀ ਸੂਰਤ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ ਦੀ ਕਰੇਗਾ ਮੰਗ

ਨੰਗਲ, 6 ਦਸੰਬਰ (ਕੁਲਵਿੰਦਰ ਭਾਟੀਆ): ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਪਸਾਰੇ ਜਾ ਰਹੇ ਪੈਰ ਅਤੇ ਕੀਤੇ ਜਾ ਰਹੇ ਸਮਝੌਤਿਆਂ ਦਾ ਅਸਰ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਤੇ ਵੀ ਪੈ ਸਕਦਾ ਹੈ ਅਤੇ ਇਥੋਂ ਭਾਜਪਾ ਦੀ ਟਿਕਟ ਲੈਣ ਵਾਲਿਆਂ ਨੂੰ ਹੋ ਸਕਦਾ ਹੈ ਕਿ ਟਿਕਟ ਤੋਂ ਹੱਥ ਧੋਣੇ ਪੈ ਜਾਣ। ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਦੋਂ ਤੋਂ ਸਮਝੌਤਾ ਹੋਇਆ ਸੀ ਇਹ ਸੀਟ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿਚ ਹੀ ਜਾਂਦੀ ਸੀ ਅਤੇ ਇਥੋਂ ਹੀ ਜਿੱਤੇ ਗਏ ਭਾਜਪਾ ਦੇ ਕੱਦਵਾਰ ਨੇਤਾ ਮਦਨ ਮੋਹਨ ਮਿੱਤਲ ਮੰਤਰੀ ਬਣਦੇ ਰਹੇ ਹਨ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਮਦਨ ਮੋਹਨ ਮਿੱਤਲ ਦੀ ਟਿਕਟ ਕੱਟ ਦਿਤੀ ਗਈ ਸੀ ਅਤੇ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਟਿਕਟ ਲੜੀ ਸੀ ਜਿਥੋਂ ਉਹ ਕਾਂਗਰਸ ਦੇ ਰਾਣਾ ਕੰਵਰਪਾਲ ਸਿੰਘ ਨੂੰ ਹਰਾਉਣ ਵਿਚ ਅਸਫ਼ਲ ਰਹੇ ਸਨ ਪਰ ਦੂਸਰੇ ਨੰਬਰ ’ਤੇ ਆਏ ਸਨ।
ਭਾਵੇਂ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਪਰਮਿੰਦਰ ਸ਼ਰਮਾ ਤੇ ਰਾਜੇਸ਼ ਚੌਧਰੀ ਇਕ ਮਿਕ ਹੋ ਕੇ ਚੋਣ ਲੜੇ ਸਨ ਪਰ ਇਸ ਵਾਰ ਰਾਜੇਸ਼ ਚੌਧਰੀ ਵੀ ਪਹਿਲੇ ਦਾਅਵੇਦਾਰਾਂ ਵਿਚੋਂ ਇਕ ਹਨ। ਸੂਤਰਾਂ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਤਿੰਦਰ ਅੱਠਵਾਲ ਵੀ ਟਿਕਟ ਮੰਗਦੇ ਹਨ ਪਰ ਉਨ੍ਹਾਂ ਦੀ ਅੱਖ ਪਾਰਲੀਮੈਂਟ ਚੋਣ ’ਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਭਾਜਪਾ ਆਗੂ ਬਲਰਾਮ ਪ੍ਰਾਸ਼ਰ, ਪ੍ਰਤੀਕ ਆਹਲੂਵਾਲੀਆ ਤੇ ਡਾ. ਈਸ਼ਵਰ ਚੰਦਰ ਸਰਦਾਨਾ ਦੇ ਨਾਮ ਵੀ ਚਰਚਾ ਵਿਚ ਹਨ। 
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਨੇ ਕਿਹਾ ਹੈ ਕਿ ਉਨ੍ਹਾਂ ਦੀ ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਮੰਗ ਕੀਤੀ ਕਿ ਇਹ ਪੰਥਕ ਸੀਟ ਹੈ ਅਤੇ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚੋਣ ਲੜੇ। 
ਉਨ੍ਹਾਂ ਕਿਹਾ ਕਿ ਢੀਂਡਸਾ ਇਸ ਗੱਲ ਲਈ ਰਾਜ਼ੀ ਵੀ ਹੋ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਬੜੀ ਮਜ਼ਬੂਤੀ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਇਸ ਸੀਟ ਦੀ ਮੰਗ ਕੀਤੀ ਜਾਵੇਗੀ ਅਤੇ ਜੇਕਰ ਇਹ ਸੀਟ ਸਾਨੂੰ ਮਿਲਦੀ ਹੈ ਤਾਂ ਅਸੀਂ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ। ਜੇਕਰ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਖਾਤੇ ਵੀ ਚਲੀ ਜਾਂਦੀ ਹੈ ਤਾਂ ਪਿਛਲੇ ਕਈ ਸਮਿਆਂ ਤੋਂ ਐਮ .ਐਲ. ਏ. ਬਣਨ ਦੇ ਸੁਪਨੇ ਦੇਖਣ ਵਾਲੇ ਇਨ੍ਹਾਂ ਭਾਜਪਾ ਆਗੂਆਂ ਨੂੰ ਸਬਰ ਹੀ ਕਰਨਾ ਪਵੇਗਾ। 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement