ਰੇਲਵੇ ਸਟੇਸ਼ਨ ’ਤੇ ਵਿਜੇ ਸਾਂਪਲਾ ਰਹੇ ਉਡੀਕਦੇ
ਚੰਡੀਗੜ੍ਹ - SC ਕਸ਼ਿਮਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਉਹ ਦਿੱਲੀ ਤੋਂ ਰੇਲ ਰਾਂਹੀ ਬਠਿੰਡਾ ਵਿਖੇ ਦੌਰੇ 'ਤੇ ਆਏ ਸਨ ਜਿਸ ਦੌਰਾਨ ਉਹਨਾਂ ਨੂੰ ਕੋਈ ਵਧੀਆ ਪ੍ਰੋਟੋਕਾਲ ਨਹੀਂ ਮਿਲਿਆ। ਬਠਿੰਡਾ ਦੇ ਡੀਸੀ ਨੇ ਉਹਨਾਂ ਨੂੰ ਲੈਣ ਲਈ ਕੋਈ ਸਰਕਾਰੀ ਗੱਡੀ ਨਹੀਂ ਭੇਜੀ ਤੇ ਉਹਨਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਸਕੱਤਰ ਦੇ ਨਾਂ ਪੱਤਰ ਲਿਖਿਆ ਹੈ।
ਉਹਨਾਂ ਨੇ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।