Punjab News: ਐੱਸਐੱਸਪੀ’ਜ਼ ਹੁਣ ਬਦਲੀ ਹੋਣ ਉਪਰੰਤ ਆਪਣੀ ‘ਲਾਡਲੇ ਮੁਲਾਜ਼ਮਾਂ’ ਨੂੰ ਨਾਲ ਨਹੀਂ ਲਿਜਾ ਸਕਣਗੇ
Published : Dec 7, 2023, 2:09 pm IST
Updated : Dec 7, 2023, 2:09 pm IST
SHARE ARTICLE
File Photo
File Photo

ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਆਪਣੀ ਤਾਇਨਾਤੀ ਵਾਲੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਪਹਿਲ ਦੇਣ

Punjab News: ਜ਼ਿਲ੍ਹਾ ਪੁਲਿਸ ਮੁਖੀ ਹੁਣ ਬਦਲੀ ਹੋਣ ਉਪਰੰਤ ਆਪਣੀ ‘ਚਹੇਤੀ ਟੀਮ’ ਨੂੰ ਨਾਲ ਨਹੀਂ ਲਿਜਾ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਫ਼ੌਰੀ ਅਮਲ ਵਿਚ ਲਿਆਉਣ ਲਈ ਕਿਹਾ ਹੈ।

ਇਹ ਸਮਝਿਆ ਜਾ ਰਿਹਾ ਹੈ ਕਿ ਐੱਸਐੱਸਪੀ ਆਪਣੇ ਨਾਲ ਖ਼ਾਸ ਮੁਲਾਜ਼ਮਾਂ ਦੀ ਟੀਮ ਰੱਖਦੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਤਾਇਨਾਤੀ ਹੁੰਦੀ ਹੈ, ਉਨ੍ਹਾਂ ਦੇ ਨਾਲ ਇਹ ਟੀਮ ਚਲੀ ਜਾਂਦੀ ਹੈ। ਅਜਿਹਾ ਕਰਨ ਨਾਲ ਜਿੱਥੇ ਕ੍ਰਪਸ਼ਨ ਦੇ ਮੌਕੇ ਵਧ ਜਾਂਦੇ ਹਨ ,ਉੱਥੇ ਨਵੇਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੂੰ ਇਹ ਫੀਡਬੈਕ ਮਿਲੀ ਸੀ ਕਿ ਕੁੱਝ ਐੱਸਐੱਸਪੀ ਅਤੇ ਪੁਲਿਸ ਕਮਿਸ਼ਨਰਾਂ ਨੇ ਨਿੱਜੀ ਟੀਮ ਬਣਾਈ ਹੋਈ ਹੈ ਜੋ ਹਮੇਸ਼ਾ ਉਸ ਅਫ਼ਸਰ ਨਾਲ ਹੀ ਤਾਇਨਾਤ ਰਹਿੰਦੀ ਹੈ।

ਮੁੱਖ ਮੰਤਰੀ ਨੇ ਐੱਸਐੱਸਪੀ’ਜ਼ ਨੂੰ ਤਾੜਨਾ ਕੀਤੀ ਹੈ ਕਿ ਇਸ ਰੁਝਾਨ ਨੂੰ ਰੋਕਿਆ ਜਾਵੇ। ਕੁੱਝ ਵਰ੍ਹੇ ਪਹਿਲਾਂ ਵੀ ਐੱਸਐੱਸਪੀਜ਼ ਨੂੰ ਇਸੇ ਤਰਜ਼ ’ਤੇ ਹਦਾਇਤਾਂ ਹੋਈਆਂ ਸਨ ਪਰ ਇਹ ਹਕੀਕਤ ਨਹੀਂ ਬਣ ਸਕੀਆਂ ਸਨ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਖ਼ੁਫ਼ੀਆ ਵਿੰਗ ਨੂੰ ਵੀ ਅਜਿਹੀਆਂ ਟੀਮਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀਆਂ ਦੀ ਤਾਇਨਾਤੀ ਵਾਲੇ ਜ਼ਿਲ੍ਹੇ ਵਿਚ ਇਸ ਟੀਮ ਦੀ ਹੀ ਤੂਤੀ ਬੋਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਆਪਣੀ ਤਾਇਨਾਤੀ ਵਾਲੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਪਹਿਲ ਦੇਣ।

ਸਰਕਾਰ ਨੇ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਨੂੰ ਠੱਲ੍ਹਣ ਲਈ ਹਰ ਥਾਣੇ ਵਿਚ ਲੰਮੇ ਅਰਸੇ ਤੋਂ ਤਾਇਨਾਤ ਸਿਪਾਹੀਆਂ, ਹੌਲਦਾਰਾਂ ਅਤੇ ਮੁਨਸ਼ੀਆਂ ਦੀ ਬਦਲੀ ਕਰਨ ਲਈ ਕਿਹਾ ਹੈ। ਆਉਂਦੇ ਦਿਨਾਂ ਵਿਚ ਹੌਲਦਾਰਾਂ ਅਤੇ ਮੁਨਸ਼ੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਹੋ ਸਕਦੇ ਹਨ। ਇਹ ਵੀ ਨਵੀਆਂ ਹਦਾਇਤਾਂ ਹੋਈਆਂ ਹਨ ਕਿ ਪਿੰਡਾਂ ਵਿਚ ਨਸ਼ਿਆਂ ਦੀ ਸਪਲਾਈ ਦੇਣ ਵਾਲੇ ‘ਡਲਿਵਰੀ ਬੁਆਏ’ ਕਾਬੂ ਕੀਤੇ ਜਾਣ ਅਤੇ ਉਨ੍ਹਾਂ ਦੇ ਜ਼ਰੀਏ ਸਪਲਾਈ ਲਾਈਨ ਤੱਕ ਪੁੱਜਿਆ ਜਾਵੇ।

ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਲੋਕਾਂ ਨਾਲ ਰਾਬਤਾ ਰੱਖਣ ਲਈ ‘ਸੰਪਰਕ ਮੁਹਿੰਮ’ ਚਲਾਉਣ ਲਈ ਵੀ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਨਤੀਜੇ ਦੇਣ ਲਈ ਕਿਹਾ ਹੈ। ਦੇਖਣਾ ਹੋਵੇਗਾ ਕਿ ਸਰਕਾਰ ਦੇ ਇਹ ਨਵੇਂ ਕਦਮ ਕਿੰਨੇ ਕੁ ਸਾਰਥਿਕ ਹੁੰਦੇ ਹਨ।

(For more news apart from SSPs will No Longer be Able to Take Their 'Loved Employees', stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement