ਧੀ ਨਿਕਲੀ ਜਿਊਂਦੀ
ਫਿਰੋਜ਼ਪੁਰ: ਕਰੀਬ ਸਵਾ ਦੋ ਮਹੀਨੇ ਪਹਿਲਾਂ ਬਾਪ ਵੱਲੋਂ ਧੀ ਨੂੰ ਨਹਿਰ ਚ ਧੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦੀ ਦੱਸ ਰਹੀ ਹੈ। ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇਟਰਵਿਓ ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ’ਤੇ ਸ਼ੱਕ ਕਰਦਿਆਂ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਜਿਸ ਦੀ ਉਸ ਨੇ ਇਕ ਵੀਡਿਓ ਵੀ ਬਣਾਈ ਸੀ। ਫ਼ਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਲੜਕੀ ਦੇ ਬਾਪ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।
ਅੱਜ ਸ਼ੋਸ਼ਲ ਮੀਡੀਆ ’ਤੇ ਇੰਟਰਵੀਊ ਦਿੰਦਿਆਂ ਇਹ ਪ੍ਰੀਤ ਨਾਂਅ ਦੀ ਲੜਕੀ ਨੇ ਦੱਸਿਆ ਕਿ ਜਦ ਉਸਦੇ ਬਾਪ ਨੇ ਨਹਿਰ ਵਿਚ ਧੱਕਾ ਦਿੱਤਾ ਤਾਂ ਉਹ ਨਹਿਰ ’ਚ ਰੁੜਨ ਲੱਗੀ ਅਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ ਚ ਲੱਗੇ ਇਕ ਸਰੀਏ ਨੂੰ ਪੈ ਗਿਆ ਅਤੇ ਉਹ ਨਹਿਰ ਵਿਚੋਂ ਬਾਹਰ ਆ ਗਈ। ਲੜਕੀ ਪ੍ਰੀਤ ਨੇ ਦੱਸਿਆ ਕਿ ਉਸ ਨੂੰ ਨਹਿਰ ’ਚ ਧੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ। ਪਰ ਹੁਣ ਉਹ ਆਪਣੇ ਜੇਲ੍ਹ ’ਚ ਬੈਠੇ ਪਿਉ ਨੂੰ ਬਚਾਉਣਾ ਚਾਹੁੰਦੀ ਹੈ। ਉਧਰ ਪੁਲਿਸ ਵੱਲੋਂ ਲੜਕੀ ਦੇ ਜਿਉਂਦੇ ਹੋਣ ਦੀ ਖ਼ਬਰ ਤੋਂ ਬਾਅਦ ਲੜਕੀ ਦੀ ਭਾਲ ਕਰ ਰਹੀ ਹੈ।
ਉਥੇ ਹੀ ਹੁਣ ਲੜਕੀ ਦੀ ਮਾਂ ਵੀ ਸਾਹਮਣੇ ਆਈ ਹੈ। ਜਿਸ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਖਬਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਲੜਕੀ ਜਿਉਂਦੀ ਹੈ। ਜਦੋਂ ਉਸ ਨੂੰ ਨਹਿਰ ਵਿੱਚ ਸੁਟਿਆ ਸੀ। ਉਦੋਂ ਉਸ ਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕਿ ਉਸ ਦੇ ਪਿਤਾ ਨੇ ਉਸ ਨਾਲ ਐਦਾਂ ਕਰਨਾ ਹੈ। ਉਸ ਨੇ ਕਿਹਾ ਬੜੇ ਲਾਡਾਂ ਨਾਲ ਉਨ੍ਹਾਂ ਨੇ ਧੀ ਨੂੰ ਰੱਖਿਆ ਸੀ। ਅਗਰ ਉਹ ਮਾਫੀ ਮੰਗ ਲੈਂਦੀ ਤਾਂ ਸ਼ਾਇਦ ਉਹ ਛੱਡ ਦਿੰਦਾ।
