ਖਤਰਨਾਕ ਗੈਂਗਸਟਰ ਅਕੁਲ ਖਤਰੀ ਦੀ ਮਾਂ 11 ਗ੍ਰਾਮ ਹੈਰੋਇਨ ਸਮੇਤ ਕਾਬੂ
Published : Jan 8, 2019, 10:55 am IST
Updated : Jan 8, 2019, 10:55 am IST
SHARE ARTICLE
Mother of Gangster Arrested with heroine
Mother of Gangster Arrested with heroine

ਖ਼ਤਰਨਾਕ ਗੈਂਗਸਟਰ ਅਕੁਲ ਖਤਰੀ ਦੀ ਮਾਂ ਨੂੰ ਥਾਣਾ ਬਿਆਸ ਦੀ ਪੁਲਿਸ ਨੇ 11 ਗਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਕੇਂਦਰੀ ਜੇਲ੍ਹ ਫਤਾਹਪੁਰ 'ਚ ਬੰਦ ਖ਼ਤਰਨਾਕ..

ਅੰਮਿ੍ਰਤਸਰ: ਖ਼ਤਰਨਾਕ ਗੈਂਗਸਟਰ ਅਕੁਲ ਖਤਰੀ ਦੀ ਮਾਂ ਨੂੰ ਥਾਣਾ ਬਿਆਸ ਦੀ ਪੁਲਿਸ ਨੇ 11 ਗਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਕੇਂਦਰੀ ਜੇਲ੍ਹ ਫਤਾਹਪੁਰ 'ਚ ਬੰਦ ਖ਼ਤਰਨਾਕ ਗੈਂਗਸਟਰ ਅਕੁਲ ਖਤਰੀ  ਨੂੰ ਪੰਜਾਬ ਪੁਲਿਸ  ਦੇ ਆਈਜੀ ਕੁਵੰਰ ਵਿਜੈ ਪ੍ਰਤਾਪ ਨੇ ਗਿ੍ਰਫਤਾਰ ਕੀਤਾ ਸੀ ਅਤੇ ਉਹ ਜੇਲ੍ਹ 'ਚ ਹੀ ਬੈਠਾ ਮੋਬਾਇਲ ਤੋਂ ਵਾਟਸਐਪ 'ਤੇ ਕਾਲ ਕਰ ਵੱਖ ਵੱਖ ਤਸਕਰਾਂ ਰਾਹੀ ਅਪਣੀ ਮਾਂ ਦੇ ਕੋਲ ਹੈਰੋਇਨ ਦੀ ਛੋਟੀ ਛੋਟੀ ਖੇਪ ਭੇਜ ਰਿਹਾ ਸੀ।

ਥਾਨਾ ਬਿਆਸ  ਦੇ ਏਐਸਆਈ ਊਧਮ  ਨੇ ਦੱਸਿਆ ਕਿ ਏਐਸਆਈ ਚਰਣਜੀਤ ਸਹ ਦੀ ਅਗੁਆਈ 'ਚ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਟੀ ਪਵਾਇੰਟ ਛਾਪਿਆਵਾਲੀ  ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਚਿੱਟੇ ਰੰਗ ਦੀ ਇਕ ਸਕੂਟੀ ਪੀਬੀ06 ਐਈ 5941 'ਤੇ ਇਕ ਮਹਿਲਾ ਆਉਂਦੀ ਵਿਖਾਈ ਦਿਤੀ ਜੋ ਪੁਲਿਸ ਨੂੰ ਵੇਖ ਕੇ ਸਕੂਟੀ ਵਾਪਸ ਭੱਜਉਣ ਲੱਗੀ ਤਾਂ ਸਕੂਟੀ ਫੁਟਪਾਥ ਨਾਲ ਟਕਰਾ ਕੇ ਡਿੱਗ ਗਈ।

CrimeCrime

ਜਿਸ ਨੂੰ ਤੁਰਤ ਕਾਬੂ ਕਰ ਲੇਡਿਜ ਕਾਂਸਟੇਬਲ ਵਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 11 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਗਿ੍ਰਫਤਾਰ ਮਹਿਲਾ ਨੇ ਅਪਣੀ ਪਹਿਚਾਨ ਮੇਹਿਤਾ ਨਿਵਾਸੀ, ਸ:ਰਾਜੇਸ਼ ਕੁਮਾਰ ਦੀ ਪਤਨੀ ਹਨੀ ਬਾਲਾ ਦੇ ਰੂਪ 'ਚ ਦੱਸੀ ਹੈ। ਏਐਸਆਈ ਊਧਮ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਕਿ ਹਨੀ ਬਾਲਾ ਖ਼ਤਰਨਾਕ ਗੈਂਗਸਟਰ ਅਕੁਲ ਖਤਰੀ  ਦੀ ਮਾਂ ਹੈ।

ਖ਼ਤਰਨਾਕ ਗੈਂਗਸਟਰ ਇਸ ਸਮੇਂ ਫਤਾਹਪੁਰ ਜੇਲ੍ਹ 'ਚ ਬੰਦ ਹੈ ਅਤੇ ਜੇਲ੍ਹ ਤੋਂ ਹੀ ਮੋਬਾਇਲ 'ਤੇ ਵਾਟਸਐਪ  ਰਾਹੀ ਸਾਥੀਆਂ ਨੂੰ ਅਪਣੀ ਮਾਂ ਹਨੀ ਬਾਲਾ ਤੱਕ ਹੈਰੋਇਨ ਦੀ ਸਪਲਾਈ ਪਹੁੰਚਾਂਦਾ ਸੀ। ਜਿਸ ਤੋਂ  ਬਾਅਦ ਹਨੀ ਬਾਲਾ ਵੱਖ-ਵੱਖ ਥਾਵਾਂ 'ਤੇ ਹੈਰੋਇਨ ਦੀ ਸਪਲਾਈ ਕਰਦੀ ਸੀ।  ਸੂਤਰਾਂ  ਮੁਤਾਬਕ  ਹਨੀ ਬਾਲਾ ਹੁਣ ਤੱਕ ਕਰੀਬ100 ਥਾਵਾ 'ਤੇ ਹੈਰੋਇਨ ਦੀ ਸਪਲਾਈ ਕਰ ਚੁੱਕੀ ਹੈ। ਥਾਣਾ ਬਿਆਸ ਪੁਲਿਸ ਨੇ ਉਸ ਨੂੰ ਤਿੰਨ ਦਿਨਾਂ ਦੀ ਰਿਮਾਂਡ 'ਤੇ ਲੈ ਕੇ ਸਾਰੀ ਜਾਂਚ ਕਰ ਰਹੀ ਹੈ।

Crime Crime

ਜੇਲ੍ਹ 'ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਬੋਬੀ ਮਲਹੋਤਰਾ ਦਾ ਖਤਰਨਾਕ ਸਾਥੀ ਹੈ ਖਤਰਨਾਕ ਅਕੁਲ ਖਤਰੀ। ਖੱਤਰੀ ਨਾਮ ਤੋਂ ਮਸ਼ਹੂਰ ਗੈਂਗਸਟਰ ਅਕੁਲ ਖਤਰੀ ਜਿੱਥੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਉੱਥੇ ਹੀ ੳੇੁਸ ਦੀ ਮਾਂ ਹਨੀ ਬਾਲਾ ਨੂੰ ਵਾਟਸਐਪ ਦੇ ਜਰੀਏ ਕਾਲ ਕਰਨ ਦੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਹੁਣ ਬਿਆਸ ਪੁਲਿਸ ਅਕੁਲ ਖਤਰੀ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ 'ਚ ਹੈ।

ਇਸ ਦੌਰਾਨ ਬਿਆਸ ਪੁਲਿਸ ਗੈਂਗਸਟਰ ਅਕੁਲ ਤੋਂ ਹੈਰੋਇਨ ਤਸਕਰੀ ਬਾਰੇ ਪੁੱਛ ਗਿਛ ਕਰੇਗੀ ਨਾਲ ਹੀ ਏਐਸਆਈ ਨੇ ਦਸੀਆ ਕਿ ਉਸ ਕੋਲ ਜੇਲ੍ਹ 'ਚ ਮੋਬਾਈਲ ਕਿਵੇਂ ਆਇਆ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ। ਇਸ ਸੰਬਧ 'ਚ ਪੁਲਿਸ ਜਿਲ੍ਹਾ ਮਜੀਠਿਆ ਦੇ ਐਸਐਸਪੀ ਪਰਮਪਾਲ  ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸੱਚਾਈ ਹੋਵੇਗੀ, ਸਾਰੀ ਸਾਹਮਣੇ ਲਿਆ ਕੇ ਰੱਖ ਦਿਤੀ ਜਾਵੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement